ਜਲੰਧਰ-ਐਮਬ੍ਰੇਨ ਨੇ ਆਪਣੀ 'ਪਲੱਸ਼ ਸੀਰੀਜ਼' ( Plush Series) 'ਚ ਇਕ ਨਵਾਂ ਪਾਵਰਬੈਂਕ ਪੇਸ਼ ਕੀਤਾ ਹੈ, ਜੋ ਕਿ Ambrane PP10 Plush ਨਾਂ ਨਾਲ ਪੇਸ਼ ਹੋਇਆ ਹੈ। ਪਾਵਰ ਬੈਂਕ ਦੀ ਸਮਰੱਥਾ 10,000 ਐੱਮ. ਏ. ਐੱਚ. ਹੈ ਅਤੇ ਬਿਲਟ ਇਨ ਡਿਜੀਟਲ ਚਾਰਜਿੰਗ ਡਿਸਪਲੇਅ ਮੌਜੂਦ ਹੈ। ਪਾਵਰ ਬੈਂਕ 'ਮੇਡ ਇਨ ਇੰਡੀਆ' ਪਹਿਲੂ ਦੇ ਤਹਿਤ ਆਉਂਦਾ ਹੈ, ਜੋ ਕਿ ਬੀ. ਆਈ. ਐੱਸ. (BIS) ਸਰਟੀਫਾਇਡ ਹੈ।
ਪਾਵਰ ਬੈਂਕ ਬਿਲਟ ਇਨ ਡਿਸਪਲੇਅ 'ਚ ਛੱਡੇ ਗਏ ਚਾਰਜ ਦੀ ਸਥਿਤੀ ਨੂੰ ਦਿਖਾਉਂਦਾ ਹੈ। ਕੰਪਨੀ ਮੁਤਾਬਕ ਪਾਵਰਬੈਂਕ 'ਚ ਵਧੀਆ ਕੁਆਲਿਟੀ ਵਾਲੀ ਪਾਲੀਮਰ ਬੈਟਰੀ ਦਿੱਤੀ ਗਈ ਹੈ ਅਤੇ ਸਾਧਾਰਨ ਡਿਜ਼ਾਇਨ ਨਾਲ ਆਉਂਦਾ ਹੈ, ਜੋ ਕਿ ਪੋਰਟਬੇਲ ਅਤੇ ਹਲਕੇ ਵਜ਼ਨ ਕਰ ਕੇ ਆਸਾਨੀ ਨਾਲ ਲਿਜਾਇਆਂ ਜਾ ਸਕਦਾ ਹੈ।
ਇਹ ਪਾਵਰਬੈਂਕ 'ਚ 10,000 ਐੱਮ. ਏ. ਐੱਚ. ਬੈਟਰੀ ਨਾਲ ਕਈ ਡਿਵਾਈਸਿਜ਼ ਨੂੰ ਚਾਰਜ ਕਰਨ ਲਈ ਵਰਤੋਂ ਕੀਤੀ ਜਾ ਸਕਦੀ ਹੈ। ਡਿਵਾਈਸ 'ਚ ਦੋ ਯੂ. ਐੱਸ. ਬੀ. ਚਾਰਜਿੰਗ ਪੋਰਟ ਦਿੱਤੇ ਗਏ ਹਨ। ਪਾਵਰ ਬੈਂਕ ਤੋਂ ਕਿਸੇ ਵੀ ਸਮਾਰਟਫੋਨ ਨੂੰ 3-4 ਘੰਟਿਆਂ 'ਚ ਫੁੱਲ ਚਾਰਜ ਕੀਤਾ ਜਾ ਸਕਦਾ ਹੈ। ਇਹ ਪਾਵਰ ਬੈਂਕ ਐਡਵਾਂਸਡ ਚਿਪਸੈੱਟ ਸੁਰੱਖਿਆ, ਕੁਆਲਿਟੀ ਪੋਲੀਮਰ ਸੈੱਲ ਦੀਆਂ 9 ਪਰਤਾਂ, ਪਾਵਰ ਬੈਂਕ ਜਿਆਦਾਤਰ ਯੂਜ਼ਰ ਅਤੇ ਡਿਵਾਈਸ ਸੁਰੱਖਿਆ ਨੂੰ ਯਕੀਨ ਦਿਵਾਉਣ ਲਈ, ਸ਼ਾਰਟ ਸਰਕਟ ਪ੍ਰੋਟੈਕਸ਼ਨ, ਓਵਰ ਚਾਰਜ ਪ੍ਰੋਟੈਕਸ਼ਨ ਅਤੇ ਡਿਸਚਾਰਜ ਪ੍ਰੋਟੈਕਸ਼ਨ ਅਤੇ ਓਵਰ ਵੋਲਟੇਜ ਪ੍ਰੋਟੈਕਸ਼ਨ ਸਮੇਤ ਸੁਰੱਖਿਅਤ ਵਿਸ਼ੇਸ਼ਤਾਵਾਂ ਨਾਲ ਆਉਂਦਾ ਹੈ।
ਕੀਮਤ ਅਤੇ ਉਪਲੱਬਧਤਾ-
ਐਮਬ੍ਰੇਨ ਦਾ ਇਹ ਪਾਵਰ ਬੈਂਕ 2,499 ਰੁਪਏ ਦੀ ਕੀਮਤ ਨਾਲ ਪੂਰੇ ਭਾਰਤ 'ਚ ਬਲੈਕ ਅਤੇ ਗ੍ਰੇ ਕਲਰ ਆਪਸ਼ਨ 'ਚ ਉਪਲੱਬਧ ਹੋਵੇਗਾ। ਇਹ ਪਾਵਰ ਬੈਂਕ ਸਾਰੇ ਸਮਾਰਟ ਡਿਵਾਈਸਿਜ਼ ਨੂੰ ਸਪੋਰਟ ਕਰਦਾ ਹੈ।
ਸ਼ਿਲਾਂਗ ਮਾਮਲੇ 'ਤੇ ਗ੍ਰਹਿ ਮੰਤਰੀ ਕੋਲ ਪਹੁੰਚੇ ਸੁਖਬੀਰ ਬਾਦਲ
NEXT STORY