ਜਲੰਧਰ-ਇਲੈਕਟ੍ਰੋਨਿਕ ਨਿਰਮਾਤਾ ਕੰਪਨੀ ਹਰਮਨ ਜੋ ਕਿ ਸੈਮਸੰਗ ਬ੍ਰਾਂਡ ਦਾ ਹਿੱਸਾ ਹੈ ਨੇ ਅੱਜ ਭਾਰਤ 'ਚ ਆਪਣਾ ਇਕ ਜੇ. ਬੀ. ਐੱਲ. ਗੋ2 (JBL GO 2) ਨਵਾਂ ਵਾਟਰਪਰੂਫ ਬਲੂਟੁੱਥ ਸਪੀਕਰ ਲਾਂਚ ਕੀਤਾ ਹੈ। ਇਸ ਸਪੀਕਰ 2,999 ਰੁਪਏ ਕੀਮਤ ਨਾਲ ਦੇਸ਼ 'ਚ ਮਸ਼ਹੂਰ ਰਿਟੇਲ ਸਟੋਰਾਂ ਅਤੇ 350 ਮਸ਼ਹੂਰ ਸੈਮਸੰਗ ਬ੍ਰਾਂਡ ਸਟੋਰਾਂ 'ਤੇ ਵਿਕਰੀ ਲਈ ਉਪਲੱਬਧ ਹੈ।
ਖਾਸੀਅਤ-
ਇਸ ਸਪੀਕਰ ਦੀ ਖਾਸੀਅਤ ਬਾਰੇ ਗੱਲ ਕਰੀਏ ਤਾਂ ਇਹ ਸਪੀਕਰ ਜੇ. ਬੀ. ਐੱਲ. ਸਿਗਨੇਚਰ ਸਾਊਂਡ ਅਤੇ ਵਾਟਰਪਰੂਫ IP X7 ਨਾਲ ਆਉਂਦਾ ਹੈ, ਜੋ ਕਿ ਬਿਹਤਰੀਨ ਆਡੀਓ ਕੁਆਲਿਟੀ ਦੇ ਨਾਲ ਪਰਫਾਰਮੇਂਸ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ ਇਹ ਨਵਾਂ ਸਪੀਕਰ 12 ਕਲਰ ਆਪਸ਼ਨਜ਼ 'ਚ ਪੇਸ਼ ਹੋਇਆ ਹੈ, ਜਿਸ 'ਚ ਐਸ਼ ਗਰੇ, ਆਈਸਕਿਊਬ ਸਾਈਨ, ਸੀਫਾਮ ਮਿੰਟ, ਲੈਮਨਿਟ ਯੈਲੋ, ਸਨਕਿਸਡ ਸਿਨਮੋਨ, ਪਰਲ ਸ਼ੌਪੇਂਨ, ਮਿਡਨਾਈਟ ਬਲੈਕ, ਡੀਪ ਸੀ ਬਲੂ, ਮੈਸ ਗ੍ਰੀਨ, ਕੋਲ ਓਰੇਂਜ, ਰੂਬੀ ਰੈੱਡ ਅਤੇ ਸਲੇਟ ਆਦਿ ਸ਼ਾਮਿਲ ਹਨ।
ਸਪੈਸੀਫਿਕੇਸ਼ਨ-
ਹਰਮਨ ਜੇ. ਬੀ. ਐੱਲ. ਗੋ 2 ਸਪੀਕਰ ਇਕ ਅਜਿਹਾ ਸਪੀਕਰ ਹੈ, ਜੋ ਕਿ ਪੋਰਟਬੇਲ ਅਤੇ ਕੰਮਪੈਕਟ ਸਪੀਕਰ ਹੈ। ਇਹ ਸਪੀਕਰ ਬਿਹਤਰ ਆਡੀਓ ਕੁਆਲਿਟੀ ਦੇ ਨਾਲ ਵੱਖਰੇ ਡਿਜ਼ਾਈਨ ਨਾਲ ਆਉਂਦਾ ਹੈ। ਇਹ ਸਪੀਕਰ 'ਚ ਅਣਗਿਣਤ ਖੂਬੀਆਂ ਹੋਣ ਦੇ ਕਾਰਨ ਯੂਜ਼ਰਸ ਇਸ ਨੂੰ ਪੂਲ ਦੇ ਕਿਨਾਰੇ 'ਤੇ ਜਾਂ ਕਿਸੇ ਹੋਰ ਪਾਣੀ ਵਾਲੀ ਜਗ੍ਹਾਂ 'ਤੇ ਆਸਾਨੀ ਨਾਲ ਬਿਨ੍ਹਾਂ ਕਿਸੇ ਸਮੱਸਿਆ ਦੇ ਵਰਤੋਂ ਕੀਤੀ ਜਾ ਸਕਦੀ ਹੈ। ਇਸ ਸਪੀਕਰ ਨੂੰ ਸਵੀਮਿੰਗ ਦੇ ਸਮੇਂ ਤੁਹਾਨੂੰ ਆਪਣੇ ਬਲੂਟੁੱਥ ਸਪੀਕਰ ਦੇ ਖਰਾਬ ਹੋਣ ਬਾਰੇ ਚਿੰਤਾ ਨਹੀਂ ਹੋਵੇਗੀ।
ਇਸ ਸਪੀਕਰ 'ਚ ਯੂਜ਼ਰਸ ਵਾਇਰਲੈੱਸ (ਬਲੂਟੁੱਥ) ਦੇ ਰਾਹੀਂ ਸਮਾਰਟਫੋਨ ਅਤੇ ਟੈਬਲੇਟ 'ਚ ਵਾਇਰਡ ਕੁਨੈਕਸ਼ਨ ਰਾਹੀਂ ਮਿਊਜ਼ਿਕ ਵੀ ਚਲਾਇਆ ਜਾ ਸਕਦਾ ਹੈ। ਇਹ ਸਪੀਕਰ ਬਿਲਟ ਇਨ ਰਿਚਾਰਜਬੇਲ ਲੀ-ਆਨ ਬੈਟਰੀ ਦਿੱਤੀ ਗਈ ਹੈ, ਜੋ ਕਿ 5 ਘੰਟੇ ਤੱਕ ਪਲੇਬੈਕ ਟਾਇਮ ਦੀ ਸਮਰੱਥਾ ਦਿੱਤੀ ਗਈ ਹੈ। ਕ੍ਰਿਸਟਲ ਕਲੀਅਰ ਫੋਨ ਕਾਲ ਐਕਸਪੀਰੀਅੰਸ ਲਈ ਬਿਲਟ ਇਨ ਈਕੋ ਅਤੇ ਨੋਇਜ਼ ਕੈਂਸੇਲਿੰਗ ਸਪੀਕਰ ਫੋਨ ਦਿੱਤੇ ਗਏ ਹਨ।
ਡਰੱਗ ਰੈਕਟ ਮਾਮਲਾ : ਸਟੇਟਸ ਰਿਪੋਰਟ ਫਾਈਲ ਕਰ ਸਕਦੀ ਹੈ ਪੰਜਾਬ ਸਰਕਾਰ
NEXT STORY