ਅੰਮ੍ਰਿਤਸਰ, (ਅਰੁਣ)- ਤਲਾਸ਼ੀ ਦੌਰਾਨ ਪੁਲਸ ਨੇ ਨਸ਼ੀਲੇ ਪਦਾਰਥਾਂ ਦੇ ਧੰਦੇਬਾਜ਼ਾਂ ਨੂੰ ਕਾਬੂ ਕੀਤਾ। ਥਾਣਾ ਬਿਆਸ ਦੀ ਪੁਲਸ ਨੇ 1375 ਨਸ਼ੇ ਵਾਲੀਆਂ ਗੋਲੀਆਂ ਤੇ 120 ਕੈਪਸੂਲਾਂ ਸਮੇਤ ਇੰਦਰਜੀਤ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਬੱਲ ਸਰਾਂ, ਚਾਟੀਵਿੰਡ ਥਾਣੇ ਦੀ ਪੁਲਸ ਨੇ 150 ਕਿਲੋ ਲਾਹਣ ਸਮੇਤ ਬਖਸ਼ੀਸ਼ ਸਿੰਘ ਵਾਸੀ ਇੰਬਨ ਖੁਰਦ, ਥਾਣਾ ਰਾਜਾਸਾਂਸੀ ਦੀ ਪੁਲਸ ਨੇ 1 ਗ੍ਰਾਮ ਹੈਰੋਇਨ ਸਮੇਤ ਲਵ ਮਸੀਹ ਪੁੱਤਰ ਡੇਵਿਡ ਮਸੀਹ ਵਾਸੀ ਸਾਰਚੂਰ (ਗੁਰਦਾਸਪੁਰ), ਥਾਣਾ ਸੁਲਤਾਨਵਿੰਡ ਦੀ ਪੁਲਸ ਨੇ 12 ਬੋਤਲਾਂ ਕੈਸ਼ ਵ੍ਹਿਸਕੀ ਸਮੇਤ ਰਣਜੀਤ ਸਿੰਘ ਵਾਸੀ ਭਾਈ ਮੰਝ ਰੋਡ ਨੂੰ ਕਾਬੂ ਕੀਤਾ। ਸੀ. ਆਈ. ਏ. ਸਟਾਫ ਦੀ ਪੁਲਸ ਨੇ 20 ਗ੍ਰਾਮ ਹੈਰੋਇਨ ਸਮੇਤ ਮੁਲਜ਼ਮ ਮੋਹਿਤ ਪੁੱਤਰ ਅਮਿਤ ਕੁਮਾਰ ਵਾਸੀ ਵਰਿਆਮ ਸਿੰਘ ਕਾਲੋਨੀ ਨੂੰ ਗ੍ਰਿਫਤਾਰ ਕਰ ਕੇ ਥਾਣਾ ਇਸਲਾਮਾਬਾਦ ਵਿਖੇ ਮਾਮਲਾ ਦਰਜ ਕਰ ਲਿਆ ਹੈ।
ਖਸਤਾਹਾਲ 108 ਐਂਬੂਲੈਂਸ 'ਤੇ ਨਿਰਭਰ ਲੱਖਾਂ ਜ਼ਿੰਦਗੀਆਂ
NEXT STORY