ਲਵੀਵ/ਯੂਕ੍ਰੇਨ (ਭਾਸ਼ਾ)- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਨੇ ਯੂਕ੍ਰੇਨ ਦਾ ਸਾਥ ਦੇਣ ਅਤੇ ਰੂਸ 'ਤੇ ਪਾਬੰਦੀਆਂ ਲਗਾਉਣ ਲਈ ਯੂਰਪੀਅਨ ਯੂਨੀਅਨ ਦੇ ਨੇਤਾਵਾਂ ਦਾ ਧੰਨਵਾਦ ਕੀਤਾ। ਇਨ੍ਹਾਂ ਪਾਬੰਦੀਆਂ ਵਿਚ ਨਵੀਂ ਨੋਰਡ ਸਟ੍ਰੀਮ-2 ਪਾਈਪਲਾਈਨ ਜ਼ਰੀਏ ਰੂਸ ਨੂੰ ਯੂਰਪ ਵਿਚ ਕੁਦਰਤੀ ਗੈਸ ਪਹੁੰਚਾਉਣ ਤੋਂ ਰੋਕਣ ਦਾ ਜਰਮਨੀ ਦਾ ਫ਼ੈਸਲਾ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ: ਕੀਵ 'ਚ ਬੰਬਾਰੀ ਦੌਰਾਨ ਮਹਿਲਾ ਪੱਤਰਕਾਰ ਦੀ ਮੌਤ, ਲਾਈਵ ਕਵਰੇਜ ਦੌਰਾਨ ਤੋੜਿਆ ਦਮ
ਜ਼ੇਲੇਂਸਕੀ ਨੇ ਹਾਲਾਂਕਿ ਇਨ੍ਹਾਂ ਕਦਮਾਂ ਨੂੰ ਪਹਿਲਾਂ ਨਾ ਚੁੱਕੇ ਜਾਣ 'ਤੇ ਅਫ਼ਸੋਸ ਜਤਾਇਆ ਅਤੇ ਕਿਹਾ ਕਿ ਅਜਿਹਾ ਕਰਨ 'ਤੇ ਰੂਸ ਹਮਲਾ ਕਰਨ ਤੋਂ ਪਹਿਲਾਂ 2 ਵਾਰ ਸੋਚਦਾ। ਬ੍ਰਸੇਲਜ਼ ਵਿਚ ਵੀਰਵਾਰ ਨੂੰ ਯੂਰਪੀਅਨ ਯੂਨੀਅਨ (ਈ.ਯੂ) ਦੀ ਬੈਠਕ ਦੌਰਾਨ ਜ਼ੇਲੇਂਸਕੀ ਨੇ ਕੀਵ ਤੋਂ ਵੀਡੀਓ ਜ਼ਰੀਏ ਮੌਜੂਦ ਨੇਤਾਵਾਂ ਨੂੰ ਯੂਕ੍ਰੇਨ ਨੂੰ ਯੂਨੀਅਨ ਵਿਚ ਸ਼ਾਮਲ ਕਰਨ ਦੀ ਬੇਨਤੀ 'ਤੇ ਤੇਜੀ ਨਾਲ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ।
ਇਹ ਵੀ ਪੜ੍ਹੋ: ਰੂਸ-ਯਕ੍ਰੇਨ ਜੰਗ ਦਾ ਅਸਰ! ਰਾਸ਼ਟਰਪਤੀ ਪੁਤਿਨ ਦੀ ਧੀ ਮਾਰੀਆ ਦਾ ਟੁੱਟਿਆ ਵਿਆਹ
ਉਨ੍ਹਾਂ ਕਿਹਾ, 'ਮੈਂ ਤੁਹਾਨੂੰ ਦੇਰੀ ਨਾ ਕਰਨ ਦੀ ਬੇਨਤੀ ਕਰਦਾ ਹਾਂ। ਸਾਡੇ ਲਈ ਇਹੀ ਇਕ ਮੌਕਾ ਹੈ।' ਉਨ੍ਹਾਂ ਨੇ ਜਰਮਨੀ ਅਤੇ ਖ਼ਾਸ ਕਰਕੇ ਹੰਗਰੀ ਨੂੰ ਯੂਕ੍ਰੇਨ ਦੀ ਇਸ ਕੋਸ਼ਿਸ਼ ਨੂੰ ਨਾ ਰੋਕਣ ਦੀ ਵੀ ਅਪੀਲ ਕੀਤੀ। ਜ਼ੇਲੇਂਸਕੀ ਨੇ ਹੰਗਰੀ ਦੇ ਰਾਸ਼ਟਰਪਤੀ ਵਿਕਟਰ ਓਰਬਾਨ ਨੂੰ ਕਿਹਾ, 'ਵਿਕਟਰ, ਕੀ ਤੁਹਾਨੂੰ ਪਤਾ ਹੈ ਮਾਰੀਉਪੋਲ ਵਿਚ ਕੀ ਹੋ ਰਿਹਾ ਹੈ? ਮੈਂ ਚਾਹੁੰਦਾ ਹਾਂ ਕਿ ਤੁਸੀਂ ਫ਼ੈਸਲਾ ਕਰੋ ਕਿ ਤੁਸੀਂ ਕਿਸ ਦੇ ਨਾਲ ਹੋ।' ਯੂਰਪੀਅਨ ਯੂਨੀਅਨ ਵਿਚ ਸ਼ਾਮਲ ਦੇਸ਼ਾਂ ਦੇ ਨੇਤਾਵਾਂ ਵਿਚੋਂ ਓਰਬਾਨ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਬੇਹੱਦ ਕਰੀਬੀ ਮੰਨਿਆ ਜਾਂਦਾ ਹੈ। ਜ਼ੇਲੇਂਸਕੀ ਨੇ ਕਿਹਾ ਕਿ ਯੂਕ੍ਰੇਨ ਨਿਸ਼ਚਿਤ ਤੌਰ 'ਤੇ ਰੂਸ ਦੇ ਨਾਲ "ਨਿਰਣਾਇਕ ਪਲ" ਵਿਚ ਹੈ ਅਤੇ ਜਰਮਨੀ ਨਿਸ਼ਚਤ ਤੌਰ 'ਤੇ ਸਾਡੇ ਨਾਲ ਆਵੇਗਾ।'
ਇਹ ਵੀ ਪੜ੍ਹੋ: ਰੂਸ ਖ਼ਿਲਾਫ਼ ਵੱਡੇ ਐਕਸ਼ਨ ਦੀ ਤਿਆਰੀ, ਯੂਕ੍ਰੇਨ ਨੂੰ 6000 ਹੋਰ ਮਿਜ਼ਾਈਲਾਂ ਦੇਣ ਦੇ ਰੌਂਅ 'ਚ ਬ੍ਰਿਟੇਨ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਰੂਸ ਨੂੰ G-20 ਤੋਂ ਬਾਹਰ ਕਰਨਾ ਚਾਹੁੰਦਾ ਹਾਂ : ਬਾਈਡੇਨ
NEXT STORY