ਟੋਕੀਓ — ਜਾਪਾਨ ਦੀ ਸੱਤਾਧਾਰੀ ਪਾਰਟੀ ਦੇ ਇਕ ਸੰਸਦੀ ਮੈਂਬਰ ਨੇ ਆਪਣੇ ਇਕ ਬਿਆਨ ਨੂੰ ਲੈ ਕੇ ਔਰਤਾਂ ਦੇ ਨਾਲ ਲੈਗਿੰਕ ਭੇਦਭਾਵ ਦੇ ਦੋਸ਼ਾਂ 'ਚ ਘਿਰ ਗਏ ਹਨ। ਮਹਿਲਾ ਸੰਸਦੀ ਮੈਂਬਰਾਂ ਨੇ ਉਨ੍ਹਾਂ ਦੇ ਬਿਆਨ ਨੂੰ 'ਯੌਨ ਉਤਪੀੜਣ (ਜਿਨਸੀ ਸ਼ੋਸ਼ਣ)' ਦੀ ਤਰ੍ਹਾਂ ਦੱਸਿਆ ਹੈ।
ਰਿਪੋਰਟਾਂ ਮੁਤਾਬਕਾ ਐੱਲ. ਡੀ. ਪੀ. ਦੇ ਸੰਸਦੀ ਮੈਂਬਰ ਕਾਂਜੀ ਕਾਤੋ ਨੇ ਵਿਵਾਦ ਸ਼ੁਰੂ ਹੋਣ ਤੋਂ ਬਾਅਦ ਆਪਣਾ ਬਿਆਨ ਵਾਪਸ ਲੈ ਲਿਆ ਹੈ। ਕਾਤੋ ਨੇ ਕਿਹਾ ਸੀ ਕਿ ਜਾਪਾਨ ਦੀਆਂ ਨੌਜਵਾਨ ਔਰਤਾਂ ਨੂੰ ਜ਼ਿਆਦਾ ਬੱਚਿਆਂ ਨੂੰ ਜਨਮ ਦੇਣਾ ਚਾਹੀਦਾ ਹੈ ਨਹੀਂ ਤਾਂ ਉਨ੍ਹਾਂ ਨੂੰ ਦੇਸ਼ ਲਈ ਬੋਝ ਸਮਝਿਆ ਜਾਵੇਗਾ। ਪਾਰਟੀ ਦੀ ਇਕ ਮੀਟਿੰਗ 'ਚ ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਵਿਆਹ ਪ੍ਰੋਗਰਾਮ 'ਚ ਆਪਣੀ ਗੱਲ ਰੱਖਦੇ ਹਨ ਤਾਂ ਲਾੜੇ ਅਤੇ ਲਾੜੀ ਨੂੰ ਕਹਿੰਦੇ ਹਨ ਕਿ ਉਹ ਘਟ ਤੋਂ ਘਟ 3 ਬੱਚਿਆਂ ਨੂੰ ਜਨਮ ਦੇਣ।

ਜ਼ਿਕਰਯੋਗ ਹੈ ਕਿ ਬੀਤੇ ਸਾਲ ਜਾਪਾਨ 'ਚ 9 ਲੱਖ 41 ਹਜ਼ਾਰ ਬੱਚਿਆਂ ਦਾ ਜਨਮ ਹੋਇਆ ਸੀ। ਕਾਤੋ 72 ਦੇ ਸਾਲ ਹਨ ਅਤੇ 6 ਬੱਚਿਆਂ ਦੇ ਪਿਤਾ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦੋਂ ਉਹ ਕਿਸੇ ਅਜਿਹੀ ਔਰਤ ਨੂੰ ਮਿਲਦੇ ਹਨ ਜੋ ਵਿਆਹ ਨਹੀਂ ਕਰਨਾ ਚਾਹੁੰਦੀ ਹੈ ਤਾਂ ਉਹ ਕਹਿੰਦੇ ਹਨ ਕਿ ਉਸ ਔਰਤ ਦੀ ਜ਼ਿੰਦਗੀ ਅਜਿਹੇ ਕੇਅਰ ਹੋਮ 'ਚ ਖਤਮ ਹੋਵੇਗੀ ਜੋ ਦੂਜੇ ਲੋਕਾਂ ਦੇ ਬੱਚਿਆਂ ਦੇ ਟੈਕਸ ਨਾਲ ਚਲਾਉਂਦੇ ਹਨ। ਕਈ ਮਹਿਲਾ ਸੰਸਦੀ ਮੈਂਬਰਾਂ ਨੇ ਉਨ੍ਹਾਂ ਦੇ ਭਾਸ਼ਣ ਦੀ ਸ਼ਿਕਾਇਤ ਕੀਤੀ ਹੈ। ਇਕ ਅੰਗ੍ਰੇਜ਼ੀ ਅਖਬਾਰ ਨੇ ਇਕ ਮਹਿਲਾ ਸੰਸਦੀ ਮੈਂਬਰ ਦੇ ਹਵਾਲੇ ਤੋਂ ਕਿਹਾ, 'ਇਹ ਯੌਨ ਉਤਪੀੜਣ ਦੀ ਤਰ੍ਹਾਂ ਹੈ।'

ਰਿਪੋਰਟਾਂ ਮੁਤਾਬਕ ਸੰਸਦੀ ਮੈਂਬਰ ਕਾਤੋ ਨੇ ਪਹਿਲਾਂ ਤਾਂ ਆਪਣੇ ਬਿਆਨ ਨੂੰ ਵਾਪਸ ਲੈਣ ਤੋਂ ਇਨਕਾਰ ਕੀਤਾ ਸੀ ਪਰ ਬਾਅਦ 'ਚ ਕਿਹਾ, 'ਜੇਕਰ ਮੇਰੀਆਂ ਗੱਲਾਂ ਦੇ ਗਲਤ ਪੱਖ ਕੱਢ ਰਹੇ ਹੋ ਤਾਂ ਮੈਂ ਮੁਆਫੀ ਚਾਹੁੰਦਾ ਹਾਂ।' ਜਾਪਾਨ 'ਚ ਬੀਤੇ ਸਾਲ ਬੱਚਿਆਂ ਦੀ ਜਨਮ ਦਰ 100 ਸਾਲਾਂ 'ਚ ਸਭ ਤੋਂ ਘਟ ਦਰਜ ਕੀਤੀ ਗਈ ਸੀ। ਜਾਪਾਨ 'ਚ ਕਰੀਬ 100 ਸਾਲ ਪਹਿਲਾਂ ਹੀ ਇਸ ਦਾ ਰਿਕਾਰਡ ਦਰਜ ਕੀਤੇ ਜਾਣ ਦੀ ਸ਼ੁਰੂਆਤ ਹੋਈ ਸੀ। ਵੱਡੇ ਪਰਿਵਾਰਾਂ ਲਈ ਵਿੱਤ ਮਦਦ ਅਤੇ ਦੂਜੇ ਫਾਇਦੇ ਦੇਣ ਦੀ ਯੋਜਨਾਵਾਂ ਦਾ ਖਾਸ ਫਾਇਦਾ ਨਹੀਂ ਹੋਇਆ ਹੈ।

ਅਮਰੀਕਾ ਦੇ ਸਟੋਰ 'ਚ ਧਮਾਕੇ ਮਗਰੋਂ ਆਈਫੋਨ ਨੂੰ ਲੱਗੀ ਅੱਗ, ਦੇਖੋ ਵੀਡੀਓ
NEXT STORY