ਜਲੰਧਰ— ਕੜ੍ਹੀ ਪੱਤੇ ਦਾ ਇਸਤੇਮਾਲ ਹਰ ਘਰ ਦੀ ਰਸੋਈ 'ਚ ਭੋਜਨ ਦਾ ਸੁਆਦ ਵਧਾਉਣ ਲਈ ਕੀਤਾ ਜਾਂਦਾ ਹੈ ਪਰ ਇਸ ਵਿਚ ਅਜਿਹੇ ਗੁਣ ਪਾਏ ਜਾਂਦੇ ਹਨ ਜੋ ਚਮੜੀ ਅਤੇ ਵਾਲਾਂ ਲਈ ਕਾਫ਼ੀ ਫਾਇਦੇਮੰਦ ਹੁੰਦੇ ਹਨ। ਜੇਕਰ ਤੁਸੀਂ ਟੁੱਟਦੇ-ਝੜਦੇ ਵਾਲਾਂ, ਡੈਂਡਰਫ, ਮੁਹਾਸਿਆਂ ਆਦਿ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਕੜ੍ਹੀ ਪੱਤੇ ਨਾਲ ਇਸ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਕੜ੍ਹੀ ਪੱਤੇ ਦੇ ਫਾਇਦਿਆਂ ਅਤੇ ਇਸ ਨੂੰ ਇਸਤੇਮਾਲ ਕਰਨ ਦਾ ਤਰੀਕਾ ਦੱਸਣ ਜਾ ਰਹੇ ਹਾਂ। ਜਿਸ ਦੇ ਨਾਲ ਤੁਹਾਨੂੰ ਬਹੁਤ ਜਲਦੀ ਫਾਇਦਾ ਦਿਖਾਈ ਦੇਣ ਲੱਗੇਗਾ।
1. ਮੁਹਾਸਿਆਂ ਤੋਂ ਪਾਓ ਛੁਟਕਾਰਾ
ਕੜ੍ਹੀ ਪੱਤੇ ਦੇ ਇਸਤੇਮਾਲ ਨਾਲ ਮੁਹਾਸੇ ਅਤੇ ਇਸ ਦੇ ਨਿਸ਼ਾਨਾਂ ਤੋਂ ਰਾਹਤ ਮਿਲੇਗੀ। ਇਸ ਦੇ ਪੇਸਟ ਨੂੰ ਲਗਾਉਣ ਨਾਲ ਮੁਹਾਸਿਆਂ ਦੇ ਨਿਸ਼ਾਨ ਵੀ ਖਤਮ ਹੋ ਜਾਂਦੇ ਹਨ। ਇਸ ਦਾ ਪੇਸਟ ਬਣਾਉਣ ਲਈ ਕੜ੍ਹੀ ਪੱਤੇ ਨੂੰ ਧੋ ਕੇ ਪੇਸਟ ਬਣਾ ਲਓ ਅਤੇ ਫਿਰ ਇਸ ਵਿਚ ਨਿੰਬੂ ਦਾ ਰਸ ਮਿਲਾਓ। ਫਿਰ ਇਸ ਨੂੰ 10 ਮਿੰਟ ਤੱਕ ਪ੍ਰੇਸ਼ਾਨੀ ਵਾਲੀ ਜਗ੍ਹਾ 'ਤੇ ਲਗਾਓ ਅਤੇ ਫਿਰ ਚਿਹਰੇ ਨੂੰ ਧੋ ਲਓ।
2. ਝੜਦੇ ਵਾਲਾਂ ਅਤੇ ਸਿੱਕਰੀ ਤੋਂ ਛੁਟਕਾਰਾ
ਟੁੱਟਦੇ-ਝੜਦੇ ਵਾਲਾਂ ਅਤੇ ਡੈਂਡਰਫ ਤੋਂ ਰਾਹਤ ਪਾਉਣ ਲਈ ਕੜ੍ਹੀ ਪੱਤਾ ਬਹੁਤ ਵਧੀਆ ਉਪਾਅ ਹੈ। ਇਸ ਨੂੰ ਇਸਤੇਮਾਲ ਕਰਨ ਲਈ ਕੜ੍ਹੀ ਪੱਤੇ ਨੂੰ ਦੁੱਧ 'ਚ ਪੀਸ ਕੇ ਪੇਸਟ ਬਣਾ ਲਓ। ਹੁਣ ਇਸ ਪੇਸਟ ਨੂੰ ਸਿਰ ਦੀ ਸਕੈਲਪ 'ਤੇ 15-20 ਮਿੰਟ ਤੱਕ ਲਗਾਓ। ਇਸ ਤੋਂ ਬਾਅਦ ਵਾਲਾਂ ਧੋ ਲਓ।
3. ਸਫੈਦ ਵਾਲਾਂ ਨੂੰ ਬਣਾਓ ਕਾਲ਼ਾ
ਜੇਕਰ ਤੁਸੀਂ ਸਮੇਂ ਤੋਂ ਪਹਿਲਾਂ ਸਫੈਦ ਹੋਣ ਵਾਲੇ ਵਾਲਾਂ ਤੋਂ ਪ੍ਰੇਸ਼ਾਨ ਹੋ ਤਾਂ ਕੜ੍ਹੀ ਪੱਤੇ ਦਾ ਤੇਲ ਬਣਾ ਕੇ ਇਸਤੇਮਾਲ ਕਰੋ। ਇਸ ਨੂੰ ਬਣਾਉਣ ਲਈ ਨਾਰੀਅਲ ਤੇਲ ਨੂੰ ਗਰਮ ਕਰਕੇ ਉਸ ਵਿਚ ਸਾਫ਼ ਅਤੇ ਸੁੱਕੇ ਕੜ੍ਹੀ ਪੱਤੇ ਮਿਲਾਓ ਅਤੇ ਇਸ ਨੂੰ ਉਸ ਵੇਲੇ ਤੱਕ ਗਰਮ ਕਰੋ ਜਦੋਂ ਤੱਕ ਪੱਤਿਆਂ ਦਾ ਰੰਗ ਨਾ ਬਦਲ ਜਾਵੇ। ਫਿਰ ਇਸ ਨੂੰ ਠੰਡਾ ਕਰਕੇ ਆਪਣੀ ਉਂਗਲੀਆਂ ਨਾਲ ਪੱਤਿਆਂ ਨੂੰ ਤੇਲ 'ਚ ਮੈਸ਼ ਕਰੋ। ਹੁਣ ਇਸ ਨੂੰ ਛਾਨ ਕੇ ਪੱਤਿਆਂ ਤੋਂ ਵੱਖ ਕਰ ਦਿਓ। ਹੁਣ ਇਸ ਤੇਲ ਨੂੰ ਵਾਲਾਂ ਦੀਆਂ ਜੜ੍ਹਾਂ ਤੱਕ ਲਗਾਓ। ਇਸ ਨਾਲ ਵਾਲ ਕਾਲੇ ਅਤੇ ਮਜ਼ਬੂਤ ਹੋਣਗੇ।
ਹਾਲੀਵੁੱਡ ਆਦਾਕਾਰਾ ਸੈਂਡਰਾ ਦਾ ਪਿੱਛਾ ਕਰਨ ਵਾਲੇ ਵਿਅਕਤੀ ਨੇ ਕੀਤੀ ਖੁਦਕੁਸ਼ੀ
NEXT STORY