ਪਾਤੜਾਂ (ਸੁਖਦੀਪ ਮਾਨ) - ਹਲਕਾ ਸ਼ਤਰਾਣਾ ਦੇ ਪਿੰਡ ਹਮਝੜੀ ਵਿਖੇ ਟੈਕਸੀ ਚਾਲਕ ਬਲਜਿੰਦਰ ਸਿੰਘ ਆਤਮਹੱਤਿਆ ਮਾਮਲੇ ’ਚ ਦੋਸ਼ੀ ਵਿਅਕਤੀਆਂ ਦੀ ਗ੍ਰਿਫਤਾਰੀ ਲਈ ਪੀੜਤ ਪਰਿਵਾਰ ਨੇ ਪਿੰਡ ਦੀ ਪੰਚਾਇਤ, ਪਿੰਡ ਵਾਸੀਆਂ, ਇਲਾਕਾ ਵਾਸੀਆਂ ਅਤੇ ਵੱਖ-ਵੱਖ ਸਮਾਜ-ਸੇਵੀ ਸੰਗਠਨਾਂ, ਵੱਖ-ਵੱਖ ਧਾਰਮਿਕ ਜਥੇਬੰਦੀਆਂ, ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਸਹਿਯੋਗ ਨਾਲ ਜਾਖਲ ਪਟਿਆਲਾ ਮੁੱਖ ਮਾਰਗ ’ਤੇ ਬਲਜਿੰਦਰ ਸਿੰਘ ਦੀ ਲਾਸ਼ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਬਲਜਿੰਦਰ ਸਿੰਘ ਇਨਸਾਫ ਕਮੇਟੀ ਪਿੰਡ ਹਾਮਝੜੀ ਦਾ ਗਠਨ ਕੀਤਾ ਗਿਆ। ਇਸ ’ਚ 16 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਪਿੰਡ ਦੇ ਸਰਪੰਚ ਜਰਨੈਲ ਸਿੰਘ ਜੈਲੀ ਦੀ ਅਗਵਾਈ ਹੇਠ ਬਣੀ ਕਮੇਟੀ ’ਚ ਹਲਕਾ ਸ਼ੁਤਰਾਣਾ ਦੇ ਲੋਕ ਆਗੂ ਡਾ. ਜਤਿੰਦਰ ਸਿੰਘ ਮੱਟੂ, ਮ੍ਰਿਤਕ ਬਲਜਿੰਦਰ ਸਿੰਘ ਦੀ ਪਤਨੀ ਕੁਲਦੀਪ ਕੌਰ, ਧਨੀਰਾਮ ਸ਼ਰਮਾ, ਖੁਸ਼ੀ ਨੰਬਰਦਾਰ, ਗੁਰਮੇਲ ਸਿੰਘ ਘੱਗਾ, ਹਰਪ੍ਰੀਤ ਸਿੰਘ ਪੰਚ, ਨਿਹੰਗ ਸਿੰਘ ਜਥੇਬੰਦੀਆਂ ’ਚੋਂ ਗੁਰਵਿੰਦਰ ਸਿੰਘ, ਭੀਮ ਆਰਮੀ ਤੋਂ ਡਾ. ਗੁਰਸੇਵਕ ਸਿੰਘ, ਤਰਸੇਮ ਸ਼ਰਮਾ, ਕਸ਼ਮੀਰ ਸਿੰਘ, ਖੁਸ਼ੀ ਸ਼ੇਰਗੜ੍ਹ, ਮਨਪ੍ਰੀਤ ਸਿੰਘ ਹਾਮਝੜੀ, ਸੂਬਾ ਸਿੰਘ, ਰਿੰਕੂ ਦਾਨਵ ਪਾਤੜਾਂ, ਰਾਜਾ ਸਰਾਓ ਅੱਜ ਨੂੰ ਸ਼ਾਮਿਲ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਹਲਕਾ ਸ਼ੁਤਰਾਣਾ ਦੇ ਲੋਕ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ 5 ਦਿਨ ਬੀਤ ਜਾਣ ਤੋਂ ਬਾਅਦ ਵੀ ਦੋਸ਼ੀ ਵਿਅਕਤੀ ਪੁਲਸ ਦੀ ਗ੍ਰਿਫਤ ’ਚੋਂ ਬਾਹਰ ਹਨ। ਆਖਿਰ ਪੁਲਸ ਪ੍ਰਸ਼ਾਸਨ ’ਤੇ ਕਿਸ ਰਾਜਸੀ ਆਕਾ ਦਾ ਦਬਾਅ ਹੈ, ਜਿਸ ਕਾਰਨ ਮੁੱਖ ਦੋਸ਼ੀ ਫੜੇ ਨਹੀਂ ਜਾ ਰਹੇ। ਉਨ੍ਹਾਂ ਕਿਹਾ ਕਿ ਜੇਕਰ ਜਲਦ ਮੁੱਖ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਕੀਤੀ ਗਈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਰੋਸ ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ’ਚ ਗੁਰਮੇਲ ਸਿੰਘ ਘੱਗਾ, ਮਦਨ ਪਾਲ ਖਟਕੜ, ਰਿੰਕੂ ਦਾਨਵ ਪਾਤੜਾਂ, ਭੀਮ ਆਰਮੀ ਤੋਂ ਕਰਨੈਲ ਸਿੰਘ ਨੀਲੋਵਾਲ, ਜੱਗੀ ਕੈਂਪਰ, ਕੈਪਟਨ ਹਰਭਜਨ ਸਿੰਘ, ਬਹੁਜਨ ਸਮਾਜ ਪਾਰਟੀ ਜੱਗੀ ਪਾਤੜਾਂ, ਬੀਬੀ ਪਰਵਿੰਦਰ ਕੌਰ ਹਰਿਆਊ, ਗੁਰਜੰਟ ਸਿੰਘ ਦੁਗਾਲ, ਭਗਵੰਤ ਸਿੰਘ ਸ਼ੁਤਰਾਣਾ, ਤਰਸੇਮ ਸ਼ਰਮਾ, ਕਰਨ ਸਿੰਘ ਸਾਬਕਾ ਡੀ. ਟੀ. ਓ. ਆਦਿ ਸ਼ਾਮਿਲ ਸਨ।
ਫਿਲਮੀ ਅੰਦਾਜ਼ 'ਚ ਲੁੱਟ! ਚਾਂਦੀ ਦਾ ਕੜਾ ਲੈ ਕੇ ਭੱਜਿਆ ਸ਼ਾਤਰ ਠੱਗ, ਜਵੈਲਰ ਨੂੰ ਸੜਕ 'ਤੇ ਘੜੀਸਿਆ
NEXT STORY