ਅਨੰਤਨਾਗ (ਏਜੰਸੀ)- ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲੇ ਵਿਚ ਅੱਤਵਾਦੀਆਂ ਨੇ ਬੈਂਕ ਅਤੇ ਹਥਿਆਰ ਲੁੱਟ ਦੀ ਇਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਅੱਤਵਾਦੀਆਂ ਨੇ ਅਨੰਤਨਾਗ ਦੇ ਬਿਜਬੇਹੜਾ ਇਲਾਕੇ ਵਿਚ ਜੰਮੂ-ਕਸ਼ਮੀਰ ਬੈਂਕ ਦੀ ਇਕ ਬਰਾਂਚ ਵਿਚ ਫਾਇਰਿੰਗ ਕਰਦੇ ਹੋਏ ਤਕਰੀਬਨ 1 ਲੱਖ 72 ਹਜ਼ਾਰ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਇਸ ਦੌਰਾਨ ਅੱਤਵਾਦੀਆਂ ਨੇ ਬੈਂਕ ਦੇ ਗਾਰਡ ਤੋਂ ਇਕ 12 ਬੋਰ ਦੀ ਰਾਈਫਲ ਵੀ ਲੁੱਟੀ ਹੈ। ਦੱਸਿਆ ਜਾ ਰਿਹਾ ਹੈ ਕਿ ਅਣਪਛਾਤੇ ਅੱਤਵਾਦੀਆਂ ਨੇ ਸੋਮਵਾਰ ਦੁਪਹਿਰ ਵੇਲੇ ਅਨੰਤਨਾਗ ਦੇ ਸ੍ਰਿਗੁਫਵਾਰਾ ਇਲਾਕੇ ਵਿਚ ਸਥਿਤ ਜੰਮੂ-ਕਸ਼ਮੀਰ ਬੈਂਕ ਦੀ ਬਰਾਂਚ ਵਿਚ ਹਮਲਾ ਕੀਤਾ ਸੀ। ਇਸ ਹਮਲੇ ਦੌਰਾਨ ਨਕਾਬਪੋਸ਼ ਅੱਤਵਾਦੀਆਂ ਨੇ ਬੈਂਕ ਦੇ ਮੁਲਾਜ਼ਮਾਂ ਨੂੰ ਬੰਦੂਕ ਦੇ ਜ਼ੋਰ ਉੱਤੇ ਬੰਧਕ ਬਣਾਉਂਦੇ ਹੋਏ ਤਕਰੀਬਨ 1 ਲੱਖ 72 ਹਜ਼ਾਰ ਰੁਪਏ ਲੁੱਟ ਲਏ ਅਤੇ ਫਿਰ ਸੁਰੱਖਿਆ ਵਿਚ ਤਾਇਨਾਤ ਗਾਰਡ ਤੋਂ 12 ਬੋਰ ਦੀ ਇਕ ਰਾਇਫਲ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ।
ਇਸ ਵਾਰਦਾਤ ਤੋਂ ਬਾਅਦ ਬੈਂਕ ਦੇ ਮੁਲਾਜ਼ਮਾਂ ਨੇ ਅਨੰਤਨਾਗ ਪੁਲਸ ਦੇ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ। ਬੈਂਕ ਵਿਚ ਹਥਿਆਰ ਅਤੇ ਕੈਸ਼ ਲੁੱਟ ਦੀ ਸੂਚਨਾ ਤੋਂ ਬਾਅਦ ਮੌਕੇ ਉੱਤੇ ਪਹੁੰਚੇ ਪੁਲਸ ਮੁਲਾਜ਼ਮਾਂ ਨੇ ਇਥੇ ਫੌਜ ਅਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ ਦੇ ਅਧਿਕਾਰੀਆਂ ਨਾਲ ਮਿਲ ਕੇ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ। ਦੱਸ ਦਈਏ ਕਿ ਅਨੰਤਨਾਗ ਦੇ ਜਿਸ ਬਿਜਬੇਹੜਾ ਇਲਾਕੇ ਵਿਚ ਇਹ ਵਾਰਦਾਤ ਹੋਈ ਹੈ, ਉਹ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਦਾ ਗ੍ਰਹਿ ਖੇਤਰ ਹੈ। ਦੱਖਣੀ ਕਸ਼ਮੀਰ ਦਾ ਇਕ ਸੰਵੇਦਨਸ਼ੀਲ ਇਲਾਕਾ ਕਿਹਾ ਜਾਣ ਵਾਲਾ ਬਿਜਬੇਹੜਾ ਵਿਚ ਇਸ ਤੋਂ ਪਹਿਲਾਂ ਵੀ ਕਈ ਅੱਤਵਾਦੀ ਵਾਰਦਾਤਾਂ ਹੋ ਚੁੱਕੀਆਂ ਹਨ।
ਅਜੈ ਦੇਵਗਨ ਦੇ 7 ਸਾਲਾਂ ਬੇਟੇ ਦਾ ਵਰਕਆਊਟ ਵੀਡੀਓ ਵਾਇਰਲ, ਦੇਖ ਕੇ ਹੋਵੋਗੇ ਹੈਰਾਨ
NEXT STORY