ਨਵੀਂ ਦਿੱਲੀ—ਪੈਸਾ ਜਮ੍ਹਾ ਕਰਨ ਲਈ ਛੋਟੇ ਜਮ੍ਹਾਕਰਤਾਵਾਂ ਦੀ ਦਿਲਚਸਪੀ ਇਕ ਵਾਰ ਫਿਰ ਬੈਂਕਾਂ ਜਾਂ ਪੋਸਟ ਆਫਿਸ 'ਚ ਵਧ ਸਕਦੀ ਹੈ। ਅਜੇ ਤੱਕ ਛੋਟੇ ਜਮ੍ਹਾਕਰਤਾ ਟੀ.ਡੀ.ਐੱਸ. ਦੇ ਚੱਕਰ ਕਾਰਨ ਬੈਂਕਾਂ ਜਾਂ ਪੋਸਟ ਆਫਿਸ 'ਚ ਜਮ੍ਹਾ ਕਰਨ ਤੋਂ ਗੁਰੇਜ਼ ਕਰ ਰਹੇ ਸਨ। ਪਰ ਅੰਤਰਿਮ ਬਜਟ ਦੇ ਦੌਰਾਨ ਸਰਕਾਰ ਵਲੋਂ ਪੋਸਟ ਆਫਿਸ ਅਤੇ ਬੈਂਕ 'ਚ ਜਮ੍ਹਾ ਰਾਸ਼ੀ 'ਤੇ ਮਿਲਣ ਵਾਲੇ ਇੰਟਰੇਸਟ 'ਤੇ ਟੀ.ਡੀ.ਐੱਸ. ਕਟੌਤੀ ਦੀ ਸੀਮਾ 10 ਹਜ਼ਾਰ ਰੁਪਏ ਤੋਂ ਵਧਾ ਕੇ 40 ਹਜ਼ਾਰ ਰੁਪਏ ਕਰਨ ਤੋਂ ਇਕ ਵਾਰ ਫਿਰ ਬੈਂਕ ਅਤੇ ਡਾਕ ਘਰ ਛੋਟੇ ਜਮ੍ਹਾਕਰਤਾਵਾਂ ਤੋਂ ਗੁਲਜ਼ਾਰ ਹੋ ਸਕਦੇ ਹਨ। ਹੁਣ ਬੈਂਕ ਜਾਂ ਪੋਸਟ ਆਫਿਸ ਜਮ੍ਹਾ 'ਤੇ ਇੰਟਰੇਸਟ ਨਾਲ ਹੋਣ ਵਾਲੀ 40 ਹਜ਼ਾਰ ਰੁਪਏ ਤੱਕ ਦੀ ਤੁਹਾਡੀ ਆਮਦਨ 'ਤੇ ਟੀ.ਡੀ.ਐੱਸ. ਨਹੀਂ ਕੱਟੇਗਾ, ਜਦੋਂਕਿ ਪਹਿਲਾਂ ਇਹ ਸੀਮਾ 10 ਹਜ਼ਾਰ ਰੁਪਏ ਹੀ ਸੀ।
ਪੀਕਅਲਫਾ ਇੰਵੈਸਟਮੈਂਟ ਸਰਵਿਸੇਜ਼ ਦੀ ਨਿਰਦੇਸ਼ਕ ਪ੍ਰਿਯਾ ਸੁੰਦਰ ਨੇ ਕਿਹਾ ਕਿ ਟੈਕਸ ਬੈਨੀਫਿਟ ਦੀ ਤੁਲਨਾ 'ਚ ਇਹ ਸੁਵਿਧਾਜਨਕ ਹੈ। ਹੁਣ ਛੋਟੇ ਨਿਵੇਸ਼ਕਾਂ ਨੂੰ ਫਾਰਮ 15ਜੀ ਜਮ੍ਹਾ ਕਰਨ ਦੀਆਂ ਪਰੇਸ਼ਾਨੀਆਂ ਭਰੀ ਪ੍ਰਕਿਰਿਆ ਤੋਂ ਮੁਕਤੀ ਮਿਲੇਗੀ ਅਤੇ ਬਾਅਦ 'ਚ ਰਾਸ਼ੀ ਨੂੰ ਪਾਉਣ ਲਈ ਰਿਟਰਨ ਫਾਈਲ ਨਹੀਂ ਕਰਨਾ ਪਵੇਗਾ।
ਇਸ ਤੋਂ ਪਹਿਲਾਂ ਟੈਕਸੇਬਲ ਲਿਮਿਟ 'ਚ ਨਾ ਆਉਣ ਵਾਲੇ 60 ਸਾਲ ਤੋਂ ਘਟ ਉਮਰ ਦੇ ਭਾਰਤੀ ਨਿਵਾਸੀ ਨੂੰ ਜੇਕਰ ਬੈਂਕ ਜਾਂ ਪੋਸਟ ਆਫਿਸ ਤੋਂ ਜਮ੍ਹਾ 'ਤੇ ਇੰਟਰੇਸਟ ਤੋਂ 10 ਹਜ਼ਾਰ ਰੁਪਏ ਤੋਂ ਜ਼ਿਆਦਾ ਦੀ ਆਮਦਨ ਹੁੰਦੀ ਹੈ ਤਾਂ ਵਿੱਤੀ ਸਾਲ ਦੀ ਸ਼ੁਰੂਆਤ 'ਚ ਉਨ੍ਹਾਂ ਨੂੰ ਫਾਰਮ 15ਜੀ ਭਰਨਾ ਪੈਂਦਾ ਸੀ, ਤਾਂ ਜੋ ਉਨ੍ਹਾਂ ਦਾ ਟੀ.ਡੀ.ਐੱਸ. ਨਹੀਂ ਕੱਟੇ। ਜੇਕਰ ਕੋਈ ਅਜਿਹਾ ਨਹੀਂ ਕਰਦਾ ਸੀ ਤਾਂ ਕਟੀ ਹੋਈ ਰਕਮ ਪਾਉਣ ਲਈ ਉਸ ਨੂੰ ਰਿਟਰਨ ਫਾਈਲ ਕਰਨਾ ਪੈਂਦਾ ਸੀ। ਪਰ ਹੁਣ ਜੇਕਰ ਇੰਟਰੇਸਟ ਨਾਲ ਹੋਣ ਵਾਲੀ ਤੁਹਾਡੀ ਆਮਦਨ 40 ਹਜ਼ਾਰ ਰੁਪਏ ਤੱਕ ਹੈ, ਤਾਂ ਤੁਹਾਨੂੰ ਫਾਰਮ 15ਜੀ ਜਮ੍ਹਾ ਕਰਨ ਦੀ ਕੋਈ ਲੋੜ ਨਹੀਂ ਹੈ।
ਇਸ ਦਾ ਜ਼ਿਆਦਾ ਅਸਰ ਛੋਟੇ ਜਮ੍ਹਾਕਰਤਾਵਾਂ ਅਤੇ ਨਾਨ-ਵਰਕਿੰਗ ਜੋੜਿਆ 'ਤੇ ਪਵੇਗਾ, ਜਿਨ੍ਹਾਂ ਦੀ ਸੈਲਰੀ ਜਾਂ ਤਾਂ ਘਟ ਹੈ ਜਾਂ ਉਨ੍ਹਾਂ ਸੈਲਰੀ ਨਹੀਂ ਮਿਲਦੀ ਹੈ ਪਰ ਬੈਂਕ ਜਾਂ ਪੋਸਟ ਆਫਿਸ ਤੋਂ ਜਮ੍ਹਾ ਨਾਲ ਉਨ੍ਹਾਂ ਨੂੰ ਇੰਟਰੇਸਟ ਤੋਂ ਭਾਰੀ ਆਮਦਨੀ ਹੁੰਦੀ ਹੈ। ਸੀਨੀਅਰ ਸੀਟੀਜ਼ਨ 'ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ, ਕਿਉਂਕਿ ਪਿਛਲੇ ਬਜਟ 'ਚ ਹੀ ਉਨ੍ਹਾਂ ਦੇ ਲਈ ਟੀ.ਡੀ.ਐੱਸ. ਦੀ ਸੀਮਾ ਵਧਾ ਕੇ 50 ਹਜ਼ਾਰ ਰੁਪਏ ਕੀਤੀ ਗਈ ਸੀ।
ਬੈਂਕ ਤੋਂ ਚਾਹੀਦੈ ਲੋਨ ਤਾਂ ਜ਼ਰੂਰ ਜਾਣੋ Collateral Securities ਬਾਰੇ
NEXT STORY