ਨਾਭਾ, (ਜੈਨ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਜ਼ਿਲੇ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਦੇ ਹਲਕੇ ਵਿਚ ਨਕਲੀ ਦੁੱਧ, ਪਨੀਰ, ਖੋਆ ਤੇ ਸਰ੍ਹੋਂ ਦਾ ਤੇਲ ਵਿਕਣ ਨਾਲ ਆਮ ਲੋਕਾਂ ਵਿਚ ਹਾਹਾਕਾਰ ਮਚੀ ਹੋਈ ਹੈ। ਅਨੇਕ ਹਲਵਾਈ ਸ਼ੁੱਧ ਮਠਿਆਈ, ਤਿਆਰ ਕਰ ਕੇ ਵੇਚਦੇ ਹਨ, ਦਾ ਕਹਿਣਾ ਹੈ ਕਿ ਨਕਲੀ ਮਠਿਆਈ, ਪਨੀਰ ਤੇ ਖੋਆ ਘੱਟ ਹੋਣ 'ਤੇ ਵਿਕਦਾ ਹੈ, ਜਿਸ ਨਾਲ ਲੋਕਾਂ ਵਿਚ ਰੇਟ ਨੂੰ ਲੈ ਕੇ ਸ਼ੰਕੇ ਪੈਦਾ ਹੋ ਰਹੇ ਹਨ। ਥਾਂ-ਥਾਂ ਡੇਅਰੀਆਂ ਖੁੱਲ੍ਹ ਗਈਆਂ ਹਨ, ਜਿਨ੍ਹਾਂ ਦਾ ਬਾਹਰ ਨਾ ਹੀ ਕੋਈ ਬੋਰਡ ਲੱਆ ਹੁੰਦਾ ਹੈ ਅਤੇ ਨਾ ਹੀ ਮਾਲਕ ਦਾ ਸੰਪਰਕ ਨੰਬਰ ਲਿਖਿਆ ਹੁੰਦਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਮਿਲਾਵਟਖੋਰਾਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਦੁੱਧ ਉਤਪਾਦਕ ਦਾ ਕਹਿਣਾ ਹੈ ਕਿ ਨਕਲੀ ਦੁੱਧ ਦਾ ਰੇਟ ਘੱਟ ਹੋਣ ਕਾਰਨ ਉਨਾਂ ਨੂੰ ਦੁੱਧ ਦਾ ਅਸਲੀ ਤੇ ਵਾਜਬ ਮੁੱਲ ਨਹੀਂ ਮਿਲਦਾ। ਇੰਝ ਹੀ ਆਈਸਕ੍ਰੀਮ ਘਟੀਆ ਕੁਆਲਟੀ ਦੀ ਵਿਕ ਰਹੀ ਹੈ। ਡਾ. ਐੈੱਚ. ਐੈੱਸ. ਦਿਓਲ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਪਟਿਆਲਾ ਦੀ ਟੀਮ ਵੱਲੋਂ ਲਗਾਤਾਰ ਛਾਪਾਮਾਰੀ ਨਾ ਹੋਣ ਕਾਰਨ ਲੋਕ ਜ਼ਹਿਰ ਖਾਣ ਨੂੰ ਮਜਬੂਰ ਹਨ।
ਜਾਣਕਾਰੀ ਅਨੁਸਾਰ ਡੀ. ਐੈੱਚ. ਓ. ਪਟਿਆਲਾ ਡਾ. ਕ੍ਰਿਸ਼ਨ ਸਿੰਘ ਅਨੁਸਾਰ ਉਨ੍ਹਾਂ ਦੀ ਟੀਮ ਨੇ ਡੇਅਰੀਆਂ 'ਤੇ ਛਾਪਾਮਾਰੀ ਕਰ ਕੇ 5 ਸੈਂਪਲ ਲਏ ਹਨ। ਟੀਮ ਵਿਚ ਫੂਡ ਸੇਫਟੀ ਅਫਸਰ ਡਾ. ਪੁਨੀਤ ਸ਼ਰਮਾ ਵੀ ਸ਼ਾਮਲ ਸਨ। ਟੀਮ ਨੇ ਦੱਸਿਆ ਕਿ ਇਸ ਰਿਆਸਤੀ ਨਗਰੀ ਅਤੇ ਪਿੰਡਾਂ ਵਿਚ ਮਿਲਾਵਟੀ ਧੰਦਾ ਜ਼ੋਰਾਂ ਨਾਲ ਚੱਲਣ ਕਾਰਨ ਸ਼ਿਕਾਇਤਾਂ ਮਿਲ ਰਹੀਆਂ ਹਨ। ਆਉਣ ਵਾਲੇ ਸਮੇਂ ਵਿਚ ਅਚਾਨਕ ਛਾਪਾਮਾਰੀ ਜਾਰੀ ਰੱਖੀ ਜਾਵੇਗੀ ਕਿਉਂਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਕੁੱਝ ਡੇਅਰੀ ਮਾਲਕ ਸਮਾਜ ਦੇ ਦੁਸ਼ਮਣ ਹਨ। ਸ਼ਹਿਰ ਵਿਚ ਸਰ੍ਹੋਂ ਦਾ ਕੁੱਝ ਮਿਲਾਵਟੀ ਤੇਲ ਵੀ ਧੜੱਲੇ ਨਾਲ ਵਿਕ ਰਿਹਾ ਹੈ, ਜਿਸ ਨਾਲ ਚਮੜੀ ਦੇ ਰੋਗ ਪੈਦਾ ਹੋ ਰਹੇ ਹਨ। ਮਜ਼ੇ ਦੀ ਗੱਲ ਹੈ ਕਿ ਇੱਥੇ ਹਸਪਤਾਲ ਵਿਚ ਚਮੜੀ ਦੇ ਰੋਗਾਂ ਦਾ ਮਾਹਰ ਡਾਕਟਰ ਵੀ ਨਹੀਂ ਹੈ। ਆਮ ਲੋਕਾਂ ਦੀ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਹੈ ਕਿ ਇੱਥੇ ਕਈ ਟੀਮਾਂ ਭੇਜ ਕੇ ਰਿਆਸਤੀ ਗੇਟਾਂ ਦੇ ਅੰਦਰ ਬਾਹਰ ਨਕਲੀ ਦੁੱਧ, ਪਨੀਰ ਅਤੇ ਮਿਲਾਵਟੀ ਸਾਮਾਨ ਵੇਚਣ ਵਾਲਿਆਂ ਦੇ ਸੈਂਪਲ ਭਰੇ ਜਾਣ। ਸੀਨੀਅਰ ਮੈਡੀਕਲ ਅਧਿਕਾਰੀ ਡਾ. ਦਲਵੀਰ ਕੌਰ ਨੇ ਵੀ ਗਲੇ-ਸੜੇ ਫਲ ਵੇਚਣ ਵਾਲਿਆਂ ਖਿਲਾਫ਼ ਅਤੇ ਹੋਟਲਾਂ, ਰੈਸਟੋਰੈਂਟਾਂ ਵਿਚ ਛਾਪਾਮਾਰੀ ਲਈ ਟੀਮਾਂ ਦਾ ਗਠਨ ਕੀਤਾ ਹੈ।
ਖਤੀਬ 'ਚ ਛਾਪਾ, 100 ਬੋਤਲਾਂ ਅਲਕੋਹਲ ਬਰਾਮਦ
NEXT STORY