ਨਵੀਂ ਦਿੱਲੀ— ਸ਼ਾਨਦਾਰ ਫਾਰਮ 'ਚ ਚੱਲ ਰਹੇ ਜੋਸ ਬਟਲਰ ਨੇ ਇਕ ਹੋਰ ਸ਼ਾਨਦਾਰ ਪਾਰੀ ਖੇਡ ਕੇ ਰਾਜਸਥਾਨ ਰਾਇਲਜ਼ ਨੂੰ ਟੂਰਨਾਮੈਂਟ ਦੇ 47ਵੇਂ ਮੈਚ 'ਚ ਮੁੰਬਈ ਇੰਡੀਅਨਜ਼ ਤੋਂ ਦੋ ਓਵਰਾਂ ਰਹਿੰਦੇ ਹੋਏ ਸੱਤ ਵਿਕਟਾਂ ਨਾਲ ਆਸਾਨ ਜਿੱਤ ਦਿਵਾ ਕੇ ਪਲੇਆਫ 'ਚ ਪਹੁੰਚਣ ਦੀਆਂ ਉਮੀਦਾਂ ਨੂੰ ਪੰਖ ਲਗਾਏ। ਬਟਲਰ ਨੇ 53 ਗੇਂਦਾਂ 'ਤੇ ਨਾਬਾਦ 94 ਦੌੜਾਂ ਬਣਾਈਆਂ। ਜਿਸ 'ਚ ਨੌ ਚੌਕੇ ਅਤੇ ਪੰਜ ਛੱਕੇ ਸ਼ਾਮਲ ਹਨ। ਉਨ੍ਹਾਂ ਨੇ ਲਗਾਤਾਰ ਪੰਜਵੀਂ ਬਾਰ 50 ਜਾਂ ਇਸ ਤੋਂ ਜ਼ਿਆਦਾ ਦੌੜਾਂ ਦੀ ਪਾਰੀ ਖੇਡੀ ਅਤੇ ਇਸ ਵਿਚ ਕਪਤਾਨ ਅੰਜਿਕਯ ਰਹਾਨੇ ( 36 ਗੇਂਦਾਂ 'ਤੇ 37 ਦੌੜਾਂ) ਦੇ ਨਾਲ ਦੂਸਰੇ ਵਿਕਟਾਂ ਦੇ ਲਈ 95 ਦੌੜਾਂ ਦੀ ਸ਼ਾਂਝੇਦਾਰੀ ਕੀਤੀ। ਆਸਾਨ ਜਿੱਤ ਦੇ ਬਾਅਦ ਰਾਜਸਥਾਨ ਦੇ ਕਪਤਾਨ ਰਹਾਨੇ ਨੇ ਕਿਹਾ ਕਿ ਇਹ ਸਾਡੇ ਲਈ ਮਹਾਨ ਜਿੱਤ ਹੈ।
ਰਹਾਣੇ ਨੇ ਕਿਹਾ, “ਇਸ ਵਿਕਟ 'ਤੇ 168-169 ਦਾ ਸਕੋਰ 10-15 ਤੋਂ ਘੱਟ ਸੀ। ਜੋਫਰਾ ਦੇ ਇਕ ਓਵਰ ਵਿਚ ਕੁਝ ਵਿਕਟਾਂ ਨਾਲ ਖੇਡ ਬਦਲ ਗਿਆ ਸੀ। ਸਾਨੂੰ ਪਿਛਲੇ ਮੈਚਾਂ 'ਚ ਕੋਈ ਸਾਂਝੇਦਾਰੀ ਨਹੀਂ ਮਿਲੀ, ਪਰ ਅਸੀਂ ਜਾਣਦੇ ਸੀ ਕਿ ਜੇਕਰ ਸਾਨੂੰ ਕਈ ਸਾਂਝੇਦਾਰੀ ਨਹੀਂ ਮਿਲੀ, ਪਰ ਅਸੀਂ ਜਾਣਦੇ ਸੀ ਕਿ ਜੇਕਰ ਸਾਨੂੰ ਕੋਈ ਸਾਂਝੇਦਾਰੀ ਮਿਲਦੀ ਹੈ ਤਾਂ ਅਸੀਂ ਆਸਾਨੀ ਨਾਲ ਟੀਚਾ ਹਾਸਲ ਕਰ ਲਵਾਂਗੇ। ਮੈਚ ਤੋਂ ਪਹਿਲਾਂ ਜਿੰਨੀ ਵੀ ਗੱਲਬਾਤ ਹੋਵੇ ਉਹ ਹਮੇਸ਼ਾ ਖੇਡ 'ਚ ਕੰਮ ਆਉਂਦੀ ਹੈ। ਅਸੀਂ ਫਿਲਡਿੰਗ ਨੂੰ ਹੋਰ ਬਿਹਤਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਚਾਹੁੰਦਾ ਹਾਂ ਕਿ ਸਾਡੇ ਖਿਡਾਰੀ ਹੋਰ ਚੰਗਾ ਪ੍ਰਦਰਸ਼ਨ ਕਰ ਸਕਣ।
ਇਸ 'ਚ ਰਾਜਸਥਾਨ ਨੇ 18 ਓਵਰਾਂ 'ਚ ਤਿੰਨ ਵਿਕਟਾਂ 'ਤੇ 171 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਰਾਜਸਥਾਨ ਦੀ ਇਸ ਜਿੱਤ 'ਚ ਗੇਂਦਬਾਜ਼ਾਂ ਦਾ ਯੋਗਦਾਨ ਵੀ ਅਹਿਮ ਰਿਹਾ ਜਿਨ੍ਹਾਂ ਨੇ ਮੁੰਬਈ ਨੂੰ ਚੰਗੀ ਸ਼ੁਰੂਆਤ ਦਾ ਫਾਇਦਾ ਨਹੀਂ ਉਠਾਉਣ ਦਿੱਤਾ ਅਤੇ ਇਸਦੀ ਟੀਮ ਨੂੰ ਚੰਗੀ ਸ਼ੁਰੂਆਤ ਦੇ ਬਾਵਜੂਦ ਛੈ ਵਿਕਟਾਂ 'ਤੇ 168 ਦੌੜਾਂ ਹੀ ਬਣਾਉਣ ਦਿੱਤੀਆਂ। ਪਹਿਲਾਂ ਬੱਲੇਬਾਜ਼ੀ ਦਾ ਨਿਊਤਾ ਦੇਣ ਵਾਲੇ ਮੁੰਬਈ ਦੇ ਲਈ ਇਵਿਨ ਲੁਈਸ (42 ਗੇਂਦਾਂ 'ਤੇ 60 ਦੌੜਾਂ) ਅਤੇ ਸੂਰਯਾਕੁਮਾਰ ਯਾਦਵ (31 ਗੇਂਦਾਂ 'ਤੇ 38 ਦੌੜਾਂ) ਨੇ ਪਹਿਲਾਂ ਦੇ ਵਿਕਟਾਂ 'ਤੇ 10.4 ਓਵਰਾਂ 'ਚ 87 ਦੌੜਾਂ ਜੋੜ ਕੇ ਆਖਰੀ ਦਸ ਓਵਰਾਂ ਦੇ ਲਈ ਮੰਚ ਤਿਆਰ ਕੀਤਾ।
ਰਾਜਸਥਾਨ ਦੇ ਗੇਂਦਬਾਜ਼ਾਂ ਨੇ ਇਸਦੇ ਬਾਅਦ ਲਗਾਮ ਕੱਸੀ। ਉਨ੍ਹਾਂ ਨੇ 44 ਦੌੜਾਂ 'ਚ ਪੰਜ ਵਿਕਟਾਂ ਲਈਆਂ। ਹਰਦਿਕ ਪਾਡਿਆ (21 ਗੇਂਦਾਂ 'ਤੇ 36 ਦੌੜਾਂ) ਨੇ ਆਖਰੀ ਦੋ ਓਵਰਾਂ ਵਿਚ 32 ਦੌੜਾਂ ਬਣਾਈਆਂ। ਰਾਜਸਥਾਨ ਵੱਲੋਂ ਜੋਫਰਾ ਆਰਚਰ (16 ਦੌੜਾਂ ਦੇ ਕੇ ਦੋ ਵਿਕਟ) ਅਤੇ ਬੇਨ ਸਟੋਕਸ (26 ਦੌੜਾਂ ਦੇ 2 ਵਿਕਟਾਂ) ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਦੋਵਾਂ ਨੇ ਅੱਠ ਓਵਰਾਂ ਵਿਚ ਸਿਰਫ 42 ਦੌੜਾਂ ਬਣਾਈਆਂ ਅਤੇ ਚਾਰ ਵਿਕਟਾਂ ਲਈਆਂ।
ਇੰਡੋਨੇਸ਼ੀਆ 'ਚ ਅੱਤਵਾਦੀਆਂ ਨੇ ਕੀਤਾ ਆਤਮਘਾਤੀ ਧਮਾਕਾ, ਕਈ ਜ਼ਖਮੀ
NEXT STORY