ਲੁਧਿਆਣਾ(ਮੁਕੇਸ਼)-ਮਈ ਮਹੀਨਾ ਤਾਂ ਔਖੇ-ਸੌਖੇ ਗੁਜ਼ਰ ਗਿਆ। ਲੱਗਦੈ ਜੂਨ ਤਾਂ ਜਾਨ ਹੀ ਲੈ ਲਵੇਗਾ। ਜਿਸ ਤਰ੍ਹਾਂ ਆਸਮਾਨ ਤੋਂ ਅੱਗ ਵਰ੍ਹ ਰਹੀ ਹੈ, ਇਸ ਸਬੰਧੀ ਲੋਕਾਂ ਦਾ ਕਹਿਣਾ ਹੈ ਕਿ ਮਨੁੱਖ ਤਾਂ ਕੀ ਬੇਜ਼ੁਬਾਨ ਜਾਨਵਰਾਂ ਦਾ ਵੀ ਬੁਰਾ ਹਾਲ ਹੈ। ਅੱਗ ਦੇ ਗੋਲੇ ਡਿੱਗਣ ਵਰਗੀ ਲੂ ਕਾਰਨ ਹੁਣ ਸਵੇਰ ਨਹੀਂ ਸਿੱਧੀ ਦੁਪਹਿਰ ਦੇ ਦਰਸ਼ਨ ਹੁੰਦੇ ਹਨ। ਗਰੀਬ ਲੋਕਾਂ ਨੂੰ ਕੁਦਰਤ ਦਾ ਹੀ ਸਹਾਰਾ ਹੈ, ਜਿਨ੍ਹਾਂ ਕੋਲ ਗਰਮੀ ਤੋਂ ਬਚਣ ਲਈ ਘਰ ਵਿਚ ਕੂਲਰ ਜਾਂ ਪੱਖਾ ਨਹੀਂ ਹੈ। ਇਹੋ ਜਿਹੇ ਲੋਕਾਂ ਨੂੰ ਪਾਰਕਾਂ ਵਿਚ ਰੁੱਖ ਹੇਠਾਂ ਅਰਾਮ ਕਰਦੇ ਜਾਂ ਫਲਾਈਓਵਰ ਪੁਲ ਹੇਠ ਲੱਗੇ ਫੁਆਰਿਆਂ, ਛਾਂ ਹੇਠ ਬੈਠੇ-ਸੁੱਤੇ ਦੇਖਿਆ ਜਾ ਸਕਦਾ ਹੈ। ਇਥੋਂ ਤੱਕ ਕਿ ਬੇਜ਼ੁਬਾਨ ਆਵਾਰਾ ਪਸ਼ੂਆਂ ਦਾ ਬੁਰਾ ਹਾਲ ਹੈ, ਜੋ ਕਿ ਪਹਿਲਾਂ ਸਾਰਾ ਦਿਨ ਸੜਕਾਂ ਕਿਨਾਰੇ ਘੁੰਮਦੇ ਰਹਿੰਦੇ ਸਨ, ਹੁਣ ਪ੍ਰਚੰਡ ਗਰਮੀ ਤੋਂ ਬਚਣ ਲਈ ਰੁੱਖਾਂ ਦੀ ਛਾਂ ਹੇਠ ਖੜ੍ਹੋ ਕੇ ਜਾਂ ਬੈਠ ਕੇ ਅਰਾਮ ਕਰਦੇ ਦੇਖੇ ਜਾ ਸਕਦੇ ਹਨ। ਗਰਮੀ ਤੋਂ ਬੇਹਾਲ ਲੋਕਾਂ ਨੂੰ ਨਿੰਬੂ ਪਾਣੀ, ਲੱਸੀ ਵਾਲੀਆਂ ਦੁਕਾਨਾਂ 'ਤੇ ਜਾ ਕੇ ਸੇਵਨ ਕਰਦੇ ਦੇਖਿਆ ਜਾ ਸਕਦਾ ਹੈ। ਤਰਬੂਜ਼, ਖਰਬੂਜ਼ੇ ਵਾਲੀਆਂ ਦੁਕਾਨਾਂ 'ਤੇ ਵੀ ਲੋਕਾਂ ਦੀ ਭੀੜ ਪੈ ਰਹੀ ਹੈ।
ਸ਼ਰਾਰਤੀ ਅਨਸਰਾਂ ਨੇ ਫਿਰ ਸਾਨ੍ਹ 'ਤੇ ਤੇਜ਼ਾਬ ਪਾ ਕੇ ਸਾੜਿਆ
NEXT STORY