ਜਲੰਧਰ— ਮੇਖ— ਬੇਸ਼ੱਕ ਸਿਤਾਰਾ ਰਾਜਕੀ ਕੰਮਾਂ 'ਚ ਕਦਮ ਬੜ੍ਹਤ ਵੱਲ ਰੱਖੇਗਾ, ਮਾਣ-ਸਨਮਾਨ ਅਤੇ ਧਨ ਲਾਭ ਦੇਣ ਵਾਲਾ ਹੈ, ਤਾਂ ਵੀ ਉਲਝਣਾਂ-ਝਮੇਲਿਆਂ ਦੀ ਅਣਦੇਖੀ ਨਾ ਕਰਨਾ ਸਹੀ ਰਹੇਗਾ, 3-4 ਜੂਨ ਰਾਜ-ਦਰਬਾਰ 'ਚ ਜਾਣ 'ਤੇ ਜਿਥੇ ਸਫਲਤਾ ਮਿਲੇਗੀ, ਉਥੇ ਹੀ ਅਫ਼ਸਰਾਂ ਅਤੇ ਵੱਡੇ ਲੋਕਾਂ ਦਾ ਰੁਖ਼ ਵੀ ਸੁਪੋਰਟਿਵ ਅਤੇ ਹਮਦਰਦਾਨਾ ਬਣਿਆ ਰਹੇਗਾ, 5 ਤੋਂ 7 ਬਾਅਦ ਦੁਪਹਿਰ ਤਕ ਵਪਾਰ-ਕਾਰੋਬਾਰ 'ਚ ਲਾਭ, ਯਤਨ ਕਰਨ 'ਤੇ ਕਿਸੇ ਕਾਰੋਬਾਰੀ ਕੰਮ 'ਚੋਂ ਕੋਈ ਪੇਚੀਦਗੀ ਹਟੇਗੀ, ਫਿਰ 7 ਬਾਅਦ ਦੁਪਹਿਰ ਤੋਂ 9 ਜੂਨ ਤਕ ਸਮਾਂ ਉਲਝਣਾਂ-ਝਗੜਿਆਂ ਵਾਲਾ, ਇਸ ਲਈ ਆਪਣੇ ਆਪ ਨੂੰ ਝਮੇਲਿਆਂ ਤੋਂ ਬਚਾਅ ਕੇ ਰੱਖੋ।
ਬ੍ਰਿਖ— ਯਤਨ ਕਰਨ 'ਤੇ ਪਲਾਨਿੰਗ ਕੁਝ ਅੱਗੇ ਵਧੇਗੀ, ਸਰਕਾਰੀ ਕੰਮਾਂ 'ਚੋਂ ਕੋਈ ਬਾਧਾ-ਮੁਸ਼ਕਿਲ ਹਟ ਸਕਦੀ ਹੈ, ਧਨ ਲਾਭ ਅਤੇ ਕਾਰੋਬਾਰੀ ਟੂਰਿੰਗ ਲਈ ਸਮਾਂ ਚੰਗਾ ਪਰ ਰਾਹੂ ਦੀ ਕਮਜ਼ੋਰ ਸਥਿਤੀ ਕਰਕੇ ਘਟੀਆ ਸਾਥੀ ਆਪ ਦੀ ਲੱਤ ਖਿੱਚਦੇ ਰਹਿ ਸਕਦੇ ਹਨ, ਅਹਿਤਿਆਤ ਰੱਖੋ, 3-4 ਜੂਨ ਧਾਰਮਿਕ ਅਤੇ ਸਮਾਜਿਕ ਕੰਮਾਂ 'ਚ ਧਿਆਨ, ਸਕੀਮਾਂ-ਪ੍ਰੋਗਰਾਮ ਸਿਰੇ ਚੜ੍ਹਨਗੇ, 5 ਤੋਂ 7 ਬਾਅਦ ਦੁਪਹਿਰ ਤਕ ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ 'ਚ ਕਦਮ ਬੜ੍ਹਤ ਵੱਲ, ਮਾਣ-ਯਸ਼ ਦੀ ਪ੍ਰਾਪਤੀ, 7 ਬਾਅਦ ਦੁਪਹਿਰ ਤੋਂ 9 ਜੂਨ ਤਕ ਸੈਰ-ਸਪਾਟਾ, ਅਧਿਆਪਨ, ਕੰਸਲਟੈਂਸੀ, ਮੈਡੀਸਨ, ਡਿਜ਼ਾਈਨਿੰਗ ਦੇ ਕੰਮ-ਧੰਦੇ ਨਾਲ ਜੁੜੇ ਲੋਕਾਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ।
ਮਿਥੁਨ—ਸਿਹਤ ਲਈ ਸਿਤਾਰਾ ਕਮਜ਼ੋਰ ਪਰ ਜਨਰਲ ਤੌਰ 'ਤੇ ਆਪ ਦੂਜਿਆਂ 'ਤੇ ਹਰ ਪੱਖੋਂ ਹਾਵੀ-ਪ੍ਰਭਾਵੀ, ਵਿਜਈ ਰਹੋਗੇ, ਸੋਚ-ਵਿਚਾਰ 'ਚ ਸਾਤਵਿਕਤਾ ਅਤੇ ਮੂਡ 'ਚ ਸਵਛੰਦਤਾ ਬਣੀ ਰਹੇਗੀ, 3-4 ਜੂਨ ਸਿਹਤ ਦਾ ਧਿਆਨ ਰੱਖੋ, ਡਰਾਈਵਿੰਗ ਵੀ ਸੁਚੇਤ ਰਹਿ ਕੇ ਕਰਨਾ ਸਹੀ ਰਹੇਗਾ ਪਰ 5 ਤੋਂ 7 ਬਾਅਦ ਦੁਪਹਿਰ ਤਕ ਉਦੇਸ਼-ਮਨੋਰਥ ਹੱਲ ਹੋਣਗੇ, ਜਨਰਲ ਹਾਲਾਤ 'ਚ ਹਰ ਪੱਖੋਂ ਬਿਹਤਰੀ ਹੋਵੇਗੀ, ਧਾਰਮਿਕ ਕੰਮਾਂ 'ਚ ਰੁਚੀ, 7 ਬਾਅਦ ਦੁਪਹਿਰ ਤੋਂ 9 ਜੂਨ ਤਕ ਸਫਲਤਾ ਸਾਥ ਦੇਵੇਗੀ, ਅਫ਼ਸਰਾਂ ਦੇ ਨਰਮ ਰੁਖ਼ ਕਰਕੇ ਆਪ ਦੀ ਕੋਈ ਸਮੱਸਿਆ ਰਸਤੇ 'ਚੋਂ ਹਟ ਸਕਦੀ ਹੈ।
ਕਰਕ— ਵਪਾਰਕ ਅਤੇ ਕੰਮਕਾਜੀ ਦਸ਼ਾ ਸੁਖਦ, ਯਤਨਾਂ-ਪ੍ਰੋਗਰਾਮਾਂ 'ਚ ਸਫਲਤਾ ਮਿਲੇਗੀ ਪਰ ਸਿਹਤ ਦੇ ਪ੍ਰਤੀ ਸੁਚੇਤ ਰਹਿਣਾ ਸਹੀ ਰਹੇਗਾ, ਸਫ਼ਰ ਟਾਲ ਦੇਣਾ ਚਾਹੀਦਾ ਹੈ, 3-4 ਜੂਨ ਕੰਮਕਾਜੀ ਸਥਿਤੀ ਚੰਗੀ, ਹਰ ਮਾਮਲੇ ਦੇ ਪ੍ਰਤੀ ਦੋਨੋਂ ਪਤੀ-ਪਤਨੀ ਦੀ ਇਕੋ ਸੋਚ-ਅਪਰੋਚ ਰਹੇਗੀ, 5 ਤੋਂ 7 ਬਾਅਦ ਦੁਪਹਿਰ ਤਕ ਸਿਹਤ ਬਾਰੇ ਲਾਪਰਵਾਹ ਨਾ ਰਹੋ, ਡਰਾਈਵਿੰਗ ਵੀ ਧਿਆਨ ਨਾਲ ਕਰਨੀ ਸਹੀ ਰਹੇਗੀ ਪਰ 7 ਬਾਅਦ ਦੁਪਹਿਰ ਤੋਂ 9 ਜੂਨ ਤਕ ਜਨਰਲ ਤੌਰ 'ਤੇ ਕਦਮ ਬੜ੍ਹਤ ਵੱਲ, ਮਾਣ-ਸਨਮਾਨ ਦੀ ਪ੍ਰਾਪਤੀ।
ਸਿੰਘ— ਦੁਸ਼ਮਣਾਂ ਦੇ ਉੱਭਰਨ ਅਤੇ ਸਿਹਤ ਦੇ ਵਿਗੜਨ ਦਾ ਡਰ ਰਹੇਗਾ ਪਰ ਕਾਰੋਬਾਰੀ ਦਸ਼ਾ ਠੀਕ-ਠਾਕ, ਮਿੱਤਰ, ਸੱਜਣ-ਸਾਥੀ ਆਪ ਦੇ ਪ੍ਰਤੀ ਨਰਮ ਅਤੇ ਹਮਦਰਦਾਨਾ ਰੁਖ਼ ਰੱਖਣਗੇ, 3-4 ਜੂਨ ਨਾ ਤਾਂ ਦੁਸ਼ਮਣਾਂ ਨੂੰ ਕਮਜ਼ੋਰ ਸਮਝੋ ਅਤੇ ਨਾ ਹੀ ਨੁਕਸਾਨ ਪਹੁੰਚਾ ਸਕਣ ਦੀ ਤਾਕਤ ਦੀ ਘੱਟ ਕੀਮਤ ਲਗਾਓ ਪਰ 5 ਤੋਂ 7 ਬਾਅਦ ਦੁਪਹਿਰ ਤਕ ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਦੋਨੋਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਸੁਹਿਰਦਤਾ ਬਣਾਈ ਰੱਖਣਗੇ, ਫਿਰ 7 ਬਾਅਦ ਦੁਪਹਿਰ ਤੋਂ 9 ਜੂਨ ਤਕ ਸਿਹਤ, ਖਾਸ ਕਰਕੇ ਪੇਟ ਦਾ ਧਿਆਨ ਰੱਖਣਾ ਚਾਹੀਦਾ ਹੈ, ਦੂਜਿਆਂ 'ਤੇ ਜ਼ਿਆਦਾ ਭਰੋਸਾ ਵੀ ਨਾ ਕਰੋ।
ਕੰਨਿਆ— ਉਦੇਸ਼-ਮਨੋਰਥ ਹੱਲ ਹੋਣਗੇ, ਪਰਿਵਾਰਕ ਮੋਰਚੇ 'ਤੇ ਸਹਿਯੋਗ ਅਤੇ ਤਾਲਮੇਲ ਬਣਿਆ ਰਹੇਗਾ, ਕੰਮਕਾਜੀ ਦਸ਼ਾ ਸੁਖਦ ਪਰ ਵਿਰੋਧੀਆਂ ਦੀਆਂ ਸ਼ਰਾਰਤਾਂ ਅਤੇ ਹਰਕਤਾਂ 'ਤੇ ਨਜ਼ਰ ਰੱਖਣੀ ਸਹੀ ਰਹੇਗਾ, 13-14 ਜੂਨ ਸੰਤਾਨ ਦੇ ਰੁਖ਼ 'ਚ ਸਹਿਯੋਗ ਅਤੇ ਸੁਪੋਰਟ ਰਹੇਗੀ, ਵੈਸੇ ਵੀ ਆਪ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰਹੋਗੇ, 5 ਤੋਂ 7 ਬਾਅਦ ਦੁਪਹਿਰ ਤਕ ਸ਼ਤਰੂ ਆਪ ਦੀ ਲੱਤ ਖਿੱਚਦੇ ਰਹਿਣਗੇ, ਇਸ ਲਈ ਉਨ੍ਹਾਂ ਦੀਆਂ ਸਰਗਰਮੀਆਂ ਤੋਂ ਸਾਵਧਾਨ ਰਹੋ ਪਰ 7 ਬਾਅਦ ਦੁਪਹਿਰ ਤੋਂ 9 ਜੂਨ ਤਕ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਮਨ 'ਚ ਸਫ਼ਰ ਦੀ ਚਾਹਤ ਰਹੇਗੀ।
ਤੁਲਾ— ਕੋਰਟ-ਕਚਹਿਰੀ ਦੇ ਕੰਮਾਂ 'ਚ ਪੈਠ, ਦਬਦਬਾ ਬਣਿਆ ਰਹੇਗਾ, ਮਾਣ-ਸਨਮਾਨ, ਪ੍ਰਤਿਸ਼ਠਾ ਵੀ ਬਣੀ ਰਹੇਗੀ ਪਰ ਵਿਰੋਧੀਆਂ 'ਤੇ ਨਾ ਤਾਂ ਭਰੋਸਾ ਕਰੋ ਅਤੇ ਨਾ ਹੀ ਉਨ੍ਹਾਂ ਨੂੰ ਲਿਫਟ ਦਿਓ, ਪੈਰ ਫਿਸਲਣ ਦਾ ਵੀ ਡਰ ਰਹੇਗਾ, 3-4 ਜੂਨ ਜ਼ਮੀਨੀ ਅਤੇ ਅਦਾਲਤੀ ਕੰਮਾਂ 'ਚ ਸਫਲਤਾ ਮਿਲੇਗੀ, ਵੱਡੇ ਲੋਕ ਮਿਹਰਬਾਨ ਅਤੇ ਕੰਸੀਡ੍ਰੇਟ ਰਹਿਣਗੇ, 5 ਤੋਂ 7 ਬਾਅਦ ਦੁਪਹਿਰ ਤਕ ਧਾਰਮਿਕ ਅਤੇ ਸਮਾਜਿਕ ਕੰਮਾਂ 'ਚ ਰੁਚੀ, ਅਰਥ ਦਸ਼ਾ ਵੀ ਠੀਕ ਰਹੇਗੀ, 7 ਬਾਅਦ ਦੁਪਹਿਰ ਤੋਂ 9 ਜੂਨ ਤਕ ਸ਼ਤਰੂ ਆਪ ਨੂੰ ਨੁਕਸਾਨ ਪਹੁੰਚਾਉਣ ਜਾਂ ਨੀਚਾ ਦਿਖਾਉਣ ਲਈ ਆਪ ਦੇ ਖਿਲਾਫ ਯਤਨਸ਼ੀਲ ਰਹਿਣਗੇ, ਇਸ ਲਈ ਅਹਿਤਿਆਤ ਰੱਖਣੀ ਜ਼ਰੂਰੀ।
ਬ੍ਰਿਸ਼ਚਕ— ਵੱਡੇ ਲੋਕ ਮਿਹਰਬਾਨ ਰਹਿਣਗੇ ਅਤੇ ਉਨ੍ਹਾਂ 'ਤੇ ਭਰੋਸਾ ਕਰ ਲੈਣਾ ਸਹੀ ਰਹੇਗਾ, ਜਾਇਦਾਦੀ ਕੰਮਾਂ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ। ਵੈਸੇ ਸਾੜ੍ਹਸਤੀ ਕਰਕੇ ਕਿਸੇ ਪੇਚੀਦਗੀ ਨਾਲ ਵਾਸਤਾ ਰਹਿ ਸਕਦਾ ਹੈ, ਅਹਿਤਿਆਤ ਰੱਖੋ, 3-4 ਜੂਨ ਮਿੱਤਰ, ਕੰਮਕਾਜੀ ਸਾਥੀ, ਕੰਮਕਾਜੀ ਸਹਿਯੋਗੀ ਆਪ ਦਾ ਸਾਥ ਦੇਣਗੇ, ਮਾਣ-ਸਨਮਾਨ ਬਣਿਆ ਰਹੇਗਾ, 5 ਤੋਂ 7 ਬਾਅਦ ਦੁਪਹਿਰ ਤਕ ਜਾਇਦਾਦੀ ਕੰਮਾਂ ਲਈ ਆਪ ਦੇ ਯਤਨ ਚੰਗਾ ਨਤੀਜਾ ਦੇਣਗੇ, 7 ਬਾਅਦ ਦੁਪਹਿਰ ਤੋਂ 9 ਜੂਨ ਤਕ ਸੰਤਾਨ ਦੇ ਪਾਜ਼ੇਟਿਵ ਰੁਖ਼ ਕਰਕੇ ਆਪ ਦਾ ਕੋਈ ਉਲਝਿਆ-ਰੁਕਿਆ ਕੰਮ ਸਿਰੇ ਚੜ੍ਹਨ ਦੇ ਨੇੜੇ ਪਹੁੰਚ ਸਕਦਾ ਹੈ।
ਧਨ— ਲੋਹਾ-ਮਸ਼ੀਨਰੀ, ਲੋਹੇ ਦੇ ਕਲਪੁਰਜ਼ਿਆਂ, ਸਟੀਲ, ਫਰਨੀਚਰ, ਸਟੀਲ ਸ਼ਟਰਿੰਗ ਦਾ ਕੰਮ ਕਰਨ ਵਾਲਿਆਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ, ਜਨਰਲ ਤੌਰ'ਤੇ ਆਪ ਸਫਲ ਰਹੋਗੇ ਪਰ ਸੁਭਾਅ 'ਚ ਗੁੱਸਾ, 3-4 ਜੂਨ ਧਨ ਲਾਭ ਅਤੇ ਕਾਰੋਬਾਰੀ ਟੂਰਿੰਗ ਲਈ ਸਮਾਂ ਚੰਗਾ, ਪ੍ਰਭਾਵ-ਦਬਦਬਾ ਬਣਿਆ ਰਹੇਗਾ, 5 ਤੋਂ 7 ਬਾਅਦ ਦੁਪਹਿਰ ਤਕ ਆਪਣੇ ਕੰਮਾਂ ਨੂੰ ਨਿਪਟਾਉਣ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, 7 ਬਾਅਦ ਦੁਪਹਿਰ ਤੋਂ 9 ਜੂਨ ਤਕ ਜ਼ਮੀਨੀ-ਅਦਾਲਤੀ ਕੰਮਾਂ ਲਈ ਸਮਾਂ ਬਿਹਤਰ, ਅਫ਼ਸਰ ਹਮਦਰਦਾਨਾ ਅਤੇ ਸੁਪੋਰਟਿਵ ਰੁਖ਼ ਰੱਖਣਗੇ।
ਮਕਰ— ਜਨਰਲ ਤੌਰ 'ਤੇ ਆਪ ਹਰ ਪੱਖੋਂ ਦੂਜਿਆਂ 'ਤੇ ਹਾਵੀ-ਪ੍ਰਭਾਵੀ, ਵਿਜਈ ਰਹੋਗੇ, ਧਨ ਲਾਭ ਲਈ ਸਿਤਾਰਾ ਚੰਗਾ, ਹਿੰਮਤ, ਭੱਜ-ਦੌੜ ਬਣੀ ਰਹੇਗੀ ਪਰ ਆਪਣੇ ਗੁੱਸੇ 'ਤੇ ਕਾਬੂ ਰੱਖਣਾ ਸਹੀ ਰਹੇਗਾ, 3-4 ਜੂਨ ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਸ਼ਤਰੂ ਵੀ ਆਪ ਅੱਗੇ ਠਹਿਰ ਨਹੀਂ ਸਕਣਗੇ, 5 ਤੋਂ 7 ਬਾਅਦ ਦੁਪਹਿਰ ਤਕ ਵਪਾਰ-ਕਾਰੋਬਾਰ 'ਚ ਲਾਭ, ਯਤਨ ਕਰਨ 'ਤੇ ਕੋਈ ਬਾਧਾ-ਮੁਸ਼ਕਿਲ ਹਟੇਗੀ, 7 ਬਾਅਦ ਦੁਪਹਿਰ ਤੋਂ 9 ਜੂਨ ਤਕ ਵੱਡੇ ਲੋਕ ਅਤੇ ਸੱਜਣ-ਸਾਥੀ ਆਪ ਦੇ ਪ੍ਰਤੀ ਨਰਮ ਰੁਖ਼ ਰੱਖਣਗੇ।
ਕੁੰਭ— ਸਿਤਾਰਾ ਉਲਝਣਾਂ-ਝਮੇਲਿਆਂ, ਖਰਚਿਆਂ ਵਾਲਾ ਪਰ ਕੰਮਕਾਜੀ ਮੋਰਚੇ 'ਤੇ ਸਥਿਤੀ ਬਿਹਤਰ ਰਹੇਗੀ, ਸ਼ਤਰੂ ਵੀ ਆਪ ਅੱਗੇ ਠਹਿਰਨ 'ਚ ਘਬਰਾਹਟ ਮਹਿਸੂਸ ਕਰ ਸਕਦੇ ਹਨ, 3-4 ਜੂਨ ਸਮਾਂ ਧਨ ਹਾਨੀ, ਖਰਚਿਆਂ ਵਾਲਾ, ਕਿਸੇ ਨਾ ਕਿਸੇ ਝਮੇਲੇ ਨਾਲ ਵਾਸਤਾ ਰਹੇਗਾ, 5 ਤੋਂ 7 ਬਾਅਦ ਦੁਪਹਿਰ ਤਕ ਵਪਾਰ, ਕੰਮਕਾਜ ਦੀ ਸਥਿਤੀ ਬਿਹਤਰ, ਯਤਨਾਂ-ਪ੍ਰੋਗਰਾਮਾਂ 'ਚ ਵਿਜੇ ਮਿਲੇਗੀ, 7 ਬਾਅਦ ਦੁਪਹਿਰ ਤੋਂ 9 ਜੂਨ ਤਕ ਸਮਾਂ ਆਮਦਨ ਵਾਲਾ, ਅਰਥ ਦਸ਼ਾ ਕੰਫਰਟੇਬਲ ਰਹੇਗੀ, ਇੱਜ਼ਤ ਦੀ ਪ੍ਰਾਪਤੀ।
ਮੀਨ— ਸਪਤਾਹ ਦਾ ਪਹਿਲਾ ਅਤੇ ਆਖਰੀ ਹਿੱਸਾ ਆਮਦਨ ਅਤੇ ਕਾਰੋਬਾਰੀ ਕੰਮਾਂ ਲਈ ਚੰਗਾ ਪਰ ਵਿਚਲੇ ਹਿੱਸੇ 'ਚ ਹਰ ਮੋਰਚੇ 'ਤੇ ਸੁਚੇਤ ਰਹਿਣਾ ਸਹੀ ਰਹੇਗਾ, 3-4 ਜੂਨ ਗੱਡੀਆਂ ਦੀ ਸੇਲ-ਪ੍ਰਚੇਜ਼ ਜਾਂ ਉਨ੍ਹਾਂ ਨੂੰ ਡੈਕੋਰੇਟ ਕਰਨ ਦੇ ਕੰਮ-ਧੰਦੇ ਨਾਲ ਜੁੜੇ ਲੋਕਾਂ ਨੂੰ ਆਪਣੀ ਕੰਮਕਾਜੀ ਮਿਹਨਤ ਦੀ ਚੰਗੀ ਰਿਟਰਨ ਮਿਲੇਗੀ, 5 ਤੋਂ 7 ਬਾਅਦ ਦੁਪਹਿਰ ਤਕ ਸਮਾਂ ਕਮਜ਼ੋਰ, ਨਾ ਤਾਂ ਕਿਸੇ ਦੀ ਜ਼ਿੰਮੇਵਾਰੀ 'ਚ ਫਸੋ ਅਤੇ ਨਾ ਹੀ ਕਿਸੇ 'ਤੇ ਜ਼ਿਆਦਾ ਭਰੋਸਾ ਕਰੋ ਪਰ 7 ਬਾਅਦ ਦੁਪਹਿਰ ਤੋਂ 9 ਜੂਨ ਤਕ ਅਰਥ-ਕਾਰੋਬਾਰੀ ਦਸ਼ਾ ਚੰਗੀ, ਸਮਾਂ ਸਫਲਤਾ ਦੇਣ ਵਾਲਾ।
ਹਾਵਾਰਡ ਲੈਨ ਸਕੂਲ ਵਿਖੇ ਇੰਟਰ ਹਾਊਸ ਖੇਡ ਸਮਾਗਮ ਕਰਵਾਇਆ
NEXT STORY