ਹੈਲਥ ਡੈਸਕ- ਅਕਸਰ ਲੋਕ ਮਿੱਠਾ ਖਾਣ ਦੇ ਤੁਰੰਤ ਬਾਅਦ ਪਾਣੀ ਪੀ ਲੈਂਦੇ ਹਨ। ਭਾਵੇਂ ਮਿੱਠੀ ਰੋਟੀ ਹੋਵੇ, ਮਠਿਆਈ, ਚਾਕਲੇਟ ਜਾਂ ਗੁੜ- ਮੂੰਹ ਮਿਠਾ ਕਰਨ ਤੋਂ ਬਾਅਦ ਪਿਆਸ ਲੱਗਣੀ ਆਮ ਗੱਲ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਆਦਤ ਤੁਹਾਡੇ ਪਚਨ ਤੰਤਰ ਲਈ ਨੁਕਸਾਨਦਾਇਕ ਹੋ ਸਕਦੀ ਹੈ?
ਮਿੱਠਾ ਖਾਣ ਤੋਂ ਬਾਅਦ ਪਾਣੀ ਪੀਣ ਨਾਲ ਕੀ ਹੁੰਦਾ ਹੈ?
ਪਚਨ ਤੰਤਰ 'ਤੇ ਅਸਰ:
ਮਿੱਠਾ ਖਾਣ ਨਾਲ ਸਰੀਰ 'ਚ ਇੰਸੁਲਿਨ ਦੀ ਮਾਤਰਾ ਵਧਦੀ ਹੈ। ਜੇ ਤੁਰੰਤ ਬਾਅਦ ਪਾਣੀ ਪੀਤਾ ਜਾਵੇ, ਤਾਂ ਇਹ ਪੇਟ 'ਚ ਅੰਜ਼ਾਈਮ ਦੀ ਕਿਰਿਆ 'ਚ ਵਿਘਨ ਪਾਂਦਾ ਹੈ, ਜਿਸ ਨਾਲ ਪੇਟ ਫੁੱਲਣਾ, ਗੈਸ ਅਤੇ ਐਸੀਡਿਟੀ ਵਰਗੀ ਸਮੱਸਿਆ ਹੋ ਸਕਦੀ ਹੈ।
ਖੂਨ 'ਚ ਸ਼ੂਗਰ ਦਾ ਪੱਧਰ ਵਧਣ ਦਾ ਖਤਰਾ:
ਮਿੱਠੇ ਖਾਣ ਮਗਰੋਂ ਪਾਣੀ ਪੀਣ ਨਾਲ ਸ਼ੂਗਰ ਦਾ ਪੱਧਰ ਅਚਾਨਕ ਵਧ ਸਕਦਾ ਹੈ। ਜੋ ਖਾਸ ਕਰਕੇ ਡਾਇਬਟੀਜ਼ ਵਾਲੇ ਮਰੀਜ਼ਾਂ ਲਈ ਇਹ ਖ਼ਤਰਨਾਕ ਹੋ ਸਕਦਾ ਹੈ।
ਕੀ ਕਰੀਏ?
ਮਿੱਠਾ ਖਾਣ ਤੋਂ ਬਾਅਦ ਘੱਟੋ-ਘੱਟ 15-20 ਮਿੰਟ ਰੁਕੋ। ਜੇਕਰ 20 ਮਿੰਟਾਂ ਬਾਅਦ ਪਾਣੀ ਪੀਂਦੇ ਹੋ ਤਾਂ ਇਸ ਨਾਲ ਪਾਚਨ ਕਿਰਿਆ 'ਤੇ ਕੋਈ ਬੁਰਾ ਅਸਰ ਨਹੀਂ ਪੈਂਦਾ ਹੈ ਅਤੇ ਸਰੀਰ ਦਾ ਤਾਪਮਾਨ ਵੀ ਸੰਤੁਲਿਤ ਬਣਿਆ ਰਹਿੰਦਾ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਕੀ ਤੁਹਾਨੂੰ ਵੀ ਤੁਰਦੇ-ਤੁਰਦੇ ਅਚਾਨਕ ਆ ਜਾਂਦੇ ਨੇ 'ਚੱਕਰ', ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
NEXT STORY