ਨਵੀਂ ਦਿੱਲੀ — ਕਈ ਵਾਰ ਵਿਆਹੁਤਾ ਬੇਟੀ ਦੇ ਮਨ ਵਿਚ ਇਹ ਸਵਾਲ ਹੁੰਦਾ ਹੈ ਕਿ ਕੀ ਉਸਦਾ ਆਪਣੇ ਪਿਤਾ ਦੀ ਜਾਇਦਾਦ ਵਿਚ ਹੱਕ ਹੈ ਜਾਂ ਨਹੀਂ । ਇਸ ਸਵਾਲ ਦਾ ਜਵਾਬ ਲੈਣ ਲਈ ਉਸ ਦੀ ਸਾਰੀ ਉਮਰ ਸੰਕੋਚ ਵਿਚ ਹੀ ਲੰਘ ਜਾਦੀ ਹੈ। ਇਸ ਨੂੰ ਲੈ ਕੇ ਬਹੁਤ ਘੱਟ ਲੋਕਾਂ ਨੂੰ ਇਸ ਦੀ ਸਹੀ ਜਾਣਕਾਰੀ ਹੁੰਦੀ ਹੈ। ਬਹੁਤ ਸਾਰੇ ਲੋਕ ਇਸ ਦੇ ਕਾਨੂੰਨੀ ਪ੍ਰਬੰਧਾਂ ਬਾਰੇ ਨਹੀਂ ਜਾਣਦੇ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕੀ ਹੱਕ ਹੁੰਦਾ ਹੈ ਇਕ ਵਿਆਹੁਤਾ ਬੇਟੀ ਦਾ ਆਪਣੇ ਪਿਤਾ ਦੀ ਜਾਇਦਾਦ 'ਤੇ।
ਹਿੰਦੂ ਉਤਰਾਧਿਕਾਰੀ ਐਕਟ 1956 'ਚ 2005 'ਚ ਸੋਧ ਕੀਤਾ ਗਿਆ ਸੀ ਤਾਂ ਜੋ ਬੇਟੀਆਂ ਨੂੰ ਪੁਰਖਾਂ ਦੀ ਜਾਇਦਾਦ 'ਚ ਬਰਾਬਰ ਦਾ ਹਿੱਸਾ ਦਿੱਤਾ ਜਾ ਸਕੇ। ਪਿਤਾ ਦੀ ਜਾਇਦਾਦ ਦੇ ਮਾਮਲੇ ਵਿਚ ਇਕ ਬੇਟੀ ਕੋਲ ਹੁਣ ਜਨਮ ਦੇ ਆਧਾਰ 'ਤੇ ਇਕ ਹਿੱਸਾ ਹੈ ਜਦੋਂਕਿ ਖੁਦ ਕਮਾਈ ਜਾਇਦਾਦ ਨੂੰ ਵਸੀਅਤ ਦੇ ਪ੍ਰਬੰਧਾਂ ਦੇ ਅਨੁਸਾਰ ਵੰਡਿਆ ਜਾ ਸਕਦਾ ਹੈ। ਜੇਕਰ ਪਿਤਾ ਦੀ ਮੌਤ ਜਾਇਦਾਦ ਦੀ ਵੰਡ ਤੋਂ ਪਹਿਲਾਂ ਹੋ ਜਾਂਦੀ ਹੈ ਤਾਂ ਪੁਰਖਾ ਦੀ ਜਾਇਦਾਦ ਅਤੇ ਪਿਤਾ ਵਲੋਂ ਕਮਾਈ ਗਈ ਜਾਇਦਾਦ 'ਤੇ ਬੇਟੇ-ਬੇਟੀਆਂ ਦਾ ਬਰਾਬਰ ਹੱਕ ਹੁੰਦਾ ਹੈ।
ਬੇਟੀ ਦੀ ਵਿਆਹੁਤਾ ਸਥਿਤੀ ਮਹੱਤਵਹੀਣ ਹੈ ਅਤੇ ਇਕ ਵਿਆਹੁਤਾ ਬੇਟੀ ਕੋਲ ਅਵਿਆਹੁਤਾ(ਕੁਆਰੀ) ਬੇਟੀ ਦੇ ਬਰਾਬਰ ਦਾ ਅਧਿਕਾਰ ਹੈ। ਹਾਲਾਂਕਿ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਜੇਕਰ ਪਿਤਾ ਦੀ ਮੌਤ 2005 ਤੋਂ ਪਹਿਲਾਂ ਹੋਈ ਸੀ ਤਾਂ ਇਕ ਵਿਆਹੁਤਾ ਬੇਟੀ ਦਾ ਪਿਤਾ ਦੀ ਜਾਇਦਾਦ 'ਤੇ ਕੋਈ ਹੱਕ ਨਹੀਂ ਹੋਵੇਗਾ, ਜਦੋਂਕਿ ਪਿਤਾ ਵਲੋਂ ਖੁਦ ਕਮਾਈ ਜਾਇਦਾਦ ਨੂੰ ਮਰਜ਼ੀ ਅਨੁਸਾਰ ਵੰਡਿਆ ਜਾ ਸਕਦਾ ਹੈ। ਇਸ ਲਈ ਜੇਕਰ ਪਿਤਾ ਦੀ ਮੌਤ 2005 ਤੋਂ ਪਹਿਲਾਂ ਹੋਈ ਸੀ ਤਾਂ ਪੁਰਖਾਂ ਦੀ ਜਾਇਦਾਦ 'ਤੇ ਬੇਟੀ ਦਾ ਕੋਈ ਅਧਿਕਾਰ ਨਹੀਂ ਹੋਵੇਗਾ। ਪਰ ਜੇਕਰ ਪਿਤਾ ਦੀ ਮੌਤ 2005 ਦੇ ਬਾਅਦ ਹੋਈ ਹੈ ਬੇਟੀ ਕੋਲ ਕਾਨੂੰਨੀ ਦਾਅਵਾ ਕਰਨ ਦਾ ਅਧਿਕਾਰ ਹੈ। ਇਸ ਲਈ ਇਕ ਕਾਨੂੰਨੀ ਅਧਿਕਾਰੀ ਦੇ ਰੂਪ ਵਿਚ ਬੇਟੀ ਮਾਤਾ-ਪਿਤਾ ਦੀ ਮੌਤ ਦੇ ਸੱਤ ਸਾਲ ਬਾਅਦ ਵੀ ਜਾਇਦਾਦ 'ਤੇ ਆਪਣਾ ਕਾਨੂੰਨੀ ਅਧਿਕਾਰ ਲਾਗੂ ਕਰਨ ਲਈ ਅਦਾਲਤ ਵਿਚ ਮੁਕੱਦਮਾ ਦਾਇਰ ਕਰ ਸਕਦੀ ਹੈ।
ਇਹ ਬਚਤ ਯੋਜਨਾਵਾਂ ਦਿੰਦੀਆਂ ਹਨ 8.5 ਫੀਸਦੀ ਤੋਂ ਜ਼ਿਆਦਾ ਤੱਕ ਦਾ ਵਿਆਜ
NEXT STORY