ਨਵੀਂ ਦਿੱਲੀ— ਤਰਬੂਜ਼ ਇਕ ਅਜਿਹਾ ਫਲ ਹੈ ਜਿਸ ਨੂੰ ਲੋਕ ਗਰਮੀਆਂ 'ਚ ਖਾਣਾ ਪਸੰਦ ਕਰਦੇ ਹਨ। ਤਰਬੂਜ਼ 'ਚ 92 ਪ੍ਰਤੀਸ਼ਤ ਪਾਣੀ ਦੀ ਮਾਤਰਾ ਹੁੰਦੀ ਹੈ। ਇਸ ਦੀ ਵਰਤੋਂ ਨਾਲ ਸਰੀਰ 'ਚ ਡੀਹਾਈਡ੍ਰੇਸ਼ਨ ਤੋਂ ਬਚਾਅ ਰਹਿੰਦਾ ਹੈ ਪਰ ਕੀ ਡਾਇਬਿਟੀਜ਼ ਦੇ ਮਰੀਜ਼ਾਂ ਵੀ ਇਸ ਦੀ ਵਰਤੋਂ ਕਰ ਸਕਦੇ ਹਨ? ਇਸ ਬੀਮਾਰੀ ਨਾਲ ਗ੍ਰਸਤ ਮਰੀਜ ਅਕਸਰ ਅਜਿਹੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਦੇ ਹਨ। ਜਿਨ੍ਹਾਂ 'ਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੋਵੇ। ਬਹੁਤ ਸਾਰੇ ਡਾਇਬਿਟੀਜ਼ ਦੇ ਮਰੀਜਾਂ ਦਾ ਮੰਨਣਾ ਹੈ ਕਿ ਤਰਬੂਜ਼ 'ਚ ਸ਼ੂਗਰ ਹੁੰਦੀ ਹੈ। ਜੇ ਤੁਸੀਂ ਵੀ ਡਾਇਬਿਟੀਜ਼ ਦੇ ਮਰੀਜ ਹੋ ਅਤੇ ਤਰਬੂਜ਼ ਨੂੰ ਲੈ ਕੇ ਮਨ 'ਚ ਇਹੀ ਆਸ਼ੰਕਾ ਬਣੀ ਹੈ ਤਾਂ ਦੱਸ ਦੇਈਏ ਕਿ ਜੇ ਸ਼ੂਗਰ ਦੇ ਮਰੀਜ ਤਰਬੂਜ਼ ਨੂੰ ਸਹੀ ਮਾਤਰਾ 'ਚ ਖਾਣ ਤਾਂ ਇਹ ਉਨ੍ਹਾਂ ਦੇ ਲਈ ਬੇਹੱਦ ਫਾਇਦੇਮੰਦ ਹੋਵੇਗਾ।
ਡਾਇਬਿਟੀਜ਼ ਦੇ ਮਰੀਜਾਂ ਲਈ ਤਰਬੂਜ਼
ਅਸਲ 'ਚ ਡਾਇਬਿਟੀਜ਼ ਮਰੀਜਾਂ ਨੂੰ ਗਲੋਇਸੇਮਿਕ ਇੰਡੈਕਸ ਵਾਲੇ ਫਲਾਂ ਨੂੰ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਮਤਲੱਬ ਡਾਇਬਿਟੀਜ਼ ਮਰੀਜਾਂ ਨੂੰ ਉਨ੍ਹਾਂ ਫਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਨ੍ਹਾਂ 'ਚ ਸ਼ੂਗਰ ਗਲੂਕੋਜ਼ ਦੀ ਮਾਤਰਾ ਘੱਟ ਹੋਵੇ ਉਂਝ ਹੀ ਤਰਬੂਜ਼ 'ਚ 72 ਦੇ ਕਰੀਬ ਜੀਆਈ ਵੈਲਯੂ ਹੁੰਦੀ ਹੈ ਪਰ ਸਹੀ ਮਾਤਰਾ 'ਚ ਤਰਬੂਜ਼ ਦੀ ਵਰਤੋਂ ਡਾਇਬਿਟੀਜ਼ ਦੇ ਮਰੀਜਾਂ ਲਈ ਫਾਇਦੇਮੰਦ ਸਾਬਤ ਹੁੰਦੀ ਹੈ। ਜੇ ਤੁਸੀਂ ਵੀ ਡਾਇਬਿਟੀਜ਼ ਦੇ ਮਰੀਜ ਹੋ ਅਤੇ ਆਪਣਾ ਬਲੱਡ ਸ਼ੂਗਰ ਕੰਟਰੋਲ 'ਚ ਰੱਖਣਾ ਚਾਹੁੰਦੇ ਹੋ ਤਾਂ ਤਰਬੂਜ਼ ਖਾਣ ਤੋਂ ਪਹਿਲਾਂ ਨਿਊਟ੍ਰਿਸ਼ਨਿਸਟ ਨਾਲ ਇਸ ਦੀ ਸਹੀ ਮਾਤਰਾ ਬਾਰੇ ਸਲਾਹ ਲਓ।
ਤਰਬੂਜ਼ 'ਚ ਪਾਏ ਜਾਣ ਵਾਲੇ ਤੱਤ
ਤਰਬੂਜ਼ ਕਾਰਬੋਹਾਈਡ੍ਰੇਟ ਅਤੇ ਪਾਣੀ ਦੀ ਵਰਤੋਂ ਦਾ ਚੰਗਾ ਸਰੋਤ ਹੈ, ਜਿਸ 'ਚ ਵਿਟਾਮਿਨ ਏ, ਵਿਟਾਮਿਨ ਸੀ, ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਬੀ-6, ਫਾਈਬਰ, ਆਇਰਨ ਅਤੇ ਕੈਲਸ਼ੀਅਮ ਵਰਗੇ ਕਈ ਤੱਤ ਮੌਜੂਦ ਹੁੰਦੇ ਹਨ ਜੋ ਗਰਮੀ 'ਚ ਤਰਬੂਜ਼ ਖਾਣ ਨਾਲ ਨਾ ਸਿਰਫ ਸਰੀਰ ਨੂੰ ਠੰਡਕ ਸਗੋਂ ਤਾਜ਼ਗੀ ਅਤੇ ਐਨਰਜੀ ਵੀ ਦਿੰਦੇ ਹਨ।
ਤਰਬੂਜ਼ ਖਾਣ ਦੇ ਫਾਇਦੇ
ਤਰਬੂਜ਼ ਨਾ ਸਿਰਫ ਸਰੀਰ ਨੂੰ ਠੰਡਕ ਦਾ ਅਹਿਸਾਸ ਕਰਵਾਉਂਦਾ ਹੈ ਸਗੋਂ ਅਨੇਕ ਬੀਮਾਰੀਆਂ ਨਾਲ ਲੜਣ 'ਚ ਮਦਦ ਵੀ ਕਰਦਾ ਹੈ। ਇਸ ਨੂੰ ਖਾਣ ਨਾਲ ਕੋਲੈਸਟਰੋਲ ਲੈਵਲ ਕੰਟਰੋਲ 'ਚ ਰਹਿੰਦਾ ਹੈ ਅਤੇ ਦਿਲ ਦੇ ਰੋਗ ਨਹੀਂ ਹੁੰਦੇ। ਉੱਥੇ ਹੀ ਇਮਊਨ ਸਿਸਟਮ, ਤਣਾਅ, ਕਬਜ਼, ਮੋਟਾਪੇ ਨੂੰ ਕੰਟਰੋਲ ਕਰਨ 'ਚ ਵੀ ਤਰਬੂਜ਼ ਕਾਫੀ ਫਾਇਦੇਮੰਦ ਹੈ।
ਡੇਮੀ ਰੋਜ਼ ਨੇ ਬਿਕਨੀ 'ਚ ਦਿਖਾਈਆਂ ਬੋਲਡ ਅਦਾਵਾਂ, ਇੰਟਰਨੈੱਟ 'ਤੇ ਫੈਲੀ ਸਨਸਨੀ
NEXT STORY