ਸ਼ੁਤਰਾਣਾ(ਅਡਵਾਨੀ)-ਵਿਕਟੋਰੀਆ ਸਕੂਲ ਦਾ ਵਿਦਿਆਰਥੀ ਜੋ ਤਿੰਨ ਦਿਨ ਪਹਿਲਾਂ ਭਾਖੜਾ ਨਹਿਰ 'ਚ ਨਹਾਉਣ ਵੇਲੇ ਰੁੜ੍ਹ ਗਿਆ ਸੀ, ਉਸ ਦੀ ਲਾਸ਼ ਅੱਜ ਸ਼ਾਮ ਨੂੰ ਪਿੰਡ ਖੋਖਰ ਦੀ ਨਹਿਰ 'ਚੋਂ ਮਿਲੀ ਹੈ, ਜਿਸ ਨੂੰ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਤਿੰਨ ਦਿਨ ਪਹਿਲਾਂ ਘਰੋਂ ਸਕੂਲ ਜਾਣ ਲਈ ਇਹ ਵਿਦਿਆਰਥੀ ਆਇਆ ਸੀ ਤੇ ਸਕੂਲ 'ਚ ਨਵੇਂ ਬਣੇ ਦੋਸਤਾਂ ਨਾਲ ਭਾਖੜਾ ਨਹਿਰ 'ਚ ਨਹਾਉਣ ਲਈ ਮੋਟਰਸਾਈਕਲ 'ਤੇ ਗਿਆ ਸੀ ਜਿਨ੍ਹਾਂ ਵਿਚੋਂ ਦੋ ਬੱਚਿਆਂ ਨੇ ਭਾਖੜਾ ਨਹਿਰ 'ਚ ਨਹਾਉਣ ਲਈ ਛਾਲ ਮਾਰ ਦਿੱਤੀ ਸੀ। ਉਨ੍ਹਾਂ 'ਚੋਂ ਇਕ ਦੋਸਤ ਨੂੰ ਤੈਰਨਾ ਆਉਂਦਾ ਸੀ, ਉਹ ਤਾਂ ਬਾਹਰ ਨਿਕਲ ਆਇਆ ਪਰ ਉਸਦਾ ਦੋਸਤ ਨਰਿੰਦਰ ਸਿੰਘ ਲਾਡਬਣਜਾਰਾ ਕਲਾਂ ਉਮਰ 17 ਸਾਲ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਗਿਆ ਸੀ। ਇਸ ਸਬੰਧੀ ਸ਼ੁਤਰਾਣਾ ਥਾਣੇ ਦੇ ਐੱਸ. ਐੱਚ. ਓ. ਦਰਸ਼ਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਮਾਣਾ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਉਚਿਤ ਕਾਰਵਾਈ ਕੀਤੀ ਜਾਵੇਗੀ।
ਤਨਖਾਹ ਦੀ ਅਦਾਇਗੀ ਨੂੰ ਲੈ ਕੇ ਨਰੇਗਾ ਕਾਮਿਆਂ ਵੱਲੋਂ ਪ੍ਰਦਰਸ਼ਨ
NEXT STORY