ਕੁਆਲਾਲੰਪੁਰ— ਵਿਵਾਦਗ੍ਰਸਤ ਭਾਰਤੀ ਇਸਲਾਮਿਕ ਉਪਦੇਸ਼ਕ ਜ਼ਾਕਿਰ ਨਾਇਕ ਨੇ ਨਸਲੀ ਟਿੱਪਣੀ ਨੂੰ ਲੈ ਕੇ ਮੁਆਫੀ ਮੰਗੀ ਹੈ। ਉਸ ਦੀ ਟਿੱਪਣੀ ਦੇ ਕਾਰਨ ਮਲੇਸ਼ੀਆ ਤੋਂ ਕੱਢੇ ਜਾਣ ਦੀ ਮੰਗ ਤੇਜ਼ ਹੋਣ ਲੱਗੀ ਸੀ। ਇਕ ਦਿਨ ਪਹਿਲਾਂ ਹੀ ਪੁਲਸ ਨੇ ਉਸ ਤੋਂ ਪੁੱਛਗਿੱਛ ਕੀਤੀ ਸੀ।
ਕੱਟੜ ਉਪਦੇਸ਼ਕ ਜ਼ਾਕਿਰ ਨਾਇਕ ਨੇ 9/11 ਹਮਲਿਆਂ ਨੂੰ ਅੰਦਰੂਨੀ ਕੰਮ ਦੱਸਿਆ ਸੀ। ਉਸ 2016 'ਚ ਭਾਰਤ ਛੱਡ ਕੇ ਮੁਸਲਿਮ ਵਧੇਰੇ ਗਿਣਤੀ ਦੇਸ਼ ਮਲੇਸ਼ੀਆ ਚਲਾ ਗਿਆ ਸੀ, ਜਿਥੇ ਉਸ ਨੂੰ ਸਥਾਈ ਨਿਵਾਸ ਹਾਸਲ ਹੋ ਗਿਆ। ਭਾਰਤ 'ਚ ਉਹ ਕੱਟੜਪੰਥ ਨੂੰ ਭੜਕਾਉਣ ਤੇ ਮਨੀ ਲਾਂਡ੍ਰਿੰਗ ਦੇ ਮਾਮਲੇ 'ਚ ਲੋੜੀਂਦਾ ਹੈ ਤੇ ਨਵੀਂ ਦਿੱਲੀ ਨੇ ਪਿਛਲੇ ਸਾਲ ਮਲੇਸ਼ੀਆ ਨੂੰ ਉਸ ਨੂੰ ਭਾਰਤ ਹਵਾਲੇ ਕਰਨ ਲਈ ਕਿਹਾ ਸੀ ਪਰ ਭਾਰਤ ਦੀ ਅਪੀਲ ਨੂੰ ਖਾਰਿਜ ਕਰ ਦਿੱਤਾ ਗਿਆ ਸੀ। ਨਾਇਕ ਨੇ ਕਿਹਾ ਕਿ ਮਲੇਸ਼ੀਆ 'ਚ ਹਿੰਦੂਆਂ ਨੂੰ ਭਾਰਤ ਦੇ ਘੱਟ ਗਿਣਤੀ ਮੁਸਲਮਾਨਾਂ ਦੀ ਤੁਲਨਾ 'ਚ 100 ਗੁਣਾ ਜ਼ਿਆਦਾ ਅਧਿਕਾਰ ਹਾਸਲ ਹਨ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਉਸ ਨੂੰ ਕੱਢੇ ਜਾਣ ਤੋਂ ਪਹਿਲਾਂ ਚੀਨੀ ਮੂਲ ਦੇ ਮਲੇਸ਼ੀਆਈ ਲੋਕਾਂ ਨੂੰ ਕੱਢਿਆ ਜਾਣਾ ਚਾਹੀਦਾ ਹੈ। ਉਸ ਦੀ ਇਸ ਟਿੱਪਣੀ ਤੋਂ ਬਾਅਦ ਉਸ ਦੇ ਦੇਸ਼ ਨਿਕਾਲੇ ਦੀ ਮੰਗ ਤੇਜ਼ ਹੋ ਗਈ ਸੀ। ਪੁਲਸ ਨੇ ਸੋਮਵਾਰ ਨੂੰ ਉਸ ਤੋਂ ਇਸ ਮਾਮਲੇ 'ਚ 10 ਘੰਟਿਆਂ ਤੱਕ ਪੁੱਛਗਿੱਛ ਵੀ ਕੀਤੀ।
ਨਾਇਕ ਨੇ ਮੰਗਲਵਾਰ ਨੂੰ ਕਿਹਾ ਕਿ ਵਿਰੋਧੀਆਂ ਨੇ ਉਸ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਹੈ। ਉਸ ਨੇ ਕਿਹਾ ਕਿ ਮੇਰਾ ਇਰਾਦਾ ਕਦੇ ਕਿਸੇ ਵਿਅਕਤੀ ਜਾਂ ਭਾਈਚਾਰੇ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ। ਉਸ ਨੇ ਕਿਹਾ ਕਿ ਇਹ ਇਸਲਾਮ ਦੇ ਮੂਲ ਸਿਧਾਂਤਾਂ ਦੇ ਖਿਲਾਫ ਹੈ। ਇਸ ਗਲਤਫਹਿਮੀ ਲਈ ਮੈਂ ਦਿਲੋਂ ਮੁਆਫੀ ਮੰਗਦਾ ਹਾਂ। ਇਸ ਤੋਂ ਪਹਿਲਾਂ ਸਰਕਾਰੀ ਪੱਤਰਕਾਰ ਏਜੰਸੀ ਬੇਰਨਾਮਾ ਨੇ ਖਬਰ ਦਿੱਤੀ ਸੀ ਕਿ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੇ ਕਿਹਾ ਕਿ ਨਾਇਕ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਤੇ ਕੈਬਨਿਟ ਦੇ ਮੰਤਰੀਆਂ ਨੇ ਵੀ ਉਸ ਨੂੰ ਦੇਸ਼ 'ਚੋਂ ਕੱਢੇ ਜਾਣ ਦੀ ਅਪੀਲ ਕੀਤੀ ਸੀ। ਨਾਲ ਹੀ ਉਸ ਦੇ ਮਲੇਸ਼ੀਆ 'ਚ ਜਨਤਕ ਭਾਸ਼ਣ ਦੇਣ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ। ਮਲੇਸ਼ੀਆ 'ਚ ਤਿੰਨ ਕਰੋੜ 20 ਲੱਖ ਦੀ ਆਬਾਦੀ 'ਚ ਕਰੀਬ 60 ਫੀਸਦੀ ਨਿਵਾਸੀ ਮੁਸਲਿਮ ਹਨ ਤੇ ਇਥੇ ਕਾਫੀ ਗਿਣਤੀ 'ਚ ਭਾਰਤੀ ਤੇ ਚੀਨੀ ਲੋਕ ਵੀ ਰਹਿੰਦੇ ਹਨ।
ਪ੍ਰੇਮੀ ਵੱਲੋਂ 'ਮੋਟੀ' ਕਹੇ ਜਾਣ 'ਤੇ ਪ੍ਰੇਮਿਕਾ ਦਾ ਚੜ੍ਹਿਆ ਪਾਰਾ, ਕੀਤੀ ਹੱਤਿਆ
NEXT STORY