ਜਲੰਧਰ - ਬ੍ਰਾਜ਼ੀਲ ਦੇ ਸਟਾਰ ਫੁੱਟਬਾਲਰ ਫਾਬਿਆਨ੍ਹੋ ਨੇ ਲਿਵਰਪੂਲ ਕਲੱਬ ਨਾਲ ਵੱਡੀ ਡੀਲ ਕੀਤੀ ਹੈ। ਇਸ ਡੀਲ ਦਾ ਖੁਲਾਸਾ ਹੋਣ ਦੇ ਨਾਲ ਅਚਾਨਕ ਫਾਬਿਆਨ੍ਹੋ ਦੀ ਗਰਲਫ੍ਰੈਂਡ ਰੇਬੇਕਾ ਤਵੇਰੇਸ ਚਰਚਾ 'ਚ ਆ ਗਈ ਹੈ।
ਦਰਅਸਲ, ਫਾਬਿਆਨ੍ਹੋ ਦੀਆਂ ਪ੍ਰਾਈਵੇਟ ਜੈੱਟ 'ਚ ਰੇਬੇਕਾ ਨਾਲ ਕੁਝ ਤਸਵੀਰਾਂ ਵਾਇਰਲ ਹੋਈਆਂ ਹਨ। ਇਸ 'ਚ ਰੇਬੇਕਾ ਨੇ ਇਕ ਤਾਂ ਲਿਵਰਪੂਲ ਦੀ ਟੀ-ਸ਼ਰਟ ਪਾਈ ਹੋਈ ਹੈ ਤੇ ਨਾਲ ਹੀ ਉਹ ਉਸ ਨੂੰ (ਫਾਬਿਆਨ੍ਹੋ ਨੂੰ) ਚੁੰਮਦੀ ਹੋਈ ਨਜ਼ਰ ਆ ਰਹੀ ਹੈ। ਉਕਤ ਫੋਟੋ ਵਾਇਰਲ ਹੁੰਦਿਆਂ ਹੀ ਸੋਸ਼ਲ ਸਾਈਟਸ 'ਤੇ ਰੇਬੇਕਾ ਬਾਰੇ ਜਾਣਨ ਲਈ ਸਰਚ ਸ਼ੁਰੂ ਹੋ ਗਈ। ਉਧਰ, ਲਿਵਰਪੂਲ ਨਾਲ ਵੱਡੀ ਡੀਲ ਹੋਣ ਤੋਂ ਉਤਸ਼ਾਹਿਤ ਫਾਬਿਆਨ੍ਹੋ ਨੇ ਪ੍ਰਾਈਵੇਟ ਜੈੱਟ ਵਿਚ ਹੀ ਰੇਬੇਕਾ ਨਾਲ ਸ਼ੈਂਪੇਨ ਦਾ ਮਜ਼ਾ ਲਿਆ। ਜ਼ਿਕਰਯੋਗ ਹੈ ਕਿ ਫਾਬਿਆਨ੍ਹੋ ਫੀਫਾ ਵਰਲਡ ਕੱਪ ਲਈ ਬ੍ਰਾਜ਼ੀਲ ਦੀ ਟੀਮ ਵਿਚ ਵੀ ਚੁਣਿਆ ਗਿਆ ਹੈ। ਪ੍ਰਸ਼ੰਸਕ ਮੰਨ ਰਹੇ ਹਨ ਕਿ ਲਿਵਰਪੂਲ ਨਾਲ ਵੱਡੀ ਡੀਲ ਹੋਣ ਤੋਂ ਬਾਅਦ ਫਾਬਿਆਨ੍ਹੋ 'ਤੇ ਦਬਾਅ ਘੱਟ ਹੋਵੇਗਾ ਤੇ ਉਹ ਬ੍ਰਾਜ਼ੀਲ ਨੂੰ ਇਕ ਹੋਰ ਵਿਸ਼ਵ ਕੱਪ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰਦਾ ਨਜ਼ਰ ਆਵੇਗਾ।
'6 ਮਹੀਨੇ 'ਚ ਲੈਪਟਾਪ ਚਲਾਉਣਾ ਨਹੀਂ ਸਿੱਖੇ ਤਾਂ ਮੰਤਰੀਆਂ ਦੀ ਹੋਵੇਗੀ ਛੁੱਟੀ'
NEXT STORY