ਜਲੰਧਰ— ਸੰਨ 1905 ਦੀਆਂ ਸਰਦੀਆਂ ਵਿਚ ਜੰਮੀ ਬਰਫ ਦੇ ਬਾਵਜੂਦ ਰੂਸ ਦੇ ਸੇਂਟ ਪੀਟਰਸਬਰਗ 'ਚ ਕਾਫੀ ਗਰਮੀ ਸੀ। ਸ਼ਹਿਰ ਦੇ ਲਗਭਗ ਸਾਰੇ ਕਾਰਖਾਨਿਆਂ ਦੇ ਮਜ਼ਦੂਰ ਹੜਤਾਲ 'ਤੇ ਸਨ। ਹੜਤਾਲ ਤੋੜਨ ਲਈ ਜਾਰ ਨੇ ਮਜ਼ਦੂਰਾਂ ਨੂੰ ਵੱਖ-ਵੱਖ ਕਰਨ ਲਈ ਉਨ੍ਹਾਂ ਵਿਚ ਧਾਰਮਿਕ ਲੋਕਾਂ ਨੂੰ ਭੇਜਿਆ। ਪੁਤਲੋਵ ਪੀਟਰਸਬਰਗ ਦਾ ਸਭ ਤੋਂ ਵੱਡਾ ਕਾਰਖਾਨਾ ਸੀ, ਜਿੱਥੇ ਜਾਰ ਨੇ ਫਾਦਰ ਗੈਪਨ ਨੂੰ ਭੇਜਿਆ। ਫਾਦਰ ਗੈਪਨ ਨੇ ਮਜ਼ਦੂਰਾਂ ਨਾਲ ਗੱਲ ਕੀਤੀ ਅਤੇ ਤੈਅ ਹੋਇਆ ਕਿ 9 ਜਨਵਰੀ, 1905 ਨੂੰ ਮਜ਼ਦੂਰ ਜਲੂਸ ਲੈ ਕੇ ਜਾਰ ਨੂੰ ਮਿਲਣ ਜਾਣਗੇ।
ਉਸ ਵੇਲੇ ਰੂਸ ਦੀ ਕਮਿਊਨਿਸਟ ਪਾਰਟੀ ਵਿਚ 2 ਧੜੇ ਬਣ ਗਏ ਸਨ—ਮੇਨਸ਼ੇਵਿਕ ਤੇ ਬੋਲਸ਼ੇਵਿਕ। ਰੂਸੀ ਕ੍ਰਾਂਤੀ ਦੇ ਨੇਤਾ ਲੇਨਿਨ ਬੋਲਸ਼ੇਵਿਕਾਂ ਨਾਲ ਤਾਂ ਸਨ ਪਰ ਉਸ ਵੇਲੇ ਦੇਸ਼ 'ਚੋਂ ਕੱਢੇ ਹੋਏ ਸਨ।
ਪਹਿਲਾਂ ਤਾਂ ਦੋਵਾਂ ੇਨੇ ਇਸ ਦਾ ਵਿਰੋਧ ਕੀਤਾ ਪਰ ਬਾਅਦ 'ਚ ਮੇਨਸ਼ੇਵਿਕ ਜਲੂਸ ਵਿਚ ਸ਼ਾਮਲ ਹੋ ਗਏ। ਜਲੂਸ ਨਿਕਲਿਆ ਤਾਂ ਉਸ ਦੇ ਨੇੜੇ ਹੀ 15-20 ਬੋਲਸ਼ੇਵਿਕ ਵੀ ਮਜ਼ਦੂਰਾਂ ਦੇ ਹੱਕ ਵਿਚ ਨਾਅਰੇ ਲਾਉਂਦੇ ਹੋਏ ਅੱਗੇ ਵਧੇ। ਜਿਵੇਂ ਹੀ ਜਲੂਸ ਜਾਰ ਦੇ ਮਹੱਲ ਨੇੜੇ ਪਹੁੰਚਿਆ, ਜਾਰ ਦੇ ਕਜ਼ਾਕ ਅੰਗਰੱਖਿਅਕਾਂ ਨੇ ਜਲੂਸ 'ਤੇ ਘੋੜੇ ਚੜ੍ਹਾ ਦਿੱਤੇ ਅਤੇ ਭਿਆਨਕ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕਈ ਮਜ਼ਦੂਰ ਮਾਰੇ ਗਏ। ਅਗਲੀ ਸਵੇਰ ਫਾਦਰ ਗੈਪਨ ਨੇ ਐਲਾਨ ਕਰ ਦਿੱਤਾ ਕਿ ਹੁਣ ਕੋਈ ਜਾਰ ਨਹੀਂ ਹੈ। ਖੂਨ ਦੀ ਇਕ ਨਦੀ ਜਨਤਾ ਤੇ ਜਾਰ ਨੂੰ ਵੱਖ ਕਰਦੀ ਹੈ।
ਕੁਝ ਸਮਾਂ ਤਾਂ ਫਾਦਰ ਗੈਪਨ ਲੁਕ ਕੇ ਰਹੇ। ਬਾਅਦ 'ਚ ਯੂਰਪ ਚਲੇ ਗਏ, ਜਿੱਥੇ ਉਨ੍ਹਾਂ ਦੀ ਮੁਲਾਕਾਤ ਲੈਨਿਨ ਨਾਲ ਹੋਈ ਅਤੇ ਹੈਰਾਨੀਜਨਕ ਢੰਗ ਨਾਲ ਧਰਮ ਦੇ ਸਖਤ ਵਿਰੋਧੀ ਵਲਾਦੀਮੀਰ ਲੈਨਿਨ ਉਨ੍ਹਾਂ ਨੂੰ ਮੇਲੇ ਵਿਚ ਵਿਛੜੇ ਭਰਾ ਵਾਂਗ ਮਿਲੇ। ਲੈਨਿਨ ਦੀ ਪਤਨੀ ਕਰੂਪਸਕਾਇਆ ਨੇ ਵੀ ਆਪਣੀ ਕਿਤਾਬ ਵਿਚ ਇਸ ਪ੍ਰੇਮ ਭਰੇ ਮੇਲ ਦਾ ਸਜੀਵ ਖਾਕਾ ਖਿੱਚਿਆ ਹੈ। ਉਂਝ ਲੈਨਿਨ ਨੇ ਕਾਫੀ ਕੋਸ਼ਿਸ਼ ਕੀਤੀ ਪਰ ਪੇਸ਼ੇ ਤੋਂ ਪਾਦਰੀ ਗੈਪਨ ਅਖੀਰ ਤਕ ਆਪਣੀ ਧਾਰਮਿਕ ਸੋਚ ਬਦਲ ਨਹੀਂ ਸਕੇ। ਇਸ ਦੇ ਬਾਵਜੂਦ ਫਾਦਰ ਗੈਪਨ ਮਜ਼ਦੂਰਾਂ ਤੇ ਲੈਨਿਨ ਨਾਲ ਹਮੇਸ਼ਾ ਖੜ੍ਹੇ ਰਹੇ ਅਤੇ ਇੰਝ ਧਰਮ ਤੇ ਕਮਿਊਨਿਸਟ ਵਿਚਾਰਧਾਰਾ ਦੇ ਵਿਚਕਾਰ ਦਾ ਇਹ ਮੇਲ ਇਤਿਹਾਸ ਦਾ ਸਭ ਤੋਂ ਵਿਰਲਾ ਮੇਲ ਬਣਿਆ।
'ਕੈਰੀ ਆਨ ਜੱਟਾ 2' ਦਾ ਨਵਾਂ ਪੋਸਟਰ ਸ਼ੇਅਰ ਕਰਕੇ ਗਿੱਪੀ ਨੇ ਦਿੱਤਾ ਇਕ ਹੋਰ ਸਰਪ੍ਰਾਈਜ਼
NEXT STORY