ਵੈਨਕੂਵਰ, (ਏਜੰਸੀ)- ਬ੍ਰਿਲ ਐਮਬੋਲੋ ਤੇ ਡੈਨ ਐਨਦੋਯੇ ਦੇ ਗੋਲ ਦੀ ਮਦਦ ਨਾਲ ਸਵਿਟਜ਼ਰਲੈਂਡ ਨੇ ਅਲਜੀਰੀਆ ਨੂੰ 2-0 ਨਾਲ ਹਰਾ ਕੇ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਆਖਰੀ-16 ’ਚ ਜਗ੍ਹਾ ਬਣਾਈ। ਸਵਿਟਜ਼ਰਲੈਂਡ ਦਾ ਅਗਲਾ ਮੁਕਾਬਲਾ ਕੋਲੰਬੀਆ ਤੇ ਘਾਨਾ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ।
ਸਵਿਟਜ਼ਰਲੈਂਡ ਨੇ 1938 ’ਚ ਫਰਾਂਸ ’ਚ ਖੇਡੇ ਗਏ ਵਿਸ਼ਵ ਕੱਪ ਤੋਂ ਬਾਅਦ ਨਾਕਆਊਟ ਰਾਊਂਡ ਦਾ ਕੋਈ ਮੈਚ ਨਹੀਂ ਜਿੱਤਿਆ ਸੀ ਪਰ 1954 ’ਚ ਉਸ ਦੀ ਟੀਮ ਨੇ ਪਲੇਅ ਆਫ ਮੈਚ ਜਿੱਤ ਕੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ ਸੀ। ਸਵਿਟਜ਼ਰਲੈਂਡ ਦੀ ਟੀਮ ਪਿਛਲੇ 3 ਵਿਸ਼ਵ ਕੱਪ ’ਚ ਆਖਰੀ-16 ’ਚ ਪਹੁੰਚੀ ਸੀ ਪਰ ਇਸ ਤੋਂ ਅੱਗੇ ਵਧਣ ’ਚ ਅਸਫਲ ਰਹੀ। ਅਲਜ਼ੀਰੀਆ 2014 ਤੋਂ ਬਾਅਦ ਪਹਿਲੀ ਵਾਰ ਵਿਸ਼ਵ ਕੱਪ ’ਚ ਹਿੱਸਾ ਲੈ ਰਿਹਾ ਸੀ। ਉਹ 2014 ’ਚ ਨਾਕਆਊਟ ਰਾਊਂਡ ਤੱਕ ਪਹੁੰਚਿਆ ਸੀ ਪਰ ਤਦ ਜਰਮਨੀ ਤੋਂ ਹਾਰ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਪ ਵਰਡੇ ਦੇ ਸਾਹਸ ਦਾ ਹੁਣ ਮੈਸੀ ਤੇ ਅਰਜਨਟੀਨਾ ਨਾਲ ਹੋਵੇਗਾ ਸਾਹਮਣਾ
NEXT STORY