ਬੀਜਿੰਗ (ਭਾਸ਼ਾ)— ਡਿਪਲੋਮੈਟਿਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਕਿ ਚੀਨ ਦੇ ਅਧਿਕਾਰੀਆਂ ਨੇ ਮਰਹੂਮ ਨੋਬਲ ਪੁਰਸਕਾਰ ਜੇਤੂ ਲਿਯੂ ਸ਼ਿਆਅੋਬੋ ਦੀ ਵਿਧਵਾ ਨਾਲ ਮਿਲਣ ਗਏ 5 ਪੱਛਮੀ ਡਿਪਲੋਮੈਟਾਂ ਨੂੰ ਮਿਲਣ ਤੋਂ ਰੋਕ ਦਿੱਤਾ। ਨੋਬਲ ਪੁਰਸਕਾਰ ਜੇਤੂ ਦੀ ਵਿਧਵਾ 57 ਸਾਲਾ ਲਿਯੂ ਸ਼ੀਆ ਵਿਰੁੱਧ ਕੋਈ ਦੋਸ਼ ਨਾ ਹੋਣ ਦੇ ਬਾਵਜੂਦ ਵੀ ਚੀਨੀ ਸਰਕਾਰ ਨੇ ਉਨ੍ਹਾਂ ਨੂੰ ਉਦੋਂ ਤੋਂ ਨਜ਼ਰਬੰਦ ਰੱਖਿਆ ਹੋਇਆ ਹੈ, ਜਦੋਂ ਤੋਂ ਉਨ੍ਹਾਂ ਦੇ ਪਤੀ ਨੂੰ ਸਾਲ 2010 ਵਿਚ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਪੁਰਸਕਾਰ 'ਤੇ ਚੀਨੀ ਸਰਕਾਰ ਨੇ ਸਖਤ ਨਾਰਾਜ਼ਗੀ ਜ਼ਾਹਰ ਕੀਤੀ ਸੀ। ਲਿਯੂ ਸ਼ਿਆਅੋਬੋ ਦੀ ਮੌਤ ਜੇਲ ਵਿਚ ਬੀਤੇ ਸਾਲ ਹੋ ਗਈ ਸੀ। ਉਨ੍ਹਾਂ ਨੂੰ 'ਦੇਸ਼ਧ੍ਰੋਹ' ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਸ਼ੀਆ ਦੀ ਮਾਨਸਿਕ ਸਿਹਤ ਪ੍ਰਤੀ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ। ਇਸੇ ਸੰਬੰਧ ਵਿਚ ਡਿਪਲੋਮੈਟ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਗਏ ਸਨ।
ਖਰਾਬ MacBook ਕੀ-ਬੋਰਡ ਨੂੰ ਲੈ ਕੇ ਯੂਜ਼ਰਸ ਨੇ ਕੀਤਾ ਐਪਲ 'ਤੇ ਮੁਕੱਦਮਾ
NEXT STORY