ਜਲੰਧਰ (ਸੁਰਿੰਦਰ) : ਸਿਵਲ ਹਸਪਤਾਲ ਦਾ ਜਿੰਨਾ ਵੀ ਸਟਾਫ਼ ਹੈ, ਉਸ ਨੂੰ ਹੁਣ ਹਾਜ਼ਰੀ ਮਾਂ ਬੋਲੀ ਪੰਜਾਬੀ ਵਿਚ ਲਾਉਣੀ ਹੋਵੇਗੀ, ਜਿਸ ਨੂੰ ਰੋਜ਼ਾਨਾ ਮੈਡੀਕਲ ਸੁਪਰਡੈਂਟ ਚੈੱਕ ਕਰਨਗੇ। ਨਵੇਂ ਸਾਲ ’ਤੇ ਸਿਵਲ ਹਸਪਤਾਲ ਵਿਚ ਇਸਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਹਰੇਕ ਰਜਿਸਟਰ ਨੂੰ ਐੱਮ. ਐੱਸ. ਡਾ. ਰਾਜੀਵ ਸ਼ਰਮਾ ਚੈੱਕ ਕਰ ਰਹੇ ਹਨ। ਜੇਕਰ ਕਿਸੇ ਨੇ ਆਪਣੀ ਹਾਜ਼ਰੀ ਪੰਜਾਬੀ ਵਿਚ ਨਾ ਲਾਈ ਤਾਂ ਉਸਨੂੰ ਗੈਰ-ਹਾਜ਼ਰ ਮੰਨਿਆ ਜਾਵੇਗਾ।
ਇਹ ਵੀ ਪੜ੍ਹੋ : SYL ਮੁੱਦੇ 'ਤੇ ਭਗਵੰਤ ਮਾਨ ਤੇ ਖੱਟੜ ਵਿਚਾਲੇ ਭਲਕੇ ਹੋਵੇਗੀ ਬੈਠਕ, ਕੇਂਦਰੀ ਮੰਤਰੀ ਵੀ ਹੋਣਗੇ ਸ਼ਾਮਲ
ਖ਼ਾਸ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜਿੰਨਾ ਵੀ ਸਟਾਫ਼ ਹੈ, ਉਹ ਨਵੇਂ ਰਜਿਸਟਰ ਵਿਚ ਆਪਣੀ ਹਾਜ਼ਰੀ ਸਿਰਫ਼ ਪੰਜਾਬੀ ਵਿਚ ਹੀ ਲਾਵੇਗਾ। ਪਹਿਲੇ ਦਿਨ ਦੀ ਸ਼ੁਰੂਆਤ ਵਿਚ ਕਾਫ਼ੀ ਸਟਾਫ਼ ਨੇ ਆਪਣੀ ਹਾਜ਼ਰੀ ਅੰਗਰੇਜ਼ੀ ਵਿਚ ਲਾਈ ਪਰ ਜਦੋਂ ਪਤਾ ਲੱਗਾ ਕਿ ਪੰਜਾਬੀ ਵਿੱਚ ਲਿਖਣਾ ਹੈ ਤਾਂ ਦੁਬਾਰਾ ਸਟਾਫ਼ ਨੇ ਆ ਕੇ ਪੰਜਾਬੀ ਵਿਚ ਹਸਤਾਖ਼ਰ ਕੀਤੇ। ਇਸਦੇ ਨਾਲ ਹੀ ਇਕ ਨਵੀਂ ਪਾਲਿਸੀ ਹੋਰ ਲਾਗੂ ਕੀਤੀ ਗਈ, ਜਿੰਨਾ ਵੀ ਸਿਵਲ ਹਸਪਤਾਲ ਦਾ ਸਟਾਫ਼ ਹੈ, ਉਸ ਨੂੰ ਚੈੱਕ ਕਰਨ ਲਈ ਵੱਖ-ਵੱਖ ਡਾਕਟਰਾਂ ਅਤੇ ਕਰਮਚਾਰੀਆਂ ਦੀ ਡਿਊਟੀ ਲਾ ਦਿੱਤੀ ਗਈ ਹੈ, ਜਿਨ੍ਹਾਂ ਕੋਲ ਨਵੇਂ ਰਜਿਸਟਰ ਤੱਕ ਪਹੁੰਚ ਗਏ ਹਨ। ਡਾਕਟਰਾਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਇਹ ਵੀ ਪੜ੍ਹੋ : ਸਰਕਾਰੀ ਬੱਸਾਂ ਨੂੰ ਲੈ ਕੇ ਪਿਆ ਨਵਾਂ ਬਖੇੜਾ, ਯੂਨੀਅਨ ਨੇ ਦਿੱਤੀ ਸੰਘਰਸ਼ ਦੀ ਚਿਤਾਵਨੀ, ਜਾਣੋ ਪੂਰਾ ਮਾਮਲਾ
ਕਾਫ਼ੀ ਸਟਾਫ਼ ਬਿਨਾਂ ਦੱਸੇ ਚਲਾ ਜਾਂਦਾ ਸੀ ਛੁੱਟੀ ’ਤੇ
ਸਿਵਲ ਹਸਪਤਾਲ ਵਿਚ ਜਿਥੇ ਸਟਾਫ਼ ਦੀ ਭਾਰੀ ਘਾਟ ਹੈ, ਉਥੇ ਹੀ ਇਸ ਗੱਲ ਨੂੰ ਲੈ ਕੇ ਡਾਕਟਰਾਂ ਨੂੰ ਕਾਫ਼ੀ ਪ੍ਰੇਸ਼ਾਨੀ ਵੀ ਰਹਿੰਦੀ ਸੀ ਕਿ ਕਿਹੜਾ ਮੁਲਾਜ਼ਮ ਆਇਆ ਹੈ ਅਤੇ ਕਿਹੜਾ ਨਹੀਂ। ਇਸ ਗੱਲ ਨੂੰ ਲੈ ਕੇ ਹਮੇਸ਼ਾ ਪ੍ਰੇਸ਼ਾਨੀ ਰਹਿੰਦੀ ਸੀ। ਨਵੇਂ ਸਾਲ ਦੀ ਸ਼ੁਰੂਆਤ ’ਤੇ ਐੱਮ. ਐੱਸ. ਨੇ ਇਸਦਾ ਹੱਲ ਵੀ ਕੱਢ ਦਿੱਤਾ ਹੈ। ਸਟਾਫ਼ ਨਰਸ ਅਤੇ ਹੋਰ ਨਰਸਿੰਗ ਸਟਾਫ਼ ਨੂੰ ਚੈੱਕ ਕਰਨ ਲਈ ਵੱਖ ਤੋਂ ਡਾਕਟਰਾਂ ਦੀ ਡਿਊਟੀ ਲਾਈ ਗਈ ਹੈ ਅਤੇ ਸਾਰਿਆਂ ਦੀ ਜਾਣਕਾਰੀ ਰੱਖਣ ਦੀ ਹਦਾਇਤ ਵੀ ਦਿੱਤੀ ਹੈ। ਇਸੇ ਤਰ੍ਹਾਂ ਨਾਲ ਦਰਜਾ ਚਾਰ ਦੇ ਮੁਲਾਜ਼ਮ ਵੀ ਹੁਣ ਡਾਕਟਰਾਂ ਦੀਆਂ ਨਜ਼ਰਾਂ ਦੇ ਸਾਹਮਣੇ ਹੀ ਰਹਿਣਗੇ। ਸਵੇਰ ਤੋਂ ਲੈ ਕੇ ਸ਼ਾਮ ਤੱਕ ਸਭ ਨੂੰ ਚੈੱਕ ਕੀਤਾ ਜਾਵੇਗਾ ਕਿ ਕਿਤੇ ਕੋਈ ਛੁੱਟੀ ’ਤੇ ਨਹੀਂ ਹੈ। ਜੇਕਰ ਕੋਈ ਬਿਨਾਂ ਦੱਸੇ ਛੁੱਟੀ ’ਤੇ ਜਾਂਦਾ ਹੈ ਤਾਂ ਉਸ ਖ਼ਿਲਾਫ਼ ਹਸਪਤਾਲ ਮੈਨੇਜਮੈਂਟ ਸਖ਼ਤ ਐਕਸ਼ਨ ਲੈਣ ਲਈ ਤਿਆਰ ਹੈ। ਇਸਦੇ ਨਾਲ ਹੀ ਹਰੇਕ ਵਾਰਡ ਵਿਚ ਚੈੱਕ ਕੀਤਾ ਗਿਆ ਕਿ ਕਿਸੇ ਤਰ੍ਹਾਂ ਨਾਲ ਮਰੀਜ਼ਾਂ ਨੂੰ ਦਿੱਕਤ-ਪ੍ਰੇਸ਼ਾਨੀ ਤਾਂ ਨਹੀਂ ਹੈ।
ਇਹ ਵੀ ਪੜ੍ਹੋ : ਆਮਦਨ ਤੋਂ ਵੱਧ ਜਾਇਦਾਦ ਵਾਲੇ ਸਾਬਕਾ ਮੰਤਰੀਆਂ ਖ਼ਿਲਾਫ਼ ਜਾਂਚ ਤੇਜ਼, CM ਨੇ ਵਿਜੀਲੈਂਸ ਨੂੰ ਦਿੱਤਾ ਫ੍ਰੀ ਹੈਂਡ
ਨੋਟ : ਤੁਸੀਂ ਇਨ੍ਹਾਂ ਹਦਾਇਤਾਂ ਨੂੰ ਕਿਵੇਂ ਵੇਖਦੇ ਹੋ ? ਕੁਮੈਂਟ ਕਰਕੇ ਦਿਓ ਰਾਏ
ਸਰਕਾਰੀ ਬੱਸਾਂ ਨੂੰ ਲੈ ਕੇ ਪਿਆ ਨਵਾਂ ਬਖੇੜਾ, ਯੂਨੀਅਨ ਨੇ ਦਿੱਤੀ ਸੰਘਰਸ਼ ਦੀ ਚਿਤਾਵਨੀ, ਜਾਣੋ ਪੂਰਾ ਮਾਮਲਾ
NEXT STORY