ਬਿਜ਼ਨਸ ਡੈਸਕ — ਕਮਜ਼ੋਰ ਗਲੋਬਲ ਸੰਕੇਤਾਂ ਦੇ ਨਾਲ ਅੱਜ ਏਸ਼ੀਆਈ ਬਾਜ਼ਾਰ 'ਚ ਠੰਡੀ ਸ਼ੁਰੂਆਤ ਦੇਖਣ ਨੂੰ ਮਿਲੀ ਹੈ। ਅੱਜ ਦੇ ਕਾਰੋਬਾਰ 'ਚ ਐੱਸ.ਜੀ.ਐਕਸ ਨਿਫਟੀ 0.2 ਫੀਸਦੀ ਹੇਠਾਂ ਕਾਰੋਬਾਰ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਮੈਮੋਰੀਅਲ ਡੇਅ ਦੇ ਕਾਰਨ ਸੋਮਵਾਰ ਨੂੰ ਅਮਰੀਕੀ ਬਾਜ਼ਾਰ ਬੰਦ ਰਹੇ।
ਰਿਪੋਰਟਾਂ ਹਨ ਕਿ ਉੱਤਰੀ ਕੋਰਿਆ 'ਤੇ ਅਮਰੀਕਾ ਨਵੀਂਆਂ ਪਾਬੰਦੀਆਂ ਲਗਾ ਸਕਦਾ ਹੈ। ਰੂਸੀ ਅਤੇ ਚੀਨੀ ਕੰਪਨੀਆਂ ਇਨ੍ਹਾਂ ਪਾਬੰਦੀਆਂ ਦੀ ਪਕੜ 'ਚ ਆ ਸਕਦੀਆਂ ਹਨ। ਹਾਲਾਂਕਿ ਇਨ੍ਹਾਂ ਪਾਬੰਦੀਆਂ ਨੂੰ ਅਮਰੀਕਾ ਥੋੜ੍ਹੀ ਦੇਰ ਲਈ ਰੋਕ ਸਕਦਾ ਹੈ। ਇਸ ਦੌਰਾਨ ਟਰੰਪ-ਕਿਮ ਜੋਂਗ ਦੀ ਬੈਠਕ ਨੂੰ ਲੈ ਕੇ ਅੰਦਾਜ਼ੇ ਤੇਜ਼ ਹੋ ਰਹੇ ਹਨ। ਦੂਸਰੇ ਪਾਸੇ ਬ੍ਰੇਂਟ ਕਰੂਡ 75 ਡਾਲਰ ਪ੍ਰਤੀ ਬੈਰਲ ਦੇ ਕਰੀਬ ਕਾਰੋਬਾਰ ਕਰ ਰਿਹਾ ਹੈ।
ਇਨ੍ਹÎਾਂ ਰਿਪੋਰਟਾਂ ਵਿਚਕਾਰ ਏਸ਼ੀਆਈ ਬਾਜ਼ਾਰਾਂ ਵਿਚ ਸੁਸਤੀ ਦਾ ਮਾਹੌਲ ਨਜ਼ਰ ਆ ਰਿਹਾ ਹੈ। ਜਪਾਨ ਦਾ ਬਾਜ਼ਾਰ ਨਿਕਕਈ 235 ਅੰਕ ਯਾਨੀ ਕਰੀਬ 1 ਫੀਸਦੀ ਦੀ ਭਾਰੀ ਗਿਰਾਵਟ ਨਾਲ 22,245.23 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਹੈਂਗ ਸੇਂਗ 115.38 ਅੰਕ ਯਾਨੀ 0.38 ਫੀਸਦੀ ਡਿੱਗ ਕੇ 30,676.88 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸਦੇ ਨਾਲ ਹੀ ਐੱਸ.ਜੀ.ਐਕਸ. ਨਿਫਟੀ 0.19 ਫੀਸਦੀ ਦੀ ਕਮਜ਼ੋਰੀ ਨਾਲ 10,650 ਦੇ ਨੇੜੇ ਨਜ਼ਰ ਆ ਰਿਹਾ ਹੈ।
ਕੋਰੀਅਨ ਬਾਜ਼ਾਰ ਦਾ ਇੰਡੈਕਸ ਕੋਸਪੀ 0.66 ਫੀਸਦੀ ਦੀ ਕਮਜ਼ੋਰੀ ਦਿਖਾ ਰਿਹਾ ਹੈ, ਜਦੋਂਕਿ ਸਟ੍ਰੇਟਸ ਟਾਈਮਜ਼ ਅੱਜ ਬੰਦ ਹੈ। ਤਾਈਵਾਨ ਇੰਡੈਕਸ ਕਰੀਬ 26 ਅੰਕ ਯਾਨੀ 0.25 ਫੀਸਦੀ ਦੀ ਕਮਜ਼ੋਰੀ ਨਾਲ 10,960 ਦੇ ਪੱਧਰ ਨੇੜੇ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ ਸ਼ੰਘਾਈ ਕੰਪੋਜ਼ਿਟ ਹਰੇ ਨਿਸ਼ਾਨ 'ਚ ਦਿਖਾਈ ਦੇ ਰਿਹਾ ਹੈ।
ਇਰਾਕ 'ਚ ਮਾਰੇ ਗਏ ਪੁੱਤ ਦਾ ਦਰਦ ਨਾ ਸਹਿ ਸਕਿਆ ਪਿਤਾ, ਮੌਤ
NEXT STORY