ਜਲੰਧਰ (ਮ੍ਰਿਦੁਲ)- ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਨਾਜਾਇਜ਼ ਢੰਗ ਨਾਲ ਸਿਲੰਡਰਾਂ 'ਚੋਂ ਗੈਸ ਚੋਰੀ ਕਰਨ ਵਾਲੇ ਗਿਰੋਹ ਦੇ 1 ਮੈਂਬਰ ਅਤੇ 250 ਗ੍ਰਾਮ ਚਰਸ ਨਾਲ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਹੈ। ਐੱਸ. ਐੱਚ. ਓ. ਬਰਜਿੰਦਰ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਭੁਪਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮਿੱਠੂ ਬਸਤੀ ਦਾ ਰਹਿਣ ਵਾਲਾ ਮੁਲਜ਼ਮ ਜਰਨੈਲ ਸਿੰਘ ਉਰਫ ਨਿੱਕਾ ਘਰ 'ਚ ਹੀ ਗੈਸ ਸਿਲੰਡਰਾਂ 'ਚੋਂ ਗੈਸ ਚੋਰੀ ਕਰ ਕੇ ਲੋਕ ਨੂੰ ਸਿਲੰਡਰ ਕਾਫੀ ਵੱਡੇ ਪੱਧਰ 'ਤੇ ਵੇਚਦਾ ਸੀ। ਪੁਲਸ ਨੇ ਮੁਲਜ਼ਮ ਨੂੰ ਕਾਬੂ ਕਰ ਕੇ 10 ਸਿਲੰਡਰ ਵੀ ਬਰਾਮਦ ਕੀਤੇ ਹਨ। ਮਾਮਲੇ ਨੂੰ ਲੈ ਕੇ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੂਜੇ ਪਾਸੇ ਪੁਲਸ ਨੇ ਦਵਿੰਦਰ ਯਾਦਵ ਨਾਂ ਦੇ ਵਿਅਕਤੀ ਨੂੰ 250 ਗ੍ਰਾਮ ਚਰਸ ਨਾਲ ਕਾਬੂ ਕੀਤਾ ਹੈ। ਪੁਲਸ ਨੇ ਮੁਲਜ਼ਮ ਨੂੰ ਬਸਤੀ ਬਾਵਾ ਖੇਲ ਏਰੀਆ ਤੋਂ ਹੀ ਗ੍ਰਿਫਤਾਰ ਕੀਤਾ ਹੈ। ਮਾਮਲੇ ਨੂੰ ਲੈ ਕੇ ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਨੂੰ ਕੋਰਟ ਵਿਚ ਪੇਸ਼ ਕਰਕੇ ਜੇਲ ਭੇਜ ਦਿੱਤਾ ਗਿਆ ਹੈ।
ਸ਼ਾਹੀ ਵਿਆਹ ਤੋਂ ਬਾਅਦ ਹੈਰੀ, ਮੇਗਨ ਪਰਤਣਗੇ ਕੰਮ 'ਤੇ
NEXT STORY