ਕਰਾਚੀ (ਭਾਸ਼ਾ)— ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਵਿਚ ਸੋਮਵਾਰ ਨੂੰ ਇਕ ਘਰ ਵਿਚ ਅੱਗ ਲੱਗ ਗਈ। ਇਸ ਹਾਦਸੇ ਵਿਚ ਇਕ ਹੀ ਪਰਿਵਾਰ ਦੇ 8 ਮੈਂਬਰਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ 4 ਔਰਤਾਂ ਵੀ ਸ਼ਾਮਲ ਹਨ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਬਾਲਦੀਆ ਸ਼ਹਿਰ ਵਿਚ ਇਹ ਹਾਦਸਾ ਵਾਪਰਿਆ। ਹਾਦਸੇ ਵਿਚ ਵਾਲ-ਵਾਲ ਬਚੇ ਗੁਲਜਾਰਾ ਬੀਬੀ ਦੇ ਸਭ ਤੋਂ ਵੱਡੇ ਬੇਟੇ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਮਾਂ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਅਤੇ ਉਸ ਨੇ ਦਰਵਾਜਾ ਅੰਦਰੋਂ ਦੀ ਬੰਦ ਕਰਕੇ ਘਰ ਵਿਚ ਅੱਗ ਲਗਾ ਦਿੱਤੀ।
ਇਕ ਅਧਿਕਾਰੀ ਨੇ ਕਿਹਾ,''ਗੁਲਜਾਰਾ ਬੀਬੀ ਨੇ ਜਦੋਂ ਕਮਰੇ ਵਿਚ ਕਥਿਤ ਰੂਪ ਨਾਲ ਅੱਗ ਲਗਾਈ ਉਦੋਂ ਉੱਥੇ ਉਸ ਦੀਆਂ ਤਿੰਨ ਬੇਟੀਆਂ ਅਤੇ ਚਾਰ ਬੇਟੇ ਮੌਜੂਦ ਸਨ।'' ਇਸ ਪਰਿਵਾਰ ਦੇ ਗੁਆਂਢੀਆਂ ਨੇ ਦੱਸਿਆ ਕਿ ਗੁਲਜਾਰਾ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਇਕ ਬਚਾਅ ਅਧਿਕਾਰੀ ਨੇ ਦੱਸਿਆ ਕਿ ਗੁਲਜਾਰਾ ਅਤੇ ਉਸ ਦੀਆਂ ਤਿੰਨ ਬੇਟੀਆਂ ਦੀ ਮੌਤ ਮੌਕੇ 'ਤੇ ਹੀ ਹੋ ਗਈ ਜਦਕਿ ਤਿੰਨ ਬੇਟਿਆਂ ਨੇ ਹਸਪਤਾਲ ਲੈ ਜਾਣ ਦੌਰਾਨ ਦਮ ਤੋੜ ਦਿੱਤਾ। ਇਕ ਬੇਟੇ ਦੀ ਹਸਪਤਾਲ ਵਿਚ ਮੌਤ ਹੋ ਗਈ। ਜ਼ਖਮੀਆਂ ਵਿਚ ਗੁਲਜਾਰਾ ਦਾ ਪਤੀ ਵੀ ਸ਼ਾਮਲ ਹੈ, ਜੋ ਬਚ ਨਿਕਲਣ ਵਿਚ ਸਫਲ ਰਿਹਾ। ਘਟਨਾ ਦੌਰਾਨ ਉਹ ਘਰ ਦੇ ਬਾਹਰ ਸੋ ਰਿਹਾ ਸੀ।
PICS : ਏਅਰਪੋਰਟ 'ਤੇ ਬਿੰਦਾਸ ਅੰਦਾਜ਼ 'ਚ ਨਜ਼ਰ ਆਈ ਸੋਨਮ ਕਪੂਰ
NEXT STORY