ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਪੁਲਸ ਕਰਮਚਾਰੀ ਹੁਣ ਸੀ. ਟੀ. ਯੂ. ਬੱਸ 'ਚ ਫਰੀ ਸਫਰ ਕਰ ਸਕਣਗੇ। ਇਸ ਲਈ ਐੱਸ. ਪੀ. ਹੈੱਡਕੁਆਰਟਰ ਈਸ਼ ਸਿੰਘਲ ਨੇ ਚੰਡੀਗੜ੍ਹ ਦੇ ਗ੍ਰਹਿ ਸਕੱਤਰ ਨੂੰ ਪੱਤਰ ਲਿਖਿਆ ਹੈ। ਐੱਸ. ਪੀ. ਨੇ ਕਿਹਾ ਕਿ ਚੰਡੀਗੜ੍ਹ ਪੁਲਸ ਦੇ ਕਾਂਸਟੇਬਲ ਤੋਂ ਲੈ ਕੇ ਇੰਸਪੈਕਟਰ ਤਕ ਨੂੰ ਸੀ. ਟੀ. ਯੂ. ਦੀ ਫਰੀ ਬੱਸ ਸਰਵਿਸ ਉਪਲਬਧ ਕਰਵਾਈ ਜਾਵੇ ਕਿਉਂਕਿ ਪੰਜਾਬ ਸਰਕਾਰ ਵੀ ਆਪਣੇ ਪੁਲਸ ਕਰਮਚਾਰੀਆਂ ਲਈ ਪੰਜਾਬ ਰੋਡਵੇਜ਼ ਦੀਆਂ ਬੱਸਾਂ 'ਚ ਫਰੀ ਸਰਵਿਸ ਦੀ ਸਹੂਲਤ ਦਿੰਦੀ ਹੈ। ਸੀ. ਟੀ. ਯੂ. ਵੱਲੋਂ ਚੰਡੀਗੜ੍ਹ ਪੁਲਸ ਕਰਮਚਾਰੀਆਂ ਦੀ ਫਰੀ ਬੱਸ ਸਫਰ ਬੰਦ ਕਰਨ 'ਤੇ ਜਵਾਨਾਂ ਨੂੰ ਕਾਫੀ ਮੁਸ਼ਕਲ ਆਈ ਸੀ।
ਪੁਲਸ ਵਿਭਾਗ ਨੂੰ ਪਤਾ ਲੱਗਿਆ ਕਿ 30 ਫੀਸਦੀ ਪੁਲਸ ਕਰਮਚਾਰੀਆਂ ਨੂੰ ਇਸ ਸਹੂਲਤ ਦੀ ਜ਼ਿਆਦਾ ਜ਼ਰੂਰਤ ਹੈ। ਡਿਊਟੀ 'ਤੇ ਆਉਣ ਲਈ ਉਹ ਬੱਸ ਦਾ ਹੀ ਸਹਾਰਾ ਲੈਂਦੇ ਹਨ। 70 ਫ਼ੀਸਦੀ ਪੁਲਸ ਕਰਮਚਾਰੀ ਆਪਣੇ ਵਾਹਨਾਂ ਦਾ ਇਸਤੇਮਾਲ ਕਰਦੇ ਹਨ। ਐੱਸ. ਪੀ. ਹੈੱਡਕੁਆਰਟਰ ਨੇ 30 ਫ਼ੀਸਦੀ ਪੁਲਸ ਕਰਮਚਾਰੀਆਂ ਦੀ ਪ੍ਰੇਸ਼ਾਨੀ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਦੀ ਤਰਜ਼ 'ਤੇ ਚੰਡੀਗੜ੍ਹ ਦੇ ਪੁਲਸ ਕਰਮਚਾਰੀਆਂ ਨੂੰ ਬੱਸਾਂ 'ਚ ਫਰੀ ਸਰਵਿਸ ਦੇਣ ਲਈ ਗ੍ਰਹਿ ਸਕੱਤਰ ਨੂੰ ਪੱਤਰ ਲਿਖਿਆ ਹੈ।
ਸਰਕਾਰ ਦੀਆਂ ਮਾੜੀਆਂ ਨੀਤੀਆਂ ਖਿਲਾਫ ਲੋਕਾਂ ਵੱਲੋਂ ਮੁਜ਼ਾਹਰਾ
NEXT STORY