ਨੈਸ਼ਨਲ ਡੈਸਕ- ਮੁੰਬਈ ਦੇ ਹਸਪਤਾਲ 'ਚ ਡਾਇਬਟੀਜ਼ ਮਾਹਿਰ ਰਾਹੁਲ ਬਖ਼ਸ਼ੀ ਅਨੁਸਾਰ, ਜੇ ਤੁਸੀਂ ਘੱਟ ਨੀਂਦ ਲੈਂਦੇ ਹੋ, ਪਾਣੀ ਘੱਟ ਪੀਂਦੇ ਹੋ ਜਾਂ ਖਾਣਾ ਸਕਿਪ ਕਰਦੇ ਹੋ, ਤਾਂ ਇਹ ਤੁਹਾਡੀ ਬਲੱਡ ਸ਼ੂਗਰ ਲਈ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਇਨ੍ਹਾਂ ਆਦਤਾਂ ਕਾਰਨ ਸਿਰਫ਼ ਸ਼ੂਗਰ ਮਰੀਜ਼ ਹੀ ਨਹੀਂ, ਸਧਾਰਣ ਲੋਕਾਂ 'ਚ ਵੀ ਸ਼ੂਗਰ ਲੈਵਲ ਵਧ ਸਕਦੇ ਹਨ। ਆਓ ਜਾਣੀਏ ਉਹ ਕਿਹੜੀਆਂ ਆਦਤਾਂ ਹਨ ਜੋ ਤੁਹਾਡੇ ਸ਼ੂਗਰ ਲੈਵਲ ਨੂੰ ਵਧਾ ਸਕਦੀਆਂ ਹਨ:
1. ਘੱਟ ਨੀਂਦ
7 ਘੰਟਿਆਂ ਤੋਂ ਘੱਟ ਨੀਂਦ ਲੈਣ ਵਾਲਿਆਂ 'ਚ ਇਨਸੂਲਿਨ ਰੇਜ਼ਿਸਟੈਂਸ ਵਧਣ ਦਾ ਖ਼ਦਸ਼ਾ ਜ਼ਿਆਦਾ ਹੁੰਦਾ ਹੈ। ਇਹ ਆਦਤ ਸ਼ੂਗਰ ਦੇ ਖ਼ਤਰੇ ਨੂੰ ਵਧਾ ਸਕਦੀ ਹੈ।
2. ਗਲਤ ਫਾਸਟਿੰਗ
ਬਿਨਾਂ ਕਿਸੇ ਗਾਈਡਲਾਈਨ ਦੇ ਇੰਟਰਮੀਟੈਂਟ ਫਾਸਟਿੰਗ ਕਰਨ ਨਾਲ ਸਟ੍ਰੈੱਸ ਹਾਰਮੋਨ ਵਧ ਜਾਂਦੇ ਹਨ, ਜਿਸ ਨਾਲ ਬਲੱਡ ਸ਼ੂਗਰ ਲੈਵਲ ਤੇਜ਼ੀ ਨਾਲ ਵੱਧ ਸਕਦਾ ਹੈ।
3. ਪਾਣੀ ਦੀ ਘਾਟ
ਗਲੂਕੋਜ਼ ਵਧਣ 'ਤੇ ਯੂਰਿਨ (ਪਿਸ਼ਾਬ) ਦੀ ਮਾਤਰਾ ਵਧ ਜਾਂਦੀ ਹੈ, ਜਿਸ ਨਾਲ ਸਰੀਰ 'ਚ ਪਾਣੀ ਦੀ ਘਾਟ ਹੁੰਦੀ ਹੈ। ਅਜਿਹੇ 'ਚ ਬਲੱਡ ਸ਼ੂਗਰ ਹੋਰ ਵਿਗੜ ਸਕਦੀ ਹੈ। ਇਸ ਲਈ ਪਾਣੀ ਪੀਂਦੇ ਰਹਿਣਾ ਚਾਹੀਦਾ।
4. ਜ਼ਿਆਦਾ ਕਸਰਤ
ਬਿਨਾਂ ਸਹੀ ਡਾਈਟ ਲਏ, ਜ਼ਿਆਦਾ ਵਰਕਆਉਟ ਕਰਨ ਨਾਲ ਸਰੀਰ ਨੂੰ ਸਟ੍ਰੈੱਸ ਹੁੰਦਾ ਹੈ ਜੋ ਸ਼ੂਗਰ ਵਧਾ ਸਕਦਾ ਹੈ। ਸਹੀ ਸਮਝ ਅਤੇ ਮਾਤਰਾ ਨਾਲ ਵਰਕਆਉਟ ਕਰਨਾ ਚਾਹੀਦਾ ਹੈ।
5. ਕ੍ਰੋਨਿਕ ਸਟ੍ਰੈੱਸ
ਹਮੇਸ਼ਾ ਤਣਾਅ 'ਚ ਰਹਿਣਾ ਸ਼ੂਗਰ ਨੂੰ ਹੋਰ ਵਿਗਾੜ ਸਕਦਾ ਹੈ। ਜਦੋਂ ਤੁਸੀਂ ਤਣਾਅ 'ਚ ਹੁੰਦੇ ਹੋ ਤਾਂ ਸਰੀਰ 'ਚ ਅਜਿਹੇ ਹਾਰਮੋਨ ਐਕਟਿਵ ਹੋ ਜਾਂਦੇ ਹਨ ਜੋ ਗਲੂਕੋਜ਼ ਲੈਵਲ ਨੂੰ ਉੱਪਰ ਲੈ ਜਾਂਦਾ ਹੈ।
6. ਦੇਰ ਰਾਤ ਖਾਣਾ
ਕਈ ਲੋਕ ਰਾਤ ਨੂੰ ਦੇਰ ਨਾਲ ਖਾਣਾ ਖਾਂਦੇ ਹਨ ਅਤੇ ਤੁਰੰਤ ਸੌ ਜਾਂਦੇ ਹਨ। ਇਸ ਨਾਲ ਸਰੀਰ ਦੀ ਇਨਸੂਲਿਨ ਸੈਂਸਟਿਵਿਟੀ ਘੱਟ ਹੁੰਦੀ ਹੈ ਅਤੇ ਸ਼ੂਗਰ ਲੈਵਲ ਵਧਣ ਲੱਗਦਾ ਹੈ
7. ਅਣਬੈਲੇਂਸਡ ਡਾਇਟ
ਬਹੁਤ ਸਾਰੇ ਲੋਕ ਪੈਕਡ ਸਨੈਕਸ 'ਤੇ ਨਿਰਭਰ ਰਹਿੰਦੇ ਹਨ। ਜਿਵੇਂ ਕੁਕੀਜ਼, ਬਿਸਕੁਟ, ਫਰੂਟ ਜੂਸ ਆਦਿ। ਇਨ੍ਹਾਂ 'ਚ ਪ੍ਰੋਟੀਨ ਘੱਟ ਹੁੰਦਾ ਹੈ। ਇਸ ਨਾਲ ਸ਼ੂਗਰ ਅਚਾਨਕ ਵਧਦਾ ਹੈ।
ਸਾਵਧਾਨੀਆਂ:
- ਰੋਜ਼ ਦੀਆਂ ਆਦਤਾਂ ਸਰੀਰ ’ਚ ਇਨਸੂਲਿਨ ਰੇਜ਼ਿਸਟੈਂਸ ਨੂੰ ਵਧਾ ਸਕਦੀਆਂ ਹਨ
- ਘੱਟ ਨੀਂਦ, ਪਾਣੀ ਦੀ ਘਾਟ ਅਤੇ ਤਣਾਅ ਸ਼ੂਗਰ ਵਧਾਉਂਦੇ ਨੇ
- ਫਾਸਟਿੰਗ ਜਾਂ ਡਾਇਟਿੰਗ ਕਰਨ ਤੋ ਪਹਿਲਾਂ ਮਾਹਿਰ ਦੀ ਸਲਾਹ ਲਵੋ
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਮੀਂਹ ਦੇ ਮੌਸਮ 'ਚ ਨਹੀਂ ਖਾਣੇ ਚਾਹੀਦੇ ਇਹ ਫ਼ਲ, ਹੋ ਸਕਦੀਆਂ ਹਨ ਪੇਟ ਸੰਬੰਧੀ ਬੀਮਾਰੀਆਂ
NEXT STORY