Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAR 13, 2026

    12:09:05 AM

  • who fight for rights are not afraid of empty tear gas shells  bikram majithia

    ਹੱਕਾਂ ਲਈ ਜੋ ਲੜਦੇ ਫੋਕੇ ਅੱਥਰੂ ਗੈਸ ਦੇ ਗੋਲਿਆਂ...

  • russia is earning billions of dollars in the iran war

    ਈਰਾਨ-ਇਜ਼ਰਾਈਲ ਜੰਗ ਕਾਰਨ ਰੂਸ ਦੀ ਚਾਂਦੀ, ਕੱਚੇ ਤੇਲ...

  • pm modi on energy crisis

    ਊਰਜਾ ਸੰਕਟ ਦੇਸ਼ ਲਈ ਪ੍ਰੀਖਿਆ ਦੀ ਘੜੀ.... ਮੱਧ...

  • pargat singh  s sharp attack on kejriwal

    ਪਰਗਟ ਸਿੰਘ ਦਾ ਕੇਜਰੀਵਾਲ 'ਤੇ ਤਿੱਖਾ ਹਮਲਾ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Jalandhar News
  • ਗੋਲੀ ਦੀ ਆਵਾਜ਼ ਨਾਲ ਡੱਕੇ ਜਾਂਦੇ ਨੇ ਹਲ

JALANDHAR News Punjabi(ਜਲੰਧਰ)

ਗੋਲੀ ਦੀ ਆਵਾਜ਼ ਨਾਲ ਡੱਕੇ ਜਾਂਦੇ ਨੇ ਹਲ

  • Updated: 08 Mar, 2019 10:15 AM
Jalandhar
there is no solution to the bullets being shot
  • Share
    • Facebook
    • Tumblr
    • Linkedin
    • Twitter
  • Comment

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)—ਦੂਰ-ਦੁਰਾਡੇ ਵੀ ਕਿਤੇ ਗੋਲੀ ਚੱਲਦੀ ਹੈ ਤਾਂ ਖੇਤਾਂ 'ਚ ਹਲ ਵਾਹ ਰਹੇ ਕਿਸਾਨਾਂ ਦਾ ਮੱਥਾ ਠਣਕਦਾ ਹੈ ਅਤੇ ਚਿਹਰੇ 'ਤੇ ਚਿੰਤਾ ਦੀਆਂ ਲਕੀਰਾਂ ਉੱਭਰਨ ਲੱਗਦੀਆਂ ਹਨ। ਉਹ ਟਰੈਕਟਰ ਚਲਾ ਰਹੇ ਹੋਣ ਜਾਂ ਬਲਦਾਂ ਨਾਲ ਜ਼ਮੀਨ ਵਾਹ ਰਹੇ ਹੋਣ, ਕੰਮ ਉਥੇ ਹੀ ਠੱਪ ਹੋ ਜਾਂਦਾ ਹੈ। ਭੱਤਾ ਲੈ ਕੇ ਖੇਤਾਂ ਨੂੰ ਜਾ ਰਹੀਆਂ ਸੁਆਣੀਆਂ ਦੇ ਪੈਰ ਘਰਾਂ ਨੂੰ ਪਰਤ ਜਾਂਦੇ ਹਨ। ਮੱਝਾਂ ਚਾਰ ਰਹੇ ਪਾਲੀ ਪਿੰਡ ਵੱਲ ਮੋੜਾ ਪਾ ਲੈਂਦੇ ਹਨ। ਸਕੂਲਾਂ 'ਚ ਛੁੱਟੀ ਹੋ ਜਾਂਦੀ ਹੈ ਅਤੇ ਗਲੀਆਂ ਸੁੰਨੀਆਂ ਹੋ ਜਾਂਦੀਆਂ ਹਨ। ਸੱਥਾਂ ਵਿਚ ਇਕਦਮ ਖਾਮੋਸ਼ੀ ਪੱਸਰ ਜਾਂਦੀ ਹੈ। ਇੰਝ ਲੱਗਦਾ ਹੈ ਜਿਵੇਂ ਸਮਾਂ ਰੁਕ ਗਿਆ ਹੋਵੇ।

ਇਹ ਹਾਲਤ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਉਨ੍ਹਾਂ ਸੈਂਕੜੇ ਪਿੰਡਾਂ ਦੀ ਹੈ, ਜਿਹੜੇ ਪਾਕਿਸਤਾਨ ਦੀ ਸਰਹੱਦ ਕੰਢੇ ਵੱਸੇ ਹੋਏ ਹਨ। ਦੇਸ਼ ਦੀ ਵੰਡ ਵੇਲੇ ਤੋਂ ਹੀ ਇਨ੍ਹਾਂ ਪਿੰਡਾਂ ਦੇ ਲੋਕ ਅਜਿਹੀ ਸਥਿਤੀ ਸਹਿਣ ਕਰਦੇ ਆ ਰਹੇ ਹਨ, ਜਿਸ ਵਿਚ ਪੱਤੇ ਦੇ 'ਖੜਾਕ' ਨਾਲ ਵੀ ਉਨ੍ਹਾਂ ਦਾ ਕਲੇਜਾ 'ਧੱਕ-ਧੱਕ' ਕਰਨ ਲੱਗਦਾ ਹੈ। ਕਿਸੇ ਸੰਭਾਵਤ ਖਤਰੇ ਦੇ ਅਹਿਸਾਸ ਨਾਲ ਹੀ ਉਨ੍ਹਾਂ ਦੀ ਜਿੰਦ ਸਹਿਮ ਜਾਂਦੀ ਹੈ ਅਤੇ ਫਿਰ ਅਗਲੀ ਵਾਰ ਪਹਿਲਾਂ ਨਾਲੋਂ ਵੀ ਜ਼ਿਆਦਾ ਕਾਂਬਾ ਛਿੜਦਾ ਹੈ। 
ਬੀਤੇ ਸਾਲਾਂ 'ਚ ਇਨ੍ਹਾਂ ਪਿੰਡਾਂ ਨੇ ਬਹੁਤ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਸਹਿਣ ਕੀਤਾ ਹੈ। ਵਿਧਵਾ ਔਰਤਾਂ, ਅਨਾਥ ਬੱਚੇ, ਬੇਸਹਾਰਾ ਬੁਢਾਪਾ ਅਤੇ ਉਦਾਸ ਖੇਤ ਉਸ ਸੰਤਾਪ ਨੂੰ ਬਿਆਨ ਕਰਦੇ ਜਾਪਦੇ ਹਨ, ਜਿਹੜਾ 1947 ਦੌਰਾਨ ਅਤੇ ਉਸ ਤੋਂ ਬਾਅਦ ਵੀ ਲਗਾਤਾਰ ਉਨ੍ਹਾਂ ਦੇ ਮੁਕੱਦਰ 'ਚ ਖੌਰੂ ਪਾਉਂਦਾ ਆ ਰਿਹਾ ਹੈ। ਇਨ੍ਹਾਂ ਸਰਹੱਦੀ ਖੇਤਰਾਂ ਦੀ ਦਰਦਨਾਕ ਤਸਵੀਰ ਵੇਖਣ ਅਤੇ ਤਰਸਯੋਗ ਸਥਿਤੀ ਨੂੰ ਸਮਝਣ ਦਾ ਮੌਕਾ ਉਦੋਂ ਮਿਲਿਆ, ਜਦੋਂ ਪੰਜਾਬ ਕੇਸਰੀ ਪੱਤਰ ਸਮੂਹ ਦੀ ਰਾਹਤ ਟੀਮ 499ਵੇਂ ਟਰੱਕ ਦੀ ਸਮੱਗਰੀ ਪਿੰਡ ਜੈਦਪੁਰ 'ਚ ਪ੍ਰਭਾਵਿਤ ਪਰਿਵਾਰਾਂ ਦਰਮਿਆਨ ਵੰਡਣ ਲਈ ਗਈ ਸੀ। 

ਪੰਜਾਬ ਦੇ ਪਠਾਨਕੋਟ ਜ਼ਿਲੇ ਨਾਲ ਸਬੰਧਤ ਬਮਿਆਲ ਬਲਾਕ ਦਾ ਇਹ ਅਜਿਹਾ ਪਿੰਡ ਹੈ, ਜਿਹੜਾ ਭੂਗੋਲਿਕ ਨਜ਼ਰੀਏ ਤੋਂ ਪਾਕਿਸਤਾਨ ਦੀ ਬੁੱਕਲ 'ਚ ਵੱਸਿਆ ਹੋਇਆ ਹੈ, ਜਦੋਂਕਿ ਹਕੀਕਤ ਵਿਚ ਇਹ ਭਾਰਤੀ ਇਲਾਕਾ ਹੈ। ਇਸ ਪਿੰਡ ਦੀਆਂ ਕੰਧਾਂ ਖੋਦਾਈਪੁਰ ਪਿੰਡ ਨਾਲ ਸਾਂਝੀਆਂ ਹਨ ਪਰ ਹੋਂਦ ਵੱਖੋ-ਵੱਖਰੀ। ਦੋਹਾਂ ਪਿੰਡਾਂ ਦੀ ਆਬਾਦੀ 400-400 ਦੇ ਕਰੀਬ ਹੈ ਪਰ ਸਮੱਸਿਆਵਾਂ ਦੀ ਕੋਈ ਗਿਣਤੀ ਨਹੀਂ।

ਤਾਰ-ਵਾੜ ਨੇ ਲਪੇਟ ਲਈ ਜ਼ਮੀਨ : ਪਿੰਡ ਦੀ ਬਹੁਤੀ ਜ਼ਮੀਨ ਸਰਹੱਦ ਦੇ ਕੰਢੇ ਭਾਰਤੀ ਖੇਤਰ 'ਚ ਲਾਈ ਗਈ ਤਾਰ-ਵਾੜ ਨੇ ਆਪਣੀ ਲਪੇਟ 'ਚ ਲੈ ਲਈ ਹੈ। ਅਸਲ 'ਚ ਸਰਹੱਦ ਪਿੰਡ ਨਾਲੋਂ ਖਹਿ ਕੇ ਲੰਘਦੀ ਹੋਣ ਕਾਰਨ ਤਾਰ-ਵਾੜ ਪਿੰਡ ਦੇ ਪੱਛਮ ਵਾਲੇ ਪਾਸੇ ਫਿਰਨੀ ਵਾਂਗ ਘੁੰਮਦੀ ਨਜ਼ਰ ਆਉਂਦੀ ਹੈ। ਦੋਹਾਂ ਦੇਸ਼ਾਂ ਦੇ ਖੇਤਾਂ ਵਿਚਕਾਰ ਇਕ ਵੱਟ ਹੀ ਬਣੀ ਦਿਖਾਈ ਦਿੰਦੀ ਹੈ, ਜਿਥੋਂ ਇਹ ਲੱਭਣਾ ਵੀ ਔਖਾ ਹੋ ਜਾਂਦਾ ਹੈ ਕਿ ਕਿਹੜੀ ਫਸਲ ਪਾਕਿਸਤਾਨ ਦੀ ਹੈ ਅਤੇ ਕਿਹੜੀ ਭਾਰਤੀ ਕਿਸਾਨਾਂ ਦੀ।

ਜੈਦਪੁਰ ਅਤੇ ਖੋਦਾਈਪੁਰ ਦੀ 400 ਏਕੜ ਜ਼ਮੀਨ ਤਾਰ-ਵਾੜ ਦੇ ਘੇਰੇ 'ਚ ਆ ਗਈ ਹੈ। ਕਿਸਾਨਾਂ ਨੇ ਦੱਸਿਆ ਕਿ ਜਿਸ ਠੇਕੇਦਾਰ ਨੇ ਵਾੜ ਲਾਉਣ ਦਾ ਕੰਮ ਕੀਤਾ ਸੀ, ਉਸ ਨੇ ਆਪਣਾ ਬਿੱਲ ਮੋਟਾ ਬਣਾਉਣ ਲਈ ਇਸ ਵਿਚ 'ਗੇੜਾ'  ਕਰ ਦਿੱਤਾ। ਤਾਰ-ਵਾੜ 'ਚ ਬਹੁਤ ਸਾਰੇ ਵਲ-ਵਿੰਗ ਪਾ ਦਿੱਤੇ ਗਏ। ਕੁਝ ਥਾਵਾਂ 'ਤੇ ਇਹ ਤਾਰ ਸਰਹੱਦ ਤੋਂ 800 ਮੀਟਰ ਪਿੱਛੇ ਤਕ ਅਤੇ ਕਿਤੇ ਬਿਲਕੁਲ ਨੇੜੇ ਕਰ ਦਿੱਤੀ। ਤਾਰ-ਵਾੜ ਤੋਂ ਅੰਦਰ ਸਿਰਫ 1 ਹੀ ਫਸਲ ਹੁੰਦੀ ਹੈ। ਦੂਜੀ ਨਾ ਬੀਜੀ ਜਾ ਸਕਣ ਵਾਲੀ ਫਸਲ ਲਈ ਸਰਕਾਰ ਵੱਲੋਂ ਪ੍ਰਤੀ ਏਕੜ 10 ਹਜ਼ਾਰ ਰੁਪਏ ਹੀ ਦਿੱਤੇ ਜਾਂਦੇ ਹਨ। ਇਸ ਨਾਲ ਕਿਸਾਨਾਂ ਦਾ ਬਹੁਤ ਨੁਕਸਾਨ ਹੁੰਦਾ ਹੈ। 

ਰਾਤ ਵੇਲੇ ਤਾਰਾਂ ਵਿਚ ਕਰੰਟ ਛੱਡ ਦਿੱਤਾ ਜਾਂਦਾ ਹੈ ਅਤੇ ਕਰਫਿਊ ਵੀ ਲਾਗੂ ਹੋ ਜਾਂਦਾ ਹੈ। ਨਤੀਜੇ ਵਜੋਂ ਕਿਸਾਨ ਤਾਰ-ਵਾੜ ਤੋਂ ਬਾਹਰ ਵੀ 500 ਮੀਟਰ ਤਕ ਜ਼ਮੀਨ ਵਿਚ ਖੇਤੀ-ਕਾਰਜ ਨਹੀਂ ਕਰ ਸਕਦੇ। ਤਾਰ-ਵਾੜ ਤੋਂ ਬਾਹਰ ਵਾਲੀ ਜ਼ਮੀਨ ਫਸਲਾਂ ਦੇ ਨੁਕਸਾਨ ਦਾ ਸਰਕਾਰ ਵੱਲੋਂ ਕੋਈ ਮੁਆਵਜ਼ਾ ਵੀ ਨਹੀਂ ਦਿੱਤਾ ਜਾਂਦਾ। 

ਪਸ਼ੂਆਂ ਲਈ ਚਾਰੇ ਦਾ ਮਸਲਾ : ਪਿੰਡ ਦੇ ਕੁਝ ਕਿਸਾਨ ਅਜਿਹੇ ਹਨ, ਜਿਨ੍ਹਾਂ ਦੀ ਥੋੜ੍ਹੀ-ਬਹੁਤੀ, ਸਾਰੀ ਜ਼ਮੀਨ ਤਾਰ-ਵਾੜ ਦੇ ਅੰਦਰ ਹੈ। ਜਦੋਂ ਹਾਲਾਤ ਖਰਾਬ ਹੁੰਦੇ ਹਨ ਤਾਂ ਸੁਰੱਖਿਆ ਫੋਰਸਾਂ ਕਈ-ਕਈ ਦਿਨ ਲਾਂਘੇ ਵਾਲੇ ਗੇਟ ਬੰਦ ਰੱਖਦੀਆਂ ਹਨ। ਅਜਿਹੀ ਸਥਿਤੀ 'ਚ ਪਸ਼ੂਆਂ ਲਈ ਚਾਰੇ ਦੀ ਭਾਰੀ ਮੁਸੀਬਤ ਬਣ ਜਾਂਦੀ ਹੈ। ਇਸ ਡਰ ਕਾਰਨ ਕਈ ਕਿਸਾਨਾਂ ਨੇ ਆਪਣੇ ਦੁਧਾਰੂ ਪਸ਼ੂ ਹੀ ਵੇਚ ਦਿੱਤੇ। ਉਨ੍ਹਾਂ ਨੂੰ ਘਰ ਦੀ ਲੋੜ ਲਈ ਦੁੱਧ ਵੀ ਹੋਰ ਲੋਕਾਂ ਤੋਂ ਖਰੀਦਣਾ ਪੈਂਦਾ ਹੈ। ਸਰਹੱਦੀ ਕਿਸਾਨਾਂ ਦੀ ਇਹ ਵੱਡੀ ਤ੍ਰਾਸਦੀ ਹੈ ਕਿ ਉਹ ਆਪਣੇ ਹੀ ਖੇਤਾਂ 'ਚ ਆਪਣੀ ਮਰਜ਼ੀ ਅਨੁਸਾਰ ਨਾ ਆ-ਜਾ ਸਕਦੇ ਹਨ ਅਤੇ ਨਾ ਹੀ ਇੱਛਾ ਅਨੁਸਾਰ ਫਸਲਾਂ ਬੀਜ ਸਕਦੇ ਹਨ। 

ਕਿੱਥੇ ਹੈ ਕਰਜ਼ਾ-ਮੁਆਫੀ? : ਕਿਸਾਨਾਂ ਨੂੰ ਇਸ ਗੱਲ ਦਾ ਵੀ ਵੱਡਾ ਗਿਲਾ ਸੀ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਕਰਜ਼ਾ-ਮੁਆਫੀ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਹ ਸਕੀਮਾਂ ਸਰਹੱਦੀ ਖੇਤਰਾਂ 'ਚ ਕਿਉਂ ਨਹੀਂ ਪੁੱਜੀਆਂ। 
ਦਲੀਪ ਚੰਦ ਨਾਮੀ ਇਕ ਕਿਸਾਨ ਨੇ ਦੱਸਿਆ ਕਿ ਉਸਦੀ ਸਿਰਫ 4 ਕਨਾਲ ਜ਼ਮੀਨ ਹੈ, ਜਿਹੜੀ ਤਾਰ-ਵਾੜ ਦੇ ਅੰਦਰ ਹੈ। ਉਸ ਜ਼ਮੀਨ 'ਤੇ 20 ਸਾਲ ਪਹਿਲਾਂ ਕਰਜ਼ਾ ਲਿਆ ਸੀ, ਜਿਹੜਾ ਅੱਜ ਤਕ ਜਿਉਂ ਦਾ ਤਿਉਂ ਹੈ। ਇਸ ਜ਼ਮੀਨ ਨਾਲ ਉਸ ਦਾ ਘਰ ਵੀ ਨਹੀਂ ਚੱਲਦਾ, ਜਿਸ ਲਈ ਉਸ ਨੂੰ ਦਿਹਾੜੀ ਮਜ਼ਦੂਰੀ ਕਰਨੀ ਪੈਂਦੀ ਹੈ। ਬੈਂਕ ਵਾਲੇ ਉਸ ਨੂੰ ਪ੍ਰੇਸ਼ਾਨ ਕਰਦੇ ਰਹਿੰਦੇ ਹਨ। 

ਪਿੰਡ ਦੇ ਇਕ ਹੋਰ ਕਿਸਾਨ ਗੁਲਜ਼ਾਰ ਸਿੰਘ ਦੀ ਵੀ ਸਾਰੀ ਜ਼ਮੀਨ ਤਾਰ-ਵਾੜ ਦੇ ਅੰਦਰ ਸਰਹੱਦ ਕੰਢੇ ਹੈ। ਉਸ ਨੇ ਇਕ ਲੱਖ ਦਾ ਕਰਜ਼ਾ 15 ਸਾਲ ਪਹਿਲਾਂ ਲਿਆ ਸੀ, ਕੁਝ ਪੈਸੇ ਮੋੜੇ ਵੀ, ਸਰਕਾਰ ਦੀਆਂ ਕਰਜ਼ਾ-ਮੁਆਫੀ ਸਕੀਮਾਂ ਵੀ ਆਈਆਂ ਪਰ ਉਸ ਦਾ ਖਾਤਾ ਸਾਫ ਨਹੀਂ ਹੋਇਆ। ਕੀ ਸਰਕਾਰ ਦੀਆਂ ਸਕੀਮਾਂ ਇਨ੍ਹਾਂ ਕਿਸਾਨਾਂ ਲਈ ਨਹੀਂ ਹਨ। 

ਇਕ ਇੰਚ ਦੀ ਵੀ ਛੋਟ ਨਹੀਂ: ਜੈਦਪੁਰ ਦਾ ਰਹਿਣ ਵਾਲਾ ਦਵਿੰਦਰ ਸਿੰਘ +2 ਪਾਸ ਹੈ। ਸਰੀਰਕ ਪੱਖੋਂ ਵੀ ਨਰੋਆ ਅਤੇ ਫੁਰਤੀਲਾ ਹੈ। ਉਹ ਰੋਜ਼ਗਾਰ ਦੀ ਖਾਤਰ ਕਈ ਵਾਰ ਫੌਜ ਵਿਚ ਭਰਤੀ ਹੋਣ ਗਿਆ ਪਰ ਉਸਨੂੰ ਹਰ ਵਾਰ ਇਸ ਲਈ ਨਾਂਹ ਕਰ ਦਿੱਤੀ ਗਈ ਕਿ ਉਸ ਦਾ ਕੱਦ ਇਕ ਇੰਚ ਘੱਟ ਸੀ। ਉਸ ਨੂੰ ਦੁੱਖ ਹੈ ਕਿ ਹੋਰ ਕਈ ਵਰਗਾਂ ਨੂੰ ਛੋਟ ਮਿਲ ਜਾਂਦੀ ਹੈ ਪਰ ਉਸ ਨੂੰ ਸਰਹੱਦੀ ਖੇਤਰ ਦਾ ਬਸ਼ਿੰਦਾ ਹੋਣ ਦੇ ਬਾਵਜੂਦ ਕੱਦ ਵਿਚ ਇਕ ਇੰਚ ਦੀ ਵੀ ਛੋਟ ਨਹੀਂ ਮਿਲੀ।
ਸਰਕਾਰੀ ਨੀਤੀਆਂ ਦੀਆਂ ਖਾਮੀਆਂ ਕਾਰਨ ਦਵਿੰਦਰ ਸਿੰਘ ਵਰਗੇ ਕਈ ਨੌਜਵਾਨ ਸਰਹੱਦੀ ਖੇਤਰਾਂ 'ਚ ਬੇਰੋਜ਼ਗਾਰ ਘੁੰਮ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਹੱਦੀ ਇਲਾਕਿਆਂ ਦੇ ਰਹਿਣ ਵਾਲਿਆਂ ਲਈ ਵੀ ਸਰਕਾਰੀ ਨੌਕਰੀਆਂ 'ਚ ਰਾਖਵਾਂਕਰਨ ਹੋਣਾ ਚਾਹੀਦਾ ਹੈ। ਉਸ ਨੇ

ਕਿਹਾ ਕਿ ਇਸ ਖੇਤਰ ਦੇ ਨੌਜਵਾਨਾਂ ਦਾ ਸਰਕਾਰ ਨੂੰ ਮਾਰਗਦਰਸ਼ਨ ਕਰਨਾ ਚਾਹੀਦੈ।
2 ਅਧਿਆਪਕ 12 ਵਿਦਿਆਰਥੀ : ਜੈਦਪੁਰ ਦਾ ਪ੍ਰਾਇਮਰੀ ਸਕੂਲ ਇਕ ਖਸਤਾਹਾਲ ਇਮਾਰਤ ਵਿਚ ਚਲਾਇਆ ਜਾ ਰਿਹਾ ਹੈ। ਵਿਹੜੇ ਵਿਚ ਘਾਹ ਅਤੇ ਸਰਕੰਡਾ ਉੱਗਿਆ ਹੋਇਆ ਹੈ। ਸਕੂਲ ਵਿਚ 2 ਅਧਿਆਪਕਾਂ ਦੀ ਨਿਯੁਕਤੀ ਹੈ ਅਤੇ ਬੱਚੇ ਸਿਰਫ 12-13 ਹੀ ਹਨ। ਸਕੂਲ ਦੀ ਚਾਰਦੀਵਾਰੀ ਵੀ ਮੁਕੰਮਲ ਨਹੀਂ ਹੈ। ਬਿਜਲੀ, ਜੈਨਰੇਟਰ, ਪਾਣੀ ਅਤੇ ਹੋਰ ਸਹੂਲਤਾਂ ਦੀ ਹਾਲਤ ਤਰਸਯੋਗ ਹੈ। 

ਸਰਕਾਰ ਵਲੋਂ ਨਾ ਤਾਂ ਸਕੂਲ ਦੀ ਹਾਲਤ ਸੁਧਾਰਨ ਵੱਲ ਕੋਈ ਧਿਆਨ ਦਿੱਤਾ ਗਿਆ ਹੈ ਅਤੇ ਨਾ ਹੀ ਇਸ ਦਾ ਦਰਜਾ ਵਧਾ ਕੇ ਮਿਡਲ ਕੀਤਾ ਗਿਆ ਹੈ। ਪਿੰਡਾਂ ਦੇ ਬਹੁਤੇ ਬੱਚੇ ਦੂਰ-ਦੁਰਾਡੇ ਪੜ੍ਹਨ ਜਾਂਦੇ ਹਨ। ਜਿਹੜੇ ਲੋਕ ਆਪਣੇ ਬੱਚਿਆਂ ਨੂੰ ਹੋਰ ਥਾਈਂ ਨਹੀਂ ਪੜ੍ਹਾ ਸਕਦੇ, ਉਹ ਜ਼ਿਆਦਾਤਰ ਅਨਪੜ੍ਹ ਹੀ ਰਹਿ ਜਾਂਦੇ ਹਨ। ਲੱਗਦੈ 'ਸਰਵ ਸਿੱਖਿਆ ਅਭਿਆਨ' ਇਸ ਪਾਸੇ ਆਉਣ ਦੀ ਜਗ੍ਹਾ ਕਿਸੇ ਹੋਰ ਰਾਹ ਮੁੜ ਗਿਐ।
ਇਕ ਸੀ ਪਿੰਡ ਹਮਜਾ! : ਦੇਸ਼ ਦੀ ਵੰਡ ਤੋਂ ਪਹਿਲਾਂ ਦਰਿਆ ਰਾਵੀ ਦੇ ਕੰਢੇ ਇਸ ਖੇਤਰ ਵਿਚ ਇਕ ਪਿੰਡ ਹਮਜਾ ਵੀ ਹੁੰਦਾ ਸੀ। ਉਸ ਨੂੰ ਹੜ੍ਹਾਂ ਦੀ ਅਜਿਹੀ ਮਾਰ ਪਈ ਕਿ ਨਕਸ਼ੇ ਤੋਂ ਉਸਦਾ ਨਾਂ ਹੀ ਮਿਟ ਗਿਆ। ਕਈ ਹੋਰ ਪਿੰਡਾਂ ਦਾ ਵੀ ਦਰਿਆ ਨੇ ਬਹੁਤ ਨੁਕਸਾਨ ਕੀਤਾ। ਜਦੋਂ ਤਕ ਰਾਵੀ 'ਤੇ 2010 'ਚ ਪੁਲ ਨਹੀਂ ਬਣਿਆ ਸੀ ਤਾਂ ਜੈਦਪੁਰ ਵਾਸੀਆਂ ਨੂੰ ਦੀਨਾਨਗਰ ਜਾਣਾ ਵੀ ਲਾਹੌਰ ਜਾਣ ਬਰਾਬਰ ਜਾਪਦਾ ਸੀ।      (sandhu.js002@gmail.com) 9417402327

  • ਗੋਲੀ ਆਵਾਜ਼
  • ਡੱਕੇ
  • bullets
  • solution

ਸੀਨੀਅਰ ਡਿਪਟੀ ਮੇਅਰ ਨੇ ਸ਼ੁਰੂ ਕਰਵਾਏ ਵਿਕਾਸ ਕਾਰਜ

NEXT STORY

Stories You May Like

  • rbi injects rs 50 000 crore into banking
    RBI ਨੇ ਸਰਕਾਰੀ ਜ਼ਮਾਨਤਾਂ ਦੀ ਖਰੀਦ ਨਾਲ ਬੈਂਕਿੰਗ ਪ੍ਰਣਾਲੀ ’ਚ 50,000 ਕਰੋੜ ਰੁਪਏ ਪਾਏ
  • army son shoots father  brutally beats mother
    ਬਠਿੰਡਾ 'ਚ ਸਨਸਨੀ: ਫੌਜੀ ਪੁੱਤ ਨੇ ਪਿਤਾ ਨੂੰ ਮਾਰੀ ਗੋਲੀ, ਮਾਂ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ
  • punjab shaken by gunfire
    ਗੋਲੀਆਂ ਦੀ ਆਵਾਜ਼ ਨਾਲ ਦਹਿਲਿਆ ਪੰਜਾਬ, ‘ਆਪ’ ਕੌਂਸਲਰ ਦੇ ਘਰ ’ਤੇ ਹੋਏ ਫਾਇਰ
  • service revolver  asi death
    ਰਾਜਸਥਾਨ 'ਚ ਵੱਡੀ ਵਾਰਦਾਤ : ਸਰਵਿਸ ਰਿਵਾਲਵਰ ਨਾਲ ਗੋਲੀ ਲੱਗਣ ਨਾਲ ASI ਦੀ ਮੌਤ
  • birthday party incident student
    ਜਨਮਦਿਨ ਦੀ ਪਾਰਟੀ 'ਚ ਵੱਡੀ ਵਾਰਦਾਤ: ਗੋਲੀ ਲੱਗਣ ਨਾਲ 7ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ
  • tensions rise in gulf countries  pakistan england match in abu dhabi cancelled
    ਖਾੜੀ ਦੇਸ਼ਾਂ 'ਚ ਵਧਿਆ ਤਣਾਅ: ਅਬੂ ਧਾਬੀ 'ਚ ਪਾਕਿ-ਇੰਗਲੈਂਡ ਮੈਚ ਰੱਦ; ਖਿਡਾਰੀ ਹੋਟਲਾਂ 'ਚ ਗਏ ਡੱਕੇ
  • us submarine on irani ship
    ਭਾਰਤ ਤੋਂ ਜਾਂਦੇ ਇਰਾਨੀ ਜਹਾਜ਼ 'ਤੇ ਅਮਰੀਕਾ ਨੇ ਕੀਤਾ ਹਮਲਾ ! ਘੱਟੋ-ਘੱਟ 80 ਲੋਕਾਂ ਦੀ ਮੌਤ
  • do apples and potatoes turn black after cutting
    ਸੇਬ ਅਤੇ ਆਲੂ ਕੱਟਣ ਤੋਂ ਬਾਅਦ ਹੋ ਜਾਂਦੇ ਨੇ ਕਾਲੇ? ਇਨ੍ਹਾਂ 5 ਘਰੇਲੂ ਨੁਸਖਿਆਂ ਨਾਲ ਰੱਖੋ ਬਿਲਕੁਲ ਤਾਜ਼ਾ
  • pargat singh  s sharp attack on kejriwal
    ਪਰਗਟ ਸਿੰਘ ਦਾ ਕੇਜਰੀਵਾਲ 'ਤੇ ਤਿੱਖਾ ਹਮਲਾ, ਬੇਅਦਬੀ ਕੇਸਾਂ 'ਚ ਇਨਸਾਫ਼ ਦੀ...
  • long queues for lpg in jalandhar
    ਜਲੰਧਰ 'ਚ LPG ਸਿਲੰਡਰ ਨੂੰ ਲੈ ਕੇ ਲੱਗੀਆਂ ਲੰਬੀਆਂ ਲਾਈਨਾਂ! Agency ਮਾਲਕ ਦਾ...
  • dc himanshu agarwal s big statement regarding petrol diesel and lpg
    ਜਲੰਧਰ ਵਾਸੀ ਦੇਣ ਧਿਆਨ! ਪੈਟਰੋਲ-ਡੀਜ਼ਲ ਤੇ LPG ਨੂੰ ਲੈ ਕੇ DC ਦਾ ਆ ਗਿਆ ਵੱਡਾ...
  • power cut in punjab
    ਪੰਜਾਬ 'ਚ ਸ਼ੁੱਕਰਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਜਾਣੋ ਕਦੋਂ ਆਵੇਗੀ...
  • boy deadbody found near bus stand in suspicious circumstances
    ਮਹਿਤਪੁਰ 'ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ! ਬੱਸ ਸਟੈਂਡ ਨੇੜਿਓਂ ਮਿਲੀ...
  • harsimrat badal takes a dig at cm mann over youth s death due to drugs
    ਨਸ਼ੇ ਕਾਰਨ ਹੋਈ ਨੌਜਵਾਨ ਦੀ ਮੌਤ 'ਤੇ ਹਰਸਿਮਰਤ ਬਾਦਲ ਨੇ CM ਮਾਨ ਨੂੰ ਘੇਰਿਆ
  • critical patient airlifted from delhi to adampur
    ਦਿੱਲੀ ਤੋਂ ਏਅਰ ਐਂਬੂਲੈਂਸ ਰਾਹੀਂ ਗੰਭੀਰ ਮਰੀਜ਼ ਨੂੰ ਆਦਮਪੁਰ ਪਹੁੰਚਾਇਆ
  • pargat singh on kejriwal
    ਸ੍ਰੀ ਦਰਬਾਰ ਸਾਹਿਬ ਵਿਖੇ ਆ ਕੇ ਬੇਅਦਬੀਆਂ ਦੇ ਇਨਸਾਫ਼ ਬਾਰੇ ਜਵਾਬ ਦੇਣ ਕੇਜਰੀਵਾਲ:...
Trending
Ek Nazar
ipl 2026

IPL 2026 ਲਈ BCCI ਦਾ ਨਵਾਂ 'ਫਰਮਾਨ', ਇਸ ਚੀਜ਼ 'ਤੇ ਲਾਇਆ ਬੈਨ

suv falls into 20 foot pit during test drive

ਟੈਸਟ ਡਰਾਈਵ ਦੌਰਾਨ ਵਾਪਰਿਆ ਰੂਹ ਕੰਬਾਊ ਹਾਦਸਾ, 20 ਫੁੱਟ ਡੂੰਘੇ ਖੱਡੇ 'ਚ ਜਾ...

bcci is kind to the cricketer dropped from the t20 team

TEAM INDIA 'ਚੋਂ ਡਰਾਪ ਹੋਏ ਕ੍ਰਿਕਟਰ ਨੂੰ BCCI ਦੇਵੇਗਾ ਵੱਡਾ ਐਵਾਰਡ, ਇਹ ਦਿੱਗਜ...

second solar eclipse 2026 date and time

ਇਸ ਦਿਨ ਲੱਗੇਗਾ ਸਾਲ ਦਾ ਦੂਜਾ ਸੂਰਜ ਗ੍ਰਹਿਣ! ਜਾਣੋ ਕਿੱਥੇ-ਕਿੱਥੇ ਛਾਏਗਾ ਹਨ੍ਹੇਰਾ

around 20 000 teachers in punjab province not paid salaries

20,000 ਟੀਚਰਾਂ ਨੂੰ 3 ਮਹੀਨੇ ਤੋਂ ਨਹੀਂ ਮਿਲੀ ਤਨਖਾਹ, ਲਹਿੰਦੇ ਪੰਜਾਬ 'ਚ ਦਾਅ...

people of these zodiac signs are extremely romantic

ਬੇਹੱਦ ਰੋਮਾਂਟਿਕ ਹੁੰਦੇ ਨੇ ਇਨ੍ਹਾਂ ਰਾਸ਼ੀਆਂ ਦੇ ਲੋਕ, ਪਿਆਰ ਨਿਭਾਉਣ 'ਚ ਹੁੰਦੇ...

srh owner kavya maran bought pakistani players for crores

SRH ਦੀ ਮਾਲਕਣ ਕਾਵਿਆ ਮਾਰਨ ਨੇ ਕਰੋੜਾਂ 'ਚ ਖਰੀਦਿਆਂ ਪਾਕਿਸਤਾਨੀ ਖਿਡਾਰੀ !

gold worth rs 15 crore and 3 kg silver missing from sbi locker

ਬੈਂਕ ਮੈਨੇਜਰ ਦਾ ਕਾਰਾ ! SBI ਲਾਕਰ 'ਚੋਂ ਗਾਇਬ ਕਰ'ਤਾ 15 ਕਰੋੜ ਦਾ ਸੋਨਾ ਤੇ 3...

tvs orbiter v1 scooter

TVS ਦਾ ਵੱਡਾ ਧਮਾਕਾ! 50000 ਤੋਂ ਵੀ ਘੱਟ ਕੀਮਤ 'ਚ ਲਾਂਚ ਕੀਤਾ ਨਵਾਂ ਇਲੈਕਟ੍ਰਿਕ...

boy deadbody found near bus stand in suspicious circumstances

ਮਹਿਤਪੁਰ 'ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ! ਬੱਸ ਸਟੈਂਡ ਨੇੜਿਓਂ ਮਿਲੀ...

mortar shell explodes in pakistan

ਪਾਕਿਸਤਾਨ 'ਚ ਮੋਰਟਾਰ ਸ਼ੈੱਲ 'ਚ ਧਮਾਕਾ, ਇਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ

amritsar s hotel industry may come to a standstill

ਅੰਮ੍ਰਿਤਸਰ ਦੀ ਹੋਟਲ ਇੰਡਸਟਰੀ ਹੋ ਸਕਦੀ ਠੱਪ! ਕਮਰਸ਼ੀਅਲ ਸਿਲੰਡਰਾਂ ਦੀ ਸਪਲਾਈ ਹੋਈ...

46 crores cash withdrawn from temple donation box

ਮੰਦਰ ਦੀ ਦਾਨ ਪੇਟੀ 'ਚੋਂ ਨਿਕਲੇ 46 ਕਰੋੜ ਨਕਦ, 3 ਕਿੱਲੋ ਸੋਨਾ ਤੇ 152 ਕਿੱਲੋ...

trump s speech interrupted due to woman fainting

ਮਹਿਲਾ ਦੇ ਬੇਹੋਸ਼ ਹੋਣ ਕਾਰਨ Trump ਨੋ ਰੋਕ 'ਤੀ ਸਪੀਚ, ਲੋਕਾਂ ਨੇ ਕੀਤੀ ਸ਼ਲਾਘਾ

us missile hits iranian school due to technical mistake

ਜਾਂਚ 'ਚ ਖੁਲਾਸਾ, Targeting mistake ਕਾਰਨ ਈਰਾਨ ਦੇ ਸਕੂਲ 'ਤੇ ਡਿੱਗੀ ਅਮਰੀਕੀ...

american consulate closed in part of pakistan

ਪਾਕਿਸਤਾਨ ਦੇ ਇਕ ਹਿੱਸੇ 'ਚ ਅਮਰੀਕੀ ਕੌੰਸਲੇਟ ਹੋਇਆ ਬੰਦ!

abusing mother sister fined 500 rupees

ਪਿੰਡ 'ਚ ਕੱਢੀ ਗਾਲ੍ਹ ਤਾਂ ਲੱਗੇਗਾ ਮੋਟਾ ਜੁਰਮਾਨਾ, ਕੋਲਗਾਂਵ ਨੇ ਕੀਤਾ ਮਤਾ ਪਾਸ

former mp second marriage entry ban

ਦੂਜਾ ਵਿਆਹ ਕਰਵਾ ਕੇ ਆਏ ਸਾਬਕਾ MP ਦੀ ਪਰਿਵਾਰ ਨੇ ਐਂਟਰੀ ਕੀਤੀ 'ਬੈਨ'! ਲਾੜੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਜਲੰਧਰ ਦੀਆਂ ਖਬਰਾਂ
    • punjabi person has become wanted in canada police have released a poster
      ਕੈਨੇਡਾ 'ਚ ਸਿੱਖ ਨੌਜਵਾਨ 'ਵਾਂਟੇਡ', ਪੁਲਸ ਨੇ ਜਾਰੀ ਕੀਤਾ ਪੋਸਟਰ
    • big change in police administration transfer of these 19 big officers in punjab
      ਪੁਲਸ ਪ੍ਰਸ਼ਾਸਨ 'ਚ ਵੱਡਾ ਫੇਰਬਦਲ! ਪੰਜਾਬ 'ਚ ਇਨ੍ਹਾਂ 19 ਵੱਡੇ ਅਧਿਕਾਰੀਆਂ ਦੇ...
    • roads issue in punjab
      ਪੰਜਾਬ ਵਿਧਾਨ ਸਭਾ 'ਚ ਉੱਠਿਆ ਸੜਕਾਂ ਦੀ ਮਾੜੀ ਹਾਲਤ ਦਾ ਮੁੱਦਾ, ਲਾਡੀ ਸ਼ੇਰੋਵਾਲੀਆ...
    • pargat singh statement punjab budget session 2026
      ਵਿਧਾਨ ਸਭਾ 'ਚ ਬੋਲੇ ਪਰਗਟ ਸਿੰਘ, ਕਾਪੀਰਾਈਟ ਸਟ੍ਰਾਈਕ ਲਗਾ ਕੇ ਮੀਡੀਆ ਚੈਨਲਾਂ ਨੂੰ...
    • rain will fall in many districts of punjab on march 14 and 15
      ਪੰਜਾਬ ਭਰ ਵਿੱਚ ਹੋਈ ਬੱਦਲਵਾਹੀ, ਜਾਣੋ ਕਦੋਂ ਪਵੇਗਾ ਮੀਂਹ
    • viral pictures of g khan and jasmine akhtar created a stir
      'ਲਾੜਾ-ਲਾੜੀ': G Khan ਨੇ Jasmine Akhtar ਨਾਲ ਫੋਟੋਆ ਪੋਸਟ ਕਰ ਆਖਿਆ, 17 ਮਾਰਚ...
    • jalandhar two smugglers arrested in filmy style
      ਜਲੰਧਰ : ANTF ਨੇ ਫ਼ਿਲਮੀ ਸਟਾਈਲ 'ਚ ਪਿੱਛਾ ਕਰਕੇ ਦੋ ਨਸ਼ਾ ਤਸਕਰ ਦਬੋਚੇ, 1.564...
    •   nayab   energy 2 years cm nayab saini
      ‘ਨਾਯਾਬ’ ਊਰਜਾ ਦੇ 2 ਸਾਲ: ਵਿਸ਼ੇਸ਼ ਨੀਤੀਆਂ ਨਾਲ ਆਮ ਲੋਕਾਂ ਦਾ ਦਿਲ ਜਿੱਤਣ ’ਚ...
    • jalandhar bike rider dies on the spot car driver absconding
      ਜਲੰਧਰ 'ਚ ਦੇਰ ਰਾਤ ਭਿਆਨਕ ਹਾਦਸਾ, ਤੇਜ਼ ਰਫ਼ਤਾਰ ਕਾਰ ਨੇ ਬਾਈਕ ਸਵਾਰ ਨੂੰ ਕੁਚਲਿਆ
    • dead body of youth recovered from bushes near warehouse in jalandhar
      ਜਲੰਧਰ ਵਿਖੇ ਗੋਦਾਮ ਨੇੜੇ ਝਾੜੀਆਂ ਵਿੱਚੋਂ ਨੌਜਵਾਨ ਦੀ ਲਾਸ਼ ਬਰਾਮਦ, ਇਲਾਕੇ 'ਚ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +