ਲੁਧਿਆਣਾ (ਮੁੱਲਾਂਪੁਰੀ) : ਅੱਜ-ਕੱਲ ਦੇਸ਼ ਦੇ ਕਿਸਾਨ ਤੇ ਖਾਸ ਕਰ ਕੇ ਪੰਜਾਬ ਦੇ ਕਿਸਾਨ ਆਪਣੀਆਂ ਮੰਗਾਂ ਤੇ ਡੀਜ਼ਲ ਦੇ ਵਧੇ ਭਾਅ ਨੂੰ ਲੈ ਕੇ ਇਕ ਤੋਂ 10 ਜੂਨ ਤੱਕ ਸੰਘਰਸ਼ ਦੇ ਰਾਹ 'ਤੇ ਤੁਰੇ ਹੋਏ ਹਨ ਅਤੇ ਆਪਣੀਆਂ ਜਿਣਸਾਂ ਸਬਜ਼ੀਆਂ, ਫਲਾਂ, ਦੁੱਧ ਤੇ ਹੋਰ ਪੈਦਾਵਾਰ ਦੇ ਸਮਰਥਨ ਮੁੱਲ ਦੀ ਮੰਗ ਕਰ ਰਹੇ ਹਨ। ਭਾਵੇਂ ਸੱਤਾਧਾਰੀ ਸਰਕਾਰ ਨੇ ਤੇ ਹੋਰਨਾਂ ਦਲਾਂ ਨੇ ਵੀ ਇਸ ਦਾ ਸਮਰਥਨ ਕੀਤਾ ਹੈ ਅਤੇ ਉਨ੍ਹਾਂ ਦੀ ਮੰਗ ਦੀ ਹਮਾਇਤ ਕੀਤੀ ਹੈ ਪਰ ਕਿਸਾਨਾਂ ਦੇ ਹਿਤੈਸ਼ੀ ਅਖਵਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਕਿਸਾਨਾਂ ਦੇ ਇਸ ਧਰਨੇ ਤੋਂ ਦੂਰ ਹੀ ਰਹੇ।
ਭਾਵੇਂ ਅਕਾਲੀ ਦਲ ਦੇ ਦੂਜੀ, ਤੀਜੀ ਕਤਾਰ ਦੇ ਨੇਤਾਵਾਂ ਨੇ ਦੱਬੀ ਜ਼ੁਬਾਨ ਨਾਲ ਹਮਾਇਤ ਕੀਤੀ ਹੈ ਪਰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਦੂਰੀ ਤੇ ਚੁੱਪੀ ਕਈ ਤਰ੍ਹਾਂ ਦੇ ਸਵਾਲ ਪੈਦਾ ਕਰਦੀ ਹੈ ਕਿਉਂਕਿ ਕਿਸਾਨ ਮੁੜ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਸਿਰ ਨਾਲ ਸਿਰ ਜੋੜ ਕੇ ਚੱਲਦਾ ਆ ਰਿਹਾ ਹੈ ਅਤੇ ਇਥੋਂ ਤੱਕ ਕਿ ਕਈ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਅਕਾਲੀ ਦਲ ਹਕੂਮਤ ਵਿਚ ਰਿਹਾ ਹੈ ਪਰ ਇਨ੍ਹਾਂ ਦਿਨਾਂ ਵਿਚ ਵੱਟੀ ਚੁੱਪ ਤੇ ਉਨ੍ਹਾਂ ਦੀ ਬਾਂਹ ਨਾ ਫੜਨਾ ਸਮਝ ਤੋਂ ਪਰ੍ਹੇ ਹੈ। ਸ਼ਾਇਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਇਹ ਮਜਬੂਰੀ ਹੋਵੇ ਕਿ ਕੇਂਦਰ ਵਿਚ ਉਨ੍ਹਾਂ ਦੀ ਆਪਣੀ ਭਾਈਵਾਲ ਪਾਰਟੀ ਭਾਜਪਾ ਦੀ ਸਰਕਾਰ ਹੈ, ਜਿਸ ਕਾਰਨ ਉਹ ਆਪਣੇ ਆਪ ਨੂੰ ਇਸ ਮਾਮਲੇ ਤੋਂ ਦੂਰ ਰੱਖ ਕੇ ਚੱਲਣ ਵਿਚ ਵੀ ਬਿਹਤਰੀ ਸਮਝਦੇ ਹੋਣ।
ਕਰਨਾਲ 'ਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਘਰ 'ਚ ਲੱਗੀ ਅੱਗ
NEXT STORY