ਝਬਾਲ (ਨਰਿੰਦਰ) : ਹਾਵਾਰਡ ਲੈਨ ਸੀਨੀਅਰ ਸਕੂਲ ਠੱਠਾਂ ਵਿਖੇ ਡਾ. ਰਾਜਬੀਰ ਕੌਰ ਰੰਧਾਵਾਂ ਦੀ ਅਗਵਾਈ 'ਚ ਇੰਟਰ ਹਾਊਸ ਖੇਡ ਸਮਾਗਮ ਕਰਾਇਆ ਗਿਆ।ਇਸ ਖੇਡ ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਗਾਣ ਰਾਹੀ ਕਰਵਾਈ ਗਈ। ਇਸ ਸਮੇਂ ਨੀਲਗਿਰੀ, ਸ਼ਿਵਾਲਿਕ, ਅਰਾਵਲੀ ਅਤੇ ਵਿਧਾਆਚਲ ਚਾਰ ਹਾਊਸ ਬਣਾਏ ਗਏ, ਜਿਨ੍ਹਾਂ ਦੇ ਆਪਸ 'ਚ ਖੇਡ ਮੁਕਾਬਲੇ ਕਰਵਾਏ ਗਏ। ਇਨ੍ਹਾਂ ਹਾਊਸ ਮੁਕਾਬਲਿਆ 'ਚ ਦੋ ਹਾਊਸ ਟੀਮਾਂ ਨੇ ਬੈਡਮਿੰਟਨ ਅਤੇ ਵਾਲੀਵਾਲ ਖੇਡ 'ਚ ਆਪਣੇ ਜੌਹਰ ਦਿਖਾਏ। ਬੈਡਮਿੰਟਨ 'ਚ ਨੀਲਗਿਰੀ ਹਾਊਸ ਪਹਿਲੇ ਨੰਬਰ ਤੇ ਵਿਧਾਆਚਲ ਹਾਊਸ ਦੂਸਰੇ ਨੰਬਰ ਤੇ ਰਹੀ। ਇਸੇ ਤਰ੍ਹਾਂ ਵਾਲੀਵਾਲ 'ਚ ਵਿਧਾਆਚਲ ਹਾਊਸ ਪਹਿਲੇ ਅਤੇ ਨੀਲਗਿਰੀ ਹਾਊਸ ਦੂਜੇ ਨੰਬਰ 'ਤੇ ਰਹੀ। ਜੈਤੂ ਰਹੇ ਵਿਦਿਆਰਥੀਆਂ ਨੂੰ ਡਾ. ਰਾਜਬੀਰ ਕੌਰ ਰੰਧਾਵਾਂ ਅਤੇ ਪ੍ਰਿੰਸੀਪਲ ਮਨਜਿੰਦਰ ਸਿੰਘ ਵਿਰਕ ਨੇ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਭਵਿੱਖ 'ਚ ਹੋਰ ਮਿਹਨਤ ਕਰਨ ਲਈ ਪ੍ਰੇਰਿਆ। ਇਸ ਖੇਡ ਸਮਾਗਮ 'ਚ ਬੱਚਿਆਂ ਦੇ ਖਾਣ-ਪੀਣ ਦਾ ਪੂਰਾ ਪ੍ਰਬੰਧ
ਸਕੂਲ ਵਲੋਂ ਕੀਤਾ ਗਿਆ ਸੀ।
ਮੋਦੀ ਦੀ ਅਸਫਲਤਾ ਨੂੰ ਜ਼ਾਹਿਰ ਕਰਦੀ ਹੈ ਡੀਜ਼ਲ ਦੀ 40 ਤੋਂ 74 ਰੁਪਏ ਹੋਈ ਕੀਮਤ : ਕਮਲਜੀਤ
NEXT STORY