ਜਲਾਲਾਬਾਦ (ਸੇਤੀਆ) - ਸਵਾਮੀ ਨਾਰਾਇਣਾ ਨੰਦ ਸਰਸਵਤੀ ਸਰਵਹਿੱਤਕਾਰੀ ਵਿਦਿਆ ਮੰਦਰ, ਓਮ ਆਸ਼ਰਮ ਜਲਾਲਾਬਾਦ ਵਿਖੇ ਡਾ ਗੁਰਪ੍ਰੀਤ ਸਿੰਘ ਕੰਬੋਜ ਦੀ ਅਗੁਵਾਈ 'ਚ ਡਾ. ਮੀਨਾਕਸ਼ੀ, ਸੀਤਾ ਰਾਣੀ ਏ.ਐੱਨ.ਐੱਮ., ਰਾਜ ਕੁਮਾਰੀ ਏ.ਐੱਨ.ਐੱਮ., ਪਰਮਜੀਤ ਕੌਰ ਏ.ਐੱਨ.ਐੱਮ. ਆਦਿ ਹੋਰ ਸਟਾਫ ਵਲੋਂ ਵਿਦਿਆ ਮੰਦਰ ਦੇ ਲਗਭਗ 290 ਵਿਦਿਆਰਥੀਆਂ ਨੂੰ ਖਸਰੇ ਅਤੇ ਰੁਬੇਲਾ ਦੇ ਟੀਕੇ ਲਗਾਏ ਗਏ । ਇਸ ਦੀ ਸ਼ੁਰੁਆਤ ਵਿਦਿਆ ਮੰਦਰ ਸੰਮਤੀ ਦੇ ਸਥਾਨਕ ਪ੍ਰਬੰਧਕ ਨੇ ਆਪਣੀ ਬੇਟੀ ਰੁਪਾਲੀ ਨੂੰ ਟੀਕਾ ਲਗਵਾ ਕੇ ਕੀਤੀ ਗਈ, ਜਿਸ ਨਾਲ ਬਾਕੀ ਦੇ ਬੱਚਿਆਂ ਦੇ ਮਾਤਾ-ਪਿਤਾ ਦਾ ਹੌਂਸਲਾ ਵੱਧ ਸਕੇ। ਇਸ ਅਭਿਆਨ ਲਈ ਵਿਦਿਆਰਥੀਆਂ ਅਤੇ ਮਾਤਾ ਪਿਤਾ ਦਾ ਪੂਰਾ ਸਹਿਯੋਗ ਮਿਲਿਆ ਅਤੇ ਮਾਤਾ ਪਿਤਾ ਨੇ ਖੁਦ ਆਪਣੇ ਆਪਣੇ ਬੱਚਿਆਂ ਨੂੰ ਟੀਕੇ ਲਗਵਾਏ । ਵਿਦਿਆ ਮੰਦਰ ਵਿਖੇ ਸਮੂਹ ਸਟਾਫ ਅਤੇ ਪ੍ਰਬੰਧ ਸੰਮਤੀ ਦੇ ਸਹਿਯੋਗ ਨਾਲ ਬੱਚਿਆਂ ਲਈ ਰਿਫਰੈਸ਼ਮੈਂਟ ਅਤੇ ਆਰਾਮ ਦੇ ਖਾਸ ਪ੍ਰਬੰਧ ਕੀਤੇ ਗਏ ਸਨ। ਇਸ ਸਮੇਂ ਪ੍ਰਿੰਸੀਪਲ ਪੂਰਨ ਚੰਦ ਜੀ, ਸਥਾਨਕ ਪ੍ਰਬੰਧ ਸੰਮਤੀ ਦੇ ਪ੍ਰਧਾਨ ਮਦਨ ਲਾਲ ਗੁੰਬਰ, ਪ੍ਰਬੰਧਕ ਰਾਜ ਚੌਹਾਨ ਆਦਿ ਮੌਜੂਦ ਰਹੇ।
ਖੀਰੇ ਦਾ ਕੜਵਾਪਨ ਹੋਵੇਗਾ ਮਿੰਟਾਂ 'ਚ ਦੂਰ ਬਸ ਅਪਣਾਓ ਇਹ ਘਰੇਲੂ ਨੁਸਖੇ
NEXT STORY