ਜਲੰਧਰ (ਸਾਹਨੀ)— ਸਥਾਵਿਕ ਆਪੀ ਚੇਰੀਟਬਲ ਹਸਪਤਾਲ ਵੱਲੋਂ ਅੱਜ ਪਿੰਡ ਜਲਾਲਪੁਰ ਦੀ ਐੱਨ. ਆਰ. ਆਈ. ਸਭਾ ਯੂ. ਐੱਸ. ਏ. ਦੇ ਸਹਿਯੋਗ ਨਾਲ ਸਲਾਨਾ ਅੱਖਾਂ ਦਾ ਚੈਕਅੱਪ ਤੇ ਅਾਪ੍ਰੇਸ਼ਨ ਕੈਂਪ ਦੇ ਨਾਲ-ਨਾਲ ਜਰਨਲ ਮੈਡੀਕਲ ਕੈਂਪ ਵੀ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਲਾਇਆ ਗਿਆ। ਇਸ ਕੈਂਪ ਦੀ ਉਦਘਾਟਨੀ ਰਸਮ ਵਾਹਿਗੁਰੂ ਅੱਗੇ ਅਰਦਾਸ ਕਰ ਕੇ ਸੋਸਾਇਟੀ ਦੇ ਪ੍ਰੰਬਧਕਾਂ ਪਰਮਜੀਤ ਸਿੰਘ, ਜਸਵੰਤ ਸਿੰਘ, ਲਖਵਿੰਦਰ ਸਿੰਘ, ਸਤਵਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਆਦਿ ਨੇ ਸਾਂਝੇਂ ਤੌਰ ’ਤੇ ਰੀਬਨ ਕੱਟ ਕੇ ਕੀਤਾ। ਇਨ੍ਹਾਂ ਦਾ ਸੁਆਗਤ ਤੇ ਧੰਨਵਾਦ ਆਪੀ ਸੰਸਥਾ ਦੇ ਪ੍ਰਬੰਧਕਾਂ ਪ੍ਰਧਾਨ ਅਮਰ ਸਿੰਘ, ਸਕੱਤਰ ਸੁਮਨ ਕਲ੍ਹਣ ਤੇ ਕਰਮਜੀਤ ਸਿੰਘ ਨੇ ਕੀਤਾ। ਸੰਸਥਾ ਦੀ ਸਕੱਤਰ ਸੁਮਨ ਕਲ੍ਹਣ ਨੇ ਦੱਸਿਆ ਕਿ ਡਾ. ਐੱਮ. ਪੀ. ਐੱਸ. ਭਾਟੀਆ, ਡਾ. ਆਰਿਫ ਤੇ ਉਨ੍ਹਾਂ ਦੀ ਟੀਮ ਵੱਲੋਂ ਅੱਜ ਕੈਂਪ ਦੌਰਾਨ 180 ਮਰੀਜ਼ਾਂ ਦਾ ਚੈਕਅੱਪ ਕੀਤਾ ਤੇ ਜ਼ਰੂਰਤਮੰਦਾ ਦੇ ਟੈਸਟ ਤੇ ਉਨ੍ਹਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆ ਗਈਆਂ। ਇਨ੍ਹਾਂ ’ਚੋਂ 24 ਮਰੀਜ਼ਾਂ ਦੇ ਅੱਖਾਂ ਦੇ ਅਾਪ੍ਰੇਸ਼ਨ ਆਪੀ ਹਸਪਤਾਲ ਵਿਖੇ ਕਰ ਕੇ ਮੁਫਤ ਲੈਂਸ ਵੀ ਪਾਏ ਜਾਣਗੇ। ਇਸ ਮੌਕੇ ਡਾ. ਰੁਹੀ ਅਰੋਡ਼ਾ, ਡਾ. ਰੋਹਿਤ ਮਮਹੋਤਰਾ, ਰਜੇਸ਼ ਕੁਮਾਰ, ਸੋਢੀ ਸਿੰਘ, ਸਰਬਜੀਤ ਕੌਰ, ਪ੍ਰਿਤੀ, ਸੁਰਿੰਦਰ ਕੁਮਾਰ, ਲਖਵਿੰਦਰ, ਸੋਨੀਆ, ਸੁਮਨ, ਬੀਕਰ ਸਿੰਘ, ਸਤਨਾਮ ਨੀਲਮ ਤੇ ਹਸਪਤਾਲ ਦਾ ਸਟਾਫ ਵੀ ਹਾਜ਼ਰ ਸੀ >
‘ਸਵੱਛ ਭਾਰਤ’ ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਵੰਡੇ ਸਰਟੀਫਿਕੇਟ
NEXT STORY