ਲੰਡਨ (ਬਿਊਰੋ): ਕਰੀਬ ਢਾਈ ਮਹੀਨੇ ਤੋਂ ਰੂਸ ਦਾ ਮੁਕਾਬਲਾ ਦਾ ਕਰ ਰਹੇ ਯੂਕ੍ਰੇਨ ਦੀ ਮਦਦ ਲਈ ਫੰਡ ਇਕੱਠਾ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿਚ ਯੂਕ੍ਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ ਦੀ ਜੈਕੇਟ ਦੀ ਨੀਲਾਮੀ ਲੰਡਨ ਵਿਚ ਕੀਤੀ ਗਈ। ਉਨ੍ਹਾਂ ਦੇ ਦਸਤਖ਼ਤ ਵਾਲੀ ਇਹ ਊਨੀ ਜੈਕੇਟ ਵੀਰਵਾਰ ਨੂੰ 90 ਹਜ਼ਾਰ ਪੌਂਡ ਜਾਂ 1,11,000 ਲੱਖ ਡਾਲਰ (8,54,9,285 ਰੁਪਏ) ਵਿੱਚ ਵਿਕੀ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ : ਗਰਭਪਾਤ ਦਾ ਅਧਿਕਾਰ ਮਿਲਣ ਮਗਰੋਂ ਰੁਜ਼ਗਾਰ 'ਚ ਔਰਤਾਂ ਦੀ ਗਿਣਤੀ 14% ਵਧੀ, ਗਰੀਬੀ ਵੀ ਹੋਈ ਘੱਟ
24 ਫਰਵਰੀ ਨੂੰ ਜਦੋਂ ਰੂਸ ਨੇ ਯੂਕ੍ਰੇਨ 'ਤੇ ਹਮਲਾ ਕੀਤਾ ਸੀ, ਉਦੋਂ ਜ਼ੇਲੇਂਸਕੀ ਨੂੰ ਯੁੱਧ ਦੇ ਸ਼ੁਰੂਆਤੀ ਦਿਨਾਂ ਵਿੱਚ ਇਹੀ ਜੈਕਟ ਪਹਿਨ ਕੇ ਰਾਜਧਾਨੀ ਕੀਵ ਦੀਆਂ ਸੜਕਾਂ 'ਤੇ ਘੁੰਮਦੇ ਦੇਖਿਆ ਗਿਆ ਸੀ। ਲੰਡਨ ਸਥਿਤ ਯੂਕ੍ਰੇਨ ਦੇ ਦੂਤਘਰ ਨੇ ਟਵਿੱਟਰ 'ਤੇ ਇਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਜਦੋਂ ਯੁੱਧ ਸ਼ੁਰੂ ਹੋਇਆ ਤਾਂ ਦੁਨੀਆ ਨੂੰ ਵਿਸ਼ਵਾਸ ਨਹੀਂ ਸੀ ਕਿ ਯੂਕ੍ਰੇਨ ਤਿੰਨ ਦਿਨਾਂ ਤੋਂ ਵੱਧ ਯੁੱਧ ਦਾ ਸਾਹਮਣਾ ਕਰ ਸਕੇਗਾ ਪਰ ਇਸ ਨੇ ਲੰਬੇ ਸਮੇਂ ਤੋਂ ਜ਼ਮੀਨ 'ਤੇ ਕਬਜ਼ਾ ਕੀਤਾ ਹੋਇਆ ਹੈ। ਉਦੋਂ ਪੂਰੀ ਦੁਨੀਆ ਨੇ ਜ਼ੇਲੇਂਸਕੀ ਨੂੰ ਸਾਧਾਰਨ ਜੈਕਟ ਪਹਿਨ ਕੇ ਕੀਵ ਦੇ ਆਲੇ-ਦੁਆਲੇ ਘੁੰਮਦੇ ਦੇਖਿਆ ਅਤੇ ਅੱਜ ਇੱਥੇ ਸਭ ਤੋਂ ਦੁਰਲੱਭ ਵਸਤੂ ਨੀਲਾਮੀ ਲਈ ਪ੍ਰਦਰਸ਼ਿਤ ਕੀਤੀ ਗਈ ਹੈ।
ਯੂਕ੍ਰੇਨ ਦੇ ਲੰਡਨ ਦੂਤਘਰ ਮੁਤਾਬਕ ਇਹ ਦਾਨ ਮੁਹਿੰਮ 'ਬਹਾਦੁਰ ਯੂਕ੍ਰੇਨ' ਦੇ ਨਾਂ ਹੇਠ ਚਲਾਈ ਜਾ ਰਹੀ ਹੈ। ਇਸ ਦੌਰਾਨ ਯੂਕ੍ਰੇਨ ਦੀ ਬਹਾਦਰੀ ਦੀਆਂ ਕਹਾਣੀਆਂ ਸੁਣਾਈਆਂ ਜਾ ਰਹੀਆਂ ਹਨ। ਉਨ੍ਹਾਂ ਰਾਹੀਂ ਜੰਗ ਨਾਲ ਤਬਾਹ ਹੋਏ ਦੇਸ਼ ਲਈ ਦਾਨ ਇਕੱਠਾ ਕੀਤਾ ਜਾ ਰਿਹਾ ਹੈ।ਫੰਡ ਇਕੱਠਾ ਕਰਨ ਦੀ ਮੁਹਿੰਮ ਵਿੱਚ ਯੂਕ੍ਰੇਨ ਦੀ ਫਸਟ ਲੇਡੀ ਓਲੇਨਾ ਜ਼ੇਲੇਂਸਕੀ ਦੁਆਰਾ ਦਾਨ ਕੀਤੇ ਖਿਡੌਣੇ ਅਤੇ ਲੰਡਨ ਵਿੱਚ ਟੈਟ ਮਾਡਰਨ ਆਰਟ ਗੈਲਰੀ ਵਿੱਚ ਮਰਹੂਮ ਫੋਟੋਗ੍ਰਾਫਰ ਮੈਕਸ ਲੇਵਿਨ ਦੀਆਂ ਤਸਵੀਰਾਂ ਵੀ ਨੀਲਾਮ ਕੀਤੀਆਂ ਗਈਆਂ। ਮੁਹਿੰਮ ਦੇ ਹਿੱਸੇ ਵਜੋਂ, ਯੂਕ੍ਰੇਨ ਵਿੱਚ ਮਾਨਵਤਾਵਾਦੀ ਸਹਾਇਤਾ ਲਈ 10 ਲੱਖ ਡਾਲਰ ਤੋਂ ਵੱਧ ਇਕੱਠੇ ਕੀਤੇ ਗਏ। ਇਸ ਰਾਸ਼ੀ ਦੀ ਵਰਤੋਂ ਸਿਰਫ਼ ਪੱਛਮੀ ਯੂਕ੍ਰੇਨ ਦੇ ਸਪੈਸ਼ਲ ਚਿਲਡਰਨ ਹਸਪਤਾਲ ਵਿੱਚ ਉਪਕਰਨਾਂ ਦੀ ਮੁੜ ਵਿਵਸਥਾ ਕਰਨ ਲਈ ਕੀਤੀ ਜਾਵੇਗੀ।ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੀ ਦਾਨ ਮੁਹਿੰਮ ਵਿੱਚ ਸ਼ਾਮਲ ਹੋਏ। ਇਸ ਸਮੇਂ ਦੌਰਾਨ ਜ਼ੇਲੇਂਸਕੀ ਨੂੰ ਆਧੁਨਿਕ ਸਮੇਂ ਦੇ ਉੱਤਮ ਨੇਤਾਵਾਂ ਵਿੱਚੋਂ ਇੱਕ ਵਜੋਂ ਪ੍ਰਸ਼ੰਸਾ ਕੀਤੀ ਗਈ। ਜਾਨਸਨ ਨੇ ਯੂਕ੍ਰੇਨ ਲਈ ਬ੍ਰਿਟੇਨ ਦੇ ਸਮਰਥਨ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਅਸੀਂ ਯੂਕ੍ਰੇਨ ਦੀ ਮਦਦ ਕਰਦੇ ਰਹਾਂਗੇ।
ਨਿਊ ਮੈਕਸੀਕੋ 'ਚ ਤੇਜ਼ ਹਵਾਵਾਂ ਕਾਰਨ ਜੰਗਲ ਦੀ ਅੱਗ 'ਤੇ ਕਾਬੂ ਪਾਉਣ 'ਚ ਆ ਰਹੀਆਂ ਮੁਸ਼ਕਲਾਂ
NEXT STORY