ਕਲਕੱਤਾ— ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਭਾਰਤ ਤੋਂ ਬੰਗਲਾਦੇਸ਼ 'ਚ ਨਿਵੇਸ਼ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਬੰਗਲਾਦੇਸ਼ੀ ਨਿਵੇਸ਼ਕਾਂ ਨੂੰ ਭਾਰਤ 'ਚ ਨਿਵੇਸ਼ ਕਰਨ ਲਈ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣ ਅਤੇ ਨਿਵੇਸ਼ ਪ੍ਰਕਿਰਿਆ ਨੂੰ ਹੋਰ ਸੌਖਾ ਬਣਾਇਆ ਜਾਵਾ। ਹਸੀਨਾ ਨੇ ਆਪਣੇ ਦੋ ਦਿਨਾਂ ਭਾਰਤ ਦੌਰੇ ਦੌਰਾਨ ਸ਼ੁੱਕਰਵਾਰ ਸ਼ਾਮ ਨੂੰ ਕਲਕੱਤਾ 'ਚ ਭਾਰਤੀ ਵਪਾਰੀਆਂ ਨਾਲ ਗੱਲਬਾਤ ਕਰਕੇ ਭਾਰਤ-ਬੰਗਲਾਦੇਸ਼ ਵਿਚਕਾਰ ਕਾਰੋਬਾਰੀ ਮੌਕਿਆਂ 'ਤੇ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਬੰਗਲਾਦੇਸ਼ ਸਾਲ 2020 ਤਕ ਅੱਠ ਫੀਸਦੀ ਜੀ. ਡੀ. ਪੀ. ਦਰ ਪ੍ਰਾਪਤ ਕਰ ਕੇ ਸਾਲ 2021 ਤਕ ਮੱਧ ਤਨਖਾਹ ਦਾ ਦੇਸ਼ ਬਣਾਉਣ ਵੱਲ ਵਧਿਆ ਹੈ। ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਸਾਰਕ ਦੇਸ਼ਾਂ 'ਚ ਭਾਰਤ ਦਾ ਸਭ ਤੋਂ ਵੱਡਾ ਕਾਰੋਬਾਰੀ ਸਾਂਝੇਦਾਰ ਹੈ। ਕਾਰੋਬਾਰੀਆਂ ਨਾਲ ਗੱਲਬਾਤ ਕਰਦਿਆਂ ਹਸੀਨਾ ਨੇ ਪੱਛਮੀ ਬੰਗਾਲ ਦੇ ਰਾਜਪਾਲ ਕੇਸਰੀ ਨਾਥ ਤ੍ਰਿਪਾਠੀ ਦੀ ਮੇਜ਼ਬਾਨੀ 'ਚ ਉਨ੍ਹਾਂ ਦੇ ਸਨਮਾਨ 'ਚ ਰਾਜਭਵਨ 'ਚ ਰੱਖੇ ਗਏ ਭੋਜਨ ਪ੍ਰੋਗਰਾਮ 'ਚ ਹਿੱਸਾ ਲਿਆ।
ਗਰਮੀ ਦਾ ਕਹਿਰ 'ਸੁਖਨਾ ਝੀਲ' 'ਤੇ ਵੀ, ਸੁੰਨੀਆਂ ਪਈਆਂ ਬੋਟਾਂ
NEXT STORY