ਮਨੀਲਾ - ਏਸ਼ੀਆਈ ਵਿਕਾਸ ਬੈਂਕ (ਏ. ਡੀ. ਬੀ.) ਦੇ ਪ੍ਰਧਾਨ ਤਾਕੇਹੀਓ ਨਕਾਓ ਨੇ ਕਿਹਾ ਕਿ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ (ਏ. ਪੀ. ਏ. ਸੀ. ਖੇਤਰ) ਦੁਨੀਆ ਦੀਆਂ ਆਰਥਕ ਗਤੀਵਿਧੀਆਂ ਦਾ ਨਵਾਂ ਖਿੱਚ ਦਾ ਕੇਂਦਰ ਬਣਦਾ ਜਾ ਰਿਹਾ ਹੈ। ਇਸ ਨੂੰ ਵੇਖਦਿਆਂ ਬੈਂਕ ਆਪਣੀ ਭੂਮਿਕਾ ਨੂੰ ਫਿਰ ਤੋਂ ਤਲਾਸ਼ਣ ਲਈ ਵਚਨਬੱਧ ਹੈ ਤਾਂ ਕਿ ਉਹ ਏਸ਼ੀਆ ਦੇ ਕਾਇਆਕਲਪ ਦੇ ਰਸਤੇ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ 'ਚ ਸਹਿਯੋਗ ਕਰ ਸਕੇ। ਨਕਾਓ ਇੱਥੇ ਏ. ਡੀ. ਬੀ. ਦੀ 51ਵੀਂ ਸਾਲਾਨਾ ਬੈਠਕ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਏ. ਡੀ. ਬੀ. 2030 ਤੱਕ ਦੀ ਇਕ ਨਵੀਂ ਰਣਨੀਤੀ ਤਿਆਰ ਕਰ ਰਿਹਾ ਹੈ। ਇਸ 'ਚ ਏਸ਼ੀਆ ਪ੍ਰਸ਼ਾਂਤ ਖੇਤਰ 'ਚ ਗਰੀਬੀ ਦੂਰ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ ਜਾਵੇਗਾ ਅਤੇ ਖੇਤਰ ਨੂੰ ਜ਼ਿਆਦਾ ਖੁਦ-ਮੁਖਤਿਆਰ, ਮਜ਼ਬੂਤ ਅਤੇ ਹਿੱਸੇਦਾਰ ਬਣਾਉਣ ਦੀ ਇਸ ਦੀਆਂ ਪਰਿਕਲਪਨਾਵਾਂ ਦਾ ਵਿਸਥਾਰ ਕੀਤਾ ਜਾਵੇਗਾ।
ਬੈਡਮਿੰਟਨ ਖਿਡਾਰੀਆਂ ਨੂੰ 1.30 ਕਰੋੜ ਰੁਪਏ ਦਾ ਇਨਾਮ
NEXT STORY