ਕੋਟਕਪੂਰਾ (ਜਗਤਾਰ) : ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਇਤਿਹਾਸਿਕ ਸ਼ਹਿਰ ਫਰੀਦਕੋਟ ਦੇ ਕੋਟਕਪੂਰਾ ਦੀ ਹਾਲਤ ਇਨ੍ਹੀਂ ਦਿਨੀਂ ਬੇਹੱਦ ਖਸਤਾ ਬਣੀ ਹੋਈ ਹੈ। ਹਰ ਪਾਸੇ ਸੀਵਰੇਜ਼ ਦਾ ਗੰਦਾ ਪਾਣੀ ਖੜ੍ਹਾ ਹੈ, ਸੜਕਾਂ ਟੁੱਟੀਆਂ ਪਈਆਂ ਹਨ। ਆਲਮ ਇਹ ਹੈ ਕਿ ਆਮ ਜਨਤਾ ਅਜਿਹੀ ਮਾੜੀ ਹਾਲਤ 'ਚ ਜੀਊਣ ਲਈ ਮਜਬੂਰ ਹੈ। ਲੋਕਾਂ ਨੇ ਦੱਸਿਆ ਕਿ ਸੀਵਰੇਜ਼ ਨਾ ਹੋਣ ਕਾਰਨ ਗੰਦੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਤੇ ਸਾਰਾ ਪਾਣੀ ਉਨ੍ਹਾਂ ਦੇ ਘਰਾਂ ਅੱਗੇ ਜਮ੍ਹਾ ਹੋ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਬਹੁਤ ਮੁਸ਼ਕਿਲਾਂ ਆ ਰਹੀਆ ਹਨ।
ਉਧਰ ਇਸ ਮਸਲੇ ਬਾਰੇ ਐੱਸ.ਡੀ.ਐਮ. ਡਾ.ਮਨਦੀਪ ਕੌਰ ਨੇ ਦੱਸਿਆ ਕਿ ਸੀਵਰੇਜ਼ ਦਾ ਕੰਮ ਸ਼ੁਰੂ ਕਰਨ ਲਈ ਸਰਕਾਰ ਨੂੰ ਲਿੱਖ ਦਿੱਤਾ ਗਿਆ ਹੈ ਜਿਵੇਂ ਹੀ ਗ੍ਰਾਂਟ ਆਵੇਗੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਚੋਣਾਂ ਦੇ ਦਿਨਾਂ 'ਚ ਹਰ ਪਾਰਟੀ ਵਿਕਾਸ ਦਾ ਮੁੱਦਾ ਪਹਿਲ ਦੇ ਆਧਾਰ 'ਤੇ ਰੱਖਦੀ ਹੈ ਪਰ ਚੋਣਾਂ ਤੋਂ ਬਾਅਦ ਆਮ ਜਨਤਾ ਦੀ ਕੋਈ ਸੁਧ ਨਹੀਂ ਲਈ ਜਾਂਦੀ, ਜਿਸਦੀ ਇਕ ਤਸਵੀਰ ਕੋਟਕਪੂਰਾ 'ਚ ਵੇਖਣ ਨੂੰ ਮਿਲੀ।
ਇਟਾਲੀਅਨ ਓਪਨ : ਸੈਮੀਫਾਈਨਲ 'ਚ ਸ਼ਾਰਾਪੋਵਾ ਅਤੇ ਹਾਲੇਪ ਹੋਣਗੀਆਂ ਆਹਮੋ-ਸਾਹਮਣੇ
NEXT STORY