ਜਲੰਧਰ (ਵਰਿੰਦਰ ਸ਼ਰਮਾ) : ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਰਾਹਤ ਮੁਹਿੰਮ ਲਗਾਤਾਰ ਜਾਰੀ ਹੈ। ਇਸ ਸਿਲਸਿਲੇ ’ਚ ਬੀਤੇ ਦਿਨੀਂ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਰਾਹਤ ਸਮੱਗਰੀ ਦਾ ਟਰੱਕ ਰਵਾਨਾ ਕੀਤਾ, ਜੋ ਸਮਾਣਾ ਤੋਂ ਸ਼ਿਆਮ ਸੇਵਾ ਸਮਾਜ ਆਸ਼ਰਮ ਵੱਲੋਂ ਭੇਟ ਕੀਤਾ ਗਿਆ ਸੀ। ਟਰੱਕ ਵਿਚ 300 ਲੋੜਵੰਦ ਪਰਿਵਾਰਾਂ ਲਈ ਰਾਸ਼ਨ ਤੇ ਕੰਬਲ ਸਨ।
ਟਰੱਕ ਰਵਾਨਾ ਕਰਦੇ ਸ਼੍ਰੀ ਵਿਜੇ ਚੋਪੜਾ ਦੇ ਨਾਲ ਆਸ਼ਰਮ ਦੇ ਪ੍ਰਧਾਨ ਮਦਨ ਲਾਲ ਪਰਦੇਸੀ, ਵਿਧਾਇਕ ਚੇਤਨ ਜੌੜਾਮਾਜਰਾ, ਸਾਬਕਾ ਵਿਧਾਇਕ ਰਜਿੰਦਰ ਸਿੰਘ, ਨਗਰ ਕੌਂਸਲ ਪ੍ਰਧਾਨ ਅਸ਼ਵਨੀ ਗੁਪਤਾ, ਧਰਮਸ਼ਾਲਾ ਪ੍ਰਧਾਨ ਜੀਵਨ ਗਰਗ, ਮਦਨ ਮਿੱਤਲ, ਸੀਤਾ ਰਾਮ ਗੁਪਤਾ, ਪ੍ਰਦੀਪ ਮਿੰਕਾ, ਬਾਲ ਕ੍ਰਿਸ਼ਨ ਮੀਨਾ, ਦਿਨੇਸ਼ ਕਟਾਰੀਆ, ਪਵਨ ਬਾਂਸਲ, ਮਾਸਟਰ ਰਾਕੇਸ਼, ਨੰਦ ਲਾਲ, ਸੁਰਿੰਦਰ ਬਾਂਸਲ, ਹਰਭਗਵਾਨ ਥਰੇਜਾ, ਹਰਿੰਦਰ ਭਟੇਜਾ, ਰਾਹਤ ਵੰਡ ਟੀਮ ਦੇ ਇੰਚਾਰਜ ਯੋਗ ਗੁਰੂ ਵਰਿੰਦਰ ਸ਼ਰਮਾ ਆਦਿ ਹਾਜ਼ਰ ਸਨ।
ਜੰਮੂ ਕਸ਼ਮੀਰ : ਬਾਰਾਮੂਲਾ 'ਚ ਲਸ਼ਕਰ ਦਾ ਇਕ ਅੱਤਵਾਦੀ ਗ੍ਰਿਫ਼ਤਾਰ, ਗੋਲਾ-ਬਾਰੂਦ ਬਰਾਮਦ
NEXT STORY