ਨਵੀਂ ਦਿੱਲੀ - ਗਰਮੀਆਂ ਦਾ ਸੀਜ਼ਨ ਹੌਲੀ-ਹੌਲੀ ਸਿਖਰ 'ਤੇ ਪਹੁੰਚ ਰਿਹਾ ਹੈ। ਇਸ ਦੇ ਨਾਲ ਹੀ ਲਖਨਊ ਦੇ ਦੁਨੀਆ ਭਰ 'ਚ ਮਸ਼ਹੂਰ ਚਿਕਨ ਗਾਰਮੈਂਟਸ ਦੇ ਕਾਰੋਬਾਰ 'ਚ ਵੀ ਤੇਜ਼ੀ ਆ ਰਹੀ ਹੈ।
ਉਤਪਾਦਕਾਂ ਦਾ ਕਹਿਣਾ ਹੈ ਕਿ ਇਸ ਸਾਲ ਲਖਨਵੀ ਚਿਕਨ ਗਾਰਮੈਂਟਸ ਦੀ ਮੰਗ 'ਚ ਪਿਛਲੇ ਸਾਲ ਦੇ ਮੁਕਾਬਲੇ 20 ਫ਼ੀਸਦੀ ਤੱਕ ਦੀ ਤੇਜ਼ੀ ਦਿਸ ਰਹੀ ਹੈ। ਹਾਲਾਂਕਿ ਮੰਗ ਦੇ ਹਿਸਾਬ ਨਾਲ ਕਾਰੋਬਾਰੀ ਉਤਪਾਦਾਂ ਦੀ ਸਪਲਾਈ ਨਹੀਂ ਕਰ ਸਕ ਰਹੇ ਹਨ।
ਕੁਝ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਇਸ ਦੀ ਇਕ ਵਜ੍ਹਾ ਜੀ. ਐੱਸ. ਟੀ. ਦੀ ਪ੍ਰਕਿਰਿਆ ਕਾਰਨ ਉਤਪਾਦਨ 'ਚ ਆਈ ਕਮੀ ਹੈ।
ਲਖਨਊ ਚਿਕਨ ਹਾਊਸ ਦੇ ਮਾਲਕ ਮਨਨ ਸ਼ਰਮਾ ਨੇ ਦੱਸਿਆ ਕਿ ਲਖਨਵੀ ਚਿਕਨ ਗਾਰਮੈਂਟ ਦੀ ਮੰਗ 'ਚ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ 15-20 ਫ਼ੀਸਦੀ ਦਾ ਵਾਧਾ ਹੋਇਆ ਹੈ। ਹਾਲਾਂਕਿ ਸਪਲਾਈ ਦੀ ਰਫਤਾਰ ਥੋੜ੍ਹੀ ਮੱਠੀ ਹੈ ਪਰ ਬਿਜ਼ਨੈੱਸ ਵਧੀਆ ਜਾਣ ਦੀ ਉਮੀਦ ਹੈ।
ਲਗਭਗ 400-500 ਕਰੋੜ ਰੁਪਏ ਦੀ ਇੰਡਸਟਰੀ
ਪੂਰੇ ਲਖਨਊ 'ਚ ਚਿਕਨਕਾਰੀ ਦਾ ਬਿਜ਼ਨੈੱਸ ਕਿੰਨਾ ਵੱਡਾ ਹੈ, ਇਸ ਦਾ ਕੋਈ ਤੈਅ ਅੰਕੜਾ ਤਾਂ ਨਹੀਂ ਹੈ ਪਰ ਕਾਰੋਬਾਰੀਆਂ ਨੂੰ ਅੰਦਾਜ਼ਾ ਹੈ ਕਿ ਇਹ ਬਿਜ਼ਨੈੱਸ ਲਗਭਗ 400-500 ਕਰੋੜ ਰੁਪਏ ਦਾ ਤਾਂ ਹੋਵੇਗਾ ਹੀ। ਇੱਥੇ ਇਸ ਤਰ੍ਹਾਂ ਦੇ ਗਾਰਮੈਂਟਸ ਦੇ ਉਤਪਾਦਕਾਂ ਦੀ ਗਿਣਤੀ ਲਗਭਗ 1500 ਤੋਂ 2000 ਹੈ। ਇਨ੍ਹਾਂ 'ਚੋਂ ਕਈਆਂ ਦਾ ਸਾਲਾਨਾ ਕਾਰੋਬਾਰ 1.5 ਤੋਂ 2 ਕਰੋੜ ਦੇ ਦਰਮਿਆਨ ਹੈ।
150 ਰੁਪਏ ਤੱਕ ਵਧ ਗਈ ਹੈ ਕੀਮਤ
ਲਖਨਊ ਦੇ ਹੈਰੀਟੇਜ ਚਿਕਨ 'ਚ ਸੇਲਜ਼ ਮੈਨੇਜਰ ਪ੍ਰਿਯਮ ਵਾਜਪਾਈ ਨੇ ਦੱਸਿਆ ਕਿ ਜੀ. ਐੱਸ. ਟੀ. ਦੇ ਤਹਿਤ ਛੋਟੀਆਂ-ਛੋਟੀਆਂ ਚੀਜ਼ਾਂ ਦੇ ਰਿਕਾਰਡ ਮੇਨਟੇਨ ਕਰਨੇ ਪੈ ਰਹੇ ਹਨ, ਜਿਸ ਕਾਰਨ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ। ਮੰਗ ਦੇ ਮੁਤਾਬਕ ਸਪਲਾਈ ਨਹੀਂ ਹੋ ਰਹੀ ਹੈ, ਜਿਸ ਕਾਰਨ ਰੇਟ ਵਧ ਰਹੇ ਹਨ। ਪ੍ਰੋਡਕਟ 100 ਤੋਂ 150 ਰੁਪਏ ਤੱਕ ਮਹਿੰਗਾ ਹੋ ਰਿਹਾ ਹੈ। ਹਾਲਾਂਕਿ ਹੌਲੀ-ਹੌਲੀ ਹਾਲਾਤ ਸੁਧਾਰ ਰਹੇ ਹਨ।
ਜਨਵਰੀ-ਫਰਵਰੀ 'ਚ ਹੀ ਆ ਜਾਂਦੇ ਹਨ ਆਰਡਰ
ਲਖਨਵੀ ਚਿਕਨ ਘਰ ਦੇ ਮਾਲਕ ਵਿਨੋਦ ਖੰਨਾ ਨੇ ਦੱਸਿਆ ਕਿ ਚਿਕਨ ਗਾਰਮੈਂਟਸ ਲਈ ਹੋਲਸੇਲਰਜ਼ ਦੇ ਕੋਲ ਆਰਡਰ ਜਨਵਰੀ-ਫਰਵਰੀ 'ਚ ਹੀ ਆ ਜਾਂਦੇ ਹਨ। ਗਾਰਮੈਂਟਸ ਅਤੇ ਪ੍ਰੋਡਕਟ ਤਿਆਰ ਕਰਨ ਲਈ ਪਹਿਲਾਂ ਕੱਪੜੇ 'ਤੇ ਡਿਜ਼ਾਈਨ ਦੀ ਛਪਾਈ ਨੀਲ ਨਾਲ ਹੁੰਦੀ ਹੈ। ਰੈਡੀਮੇਡ ਗਾਰਮੈਂਟ ਦੇ ਮਾਮਲੇ 'ਚ ਪਹਿਲਾਂ ਕੱਪੜੇ ਤੋਂ ਪ੍ਰੋਡਕਟ ਜਿਵੇਂ ਕੁੜਤੀ, ਸਾੜ੍ਹੀ ਬਣਾ ਲਏ ਜਾਂਦੇ ਹਨ, ਉਸ ਤੋਂ ਬਾਅਦ ਉਸ 'ਤੇ ਡਿਜ਼ਾਈਨ ਛਾਪੇ ਜਾਂਦੇ ਹਨ। ਫਿਰ ਉਸ ਨੂੰ ਚਿਕਨ ਦੀ ਕਢਾਈ ਲਈ ਦਿੱਤਾ ਜਾਂਦਾ ਹੈ। ਕਢਾਈ ਦਾ ਕੰਮ ਲਖਨਊ 'ਚ ਘਰ-ਘਰ 'ਚ ਹੁੰਦਾ ਹੈ। ਚਿਕਨ ਦੀ ਕਢਾਈ ਸਿਰਫ ਹੱਥ ਨਾਲ ਕੀਤੀ ਜਾਂਦੀ ਹੈ।
ਯੂਰਪ, ਆਸਟਰੇਲੀਆ, ਅਮਰੀਕਾ ਆਦਿ ਦੇਸ਼ਾਂ 'ਚ ਹੋ ਰਿਹੈ ਐਕਸਪੋਰਟ
ਲਖਨਵੀ ਚਿਕਨ ਗਾਰਮੈਂਟਸ ਦੀ ਮੰਗ ਸਿਰਫ ਭਾਰਤ 'ਚ ਹੀ ਨਹੀਂ ਸਗੋਂ ਭਾਰਤ ਤੋਂ ਬਾਹਰ ਵੀ ਹੈ। ਯੂਰਪ, ਆਸਟਰੇਲੀਆ, ਅਮਰੀਕਾ, ਕੈਨੇਡਾ ਆਦਿ ਦੇਸ਼ਾਂ 'ਚ ਇਸ ਦਾ ਐਕਸਪੋਰਟ ਹੁੰਦਾ ਹੈ। ਕੁਲ ਉਤਪਾਦਨ ਦਾ ਲਗਭਗ 10-15 ਫ਼ੀਸਦੀ ਐਕਸਪੋਰਟ ਹੋ ਜਾਂਦਾ ਹੈ। ਐਕਸਪੋਰਟ ਹੋਣ ਵਾਲੇ ਉਤਪਾਦ ਦੀ ਕੁਆਲਿਟੀ ਅਤੇ ਉਸ ਦਾ ਕੰਮ ਬਹੁਤ ਹੀ ਵੱਖ ਅਤੇ ਬਾਰੀਕ ਹੁੰਦਾ ਹੈ। ਬਾਹਰ ਜਾਣ ਵਾਲੇ ਚਿਕਨ ਗਾਰਮੈਂਟਸ ਦਾ ਕੱਪੜਾ ਮਲਮਲ ਹੁੰਦਾ ਹੈ। ਮਨਨ ਦਾ ਇਹ ਵੀ ਕਹਿਣਾ ਹੈ ਕਿ ਉਸ ਦੀ ਕੀਮਤ ਵੀ ਬਹੁਤ ਜ਼ਿਆਦਾ ਹੁੰਦੀ ਹੈ।
ਭਾਰਤ 'ਚ ਜ਼ਿਆਦਾਤਰ ਕਾਟਨ ਜਾਂ ਜਾਰਜੇਟ ਪਸੰਦ ਕੀਤਾ ਜਾਂਦਾ ਹੈ ਪਰ ਬਾਹਰ ਦੇ ਦੇਸ਼ਾਂ 'ਚ ਇਸ ਤੋਂ ਇਲਾਵਾ ਵੀ ਹੋਰ ਤਰ੍ਹਾਂ ਦੇ ਫੈਬਰਿਕਸ ਦੇ ਬਣੇ ਚਿਕਨ ਗਾਰਮੈਂਟਸ ਦੀ ਕਾਫ਼ੀ ਮੰਗ ਹੈ। ਐਕਸਪੋਰਟ ਹੋਣ ਵਾਲੇ ਉਤਪਾਦਾਂ 'ਚ ਪਿਓਰ ਚਿਕਨ ਕਾਰੀਗਰੀ ਦੇ ਨਾਲ ਫਿਊਜ਼ਨ ਵੀ ਸ਼ਾਮਲ ਹੁੰਦਾ ਹੈ।
ਹਵਾਈ ਯਾਤਰੀਆਂ 'ਚੋਂ ਭਾਰਤ ਹੋਵੇਗਾ ਦੂਜੇ ਨੰਬਰ 'ਤੇ
NEXT STORY