ਲਾਹੌਰ (ਭਾਸ਼ਾ)— ਪਾਕਿਸਤਾਨ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਮੁੰਬਈ ਹਮਲੇ 'ਤੇ ਬਿਆਨ ਦਿੰਦੇ ਹੋਏ ਸਾਬਕਾ ਪੀ. ਐੱਮ. ਨਵਾਜ਼ ਸ਼ਰੀਫ ਵਿਰੁੱਧ ਦੇਸ਼ਧ੍ਰੋਹ ਦੇ ਦੋਸ਼ ਵਿਚ ਮੁਕੱਦਮਾ ਕੀਤੇ ਜਾਣ ਦੀ ਅਪੀਲ ਸੰਬੰਧੀ ਤਿੰਨ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ। ਸ਼ਰੀਫ ਨੇ ਸੀਮਾ ਪਾਰ ਕਰਨ ਅਤੇ ਮੁੰਬਈ ਵਿਚ ਲੋਕਾਂ ਦੀ ਹੱਤਿਆ ਕਰਨ ਲਈ ਸਰਕਾਰ ਦੇ ਹੋਰ ਤੱਤਾਂ ਨੂੰ ਇਜਾਜ਼ਤ ਦੇਣ ਦੀ ਪਾਕਿਸਤਾਨ ਦੀ ਨੀਤੀ 'ਤੇ ਬੀਤੇ ਹਫਤੇ ਇਕ ਇੰਟਰਵਿਊ ਵਿਚ ਸਵਾਲ ਉਠਾਇਆ ਸੀ। ਉਨ੍ਹਾਂ ਨੇ ਜਨਤਕ ਰੂਪ ਵਿਚ ਸਵੀਕਾਰ ਕੀਤਾ ਸੀ ਕਿ ਦੇਸ਼ ਵਿਚ ਅੱਤਵਾਦੀ ਸੰਗਠਨ ਸਰਗਰਮ ਹਨ। ਉਨ੍ਹਾਂ ਦੇ ਇਸ ਬਿਆਨ ਨਾਲ ਇਕ ਵੱਡਾ ਵਿਵਾਦ ਸ਼ੁਰੂ ਹੋ ਗਿਆ ਸੀ।
ਰਾਸ਼ਟਰੀ ਸੁਰੱਖਿਆ ਕਮੇਟੀ ਨੇ ਮੁੰਬਈ ਅੱਤਵਾਦੀ ਹਮਲੇ ਦੇ ਬਾਰੇ ਵਿਚ ਸ਼ਰੀਫ ਦੇ 'ਗੁੰਮਰਾਹ' ਕਰਨ ਵਾਲੇ ਬਿਆਨ ਦੀ ਨਿੰਦਾ ਕੀਤੀ ਸੀ ਅਤੇ ਇਸ ਨੂੰ ''ਗਲਤ ਅਤੇ ਗੁੰਮਰਾਹ ਕਰਨ ਵਾਲਾ'' ਦੱਸਿਆ ਸੀ। ਲਾਹੌਰ ਹਾਈ ਕੋਰਟ ਦੇ ਨਿਆਂਮੂਰਤੀ ਮੁਹੰਮਦ ਮਿਰਜ਼ਾ ਨੇ ਵਿਰੋਧੀ ਧਿਰ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.), ਪਾਕਿਸਤਾਨੀ ਆਵਾਮੀ ਤਹਿਰੀਕ (ਪੀ. ਏ. ਟੀ.) ਅਤੇ ਵਕੀਲ ਅਬਦੁੱਲਾ ਮਲਿਕ ਵੱਲੋਂ ਦਾਇਰ ਤਿੰਨ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ। ਪਟੀਸ਼ਨਾਂ ਦੀ ਸੁਣਵਾਈ ਦੇ ਬਾਅਦ ਨਿਆਂ ਮੂਰਤੀ ਮਿਰਜ਼ਾ ਨੇ ਕਿਹਾ ਕਿ ਇਹ ਪਟੀਸ਼ਨਾਂ ਵਿਚਾਰਯੋਗ ਨਹੀਂ ਹਨ।
ਪਟੀਸ਼ਨ ਕਰਤਾਵਾਂ ਨੇ ਦਲੀਲ ਦਿੱਤੀ ਸੀ ਕਿ ਸ਼ਰੀਫ ਨੇ ਦੇਸ਼ ਦਾ ਅਕਸ ਖਰਾਬ ਕੀਤਾ ਹੈ। ਸ਼ਰੀਫ ਪਹਿਲਾਂ ਹੀ ਪਨਾਮਾ ਪੇਪਰਸ ਮਾਮਲੇ ਵਿਚ ਭ੍ਰਿਸ਼ਟਾਚਾਰ ਦੇ ਤਿੰਨ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਬੀਤੀ 12 ਮਈ ਨੂੰ ਇਕ ਅੰਗਰੇਜੀ ਅਖਬਾਰ ਵਿਚ ਸ਼ਰੀਫ ਦੇ ਇੰਟਰਵਿਊ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਅਦਾਲਤ ਦਾ ਦਰਵਾਜਾ ਖੜਕਾਇਆ ਸੀ। ਸਾਲ 2008 ਦੇ ਮੁੰਬਈ ਹਮਲਿਆਂ 'ਤੇ ਸ਼ਰੀਫ ਦੇ ਵਿਵਾਦਮਈ ਬਿਆਨ ਲਈ ਉਨ੍ਹਾਂ ਵਿਰੁੱਧ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਦੇਸ਼ ਦੀਆਂ ਤਿੰਨ ਸੂਬਾਈ ਅਸੈਂਬਲੀਆਂ ਵਿਚ ਸ਼ਰੀਫ ਵਿਰੁੱਧ ਪ੍ਰਸਤਾਵ ਵੀ ਲਿਆਏ ਗਏ ਸਨ।
290 ਵਿਦਿਆਰਥੀਆਂ ਨੂੰ ਖਸਰੇ ਅਤੇ ਰੁਬੇਲਾ ਦੇ ਲਗਾਏ ਟੀਕੇ
NEXT STORY