ਲੰਡਨ (ਏਜੰਸੀ)- ਇਥੋਂ ਦੇ ਇਕ ਮਸ਼ਹੂਰ ਖੁਦਕੁਸ਼ੀ ਸਥਾਨ ਨੇੜੇ ਇਕ ਜੋੜਾ ਆਪਣੇ ਦੋ ਬੱਚਿਆਂ ਨਾਲ ਤਸਵੀਰਾਂ ਖਿਚਵਾਉਣ ਵਿਚ ਮਸ਼ਰੂਫ ਸੀ ਅਤੇ ਇਸ ਦੌਰਾਨ ਔਰਤ 531 ਫੁੱਟ ਉੱਚੀ ਪਹਾੜੀ ਤੋਂ ਹੇਠਾਂ ਡਿੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਹਨਾਹ ਨਾਰਟਐਜ ਆਪਣੇ ਪਰਿਵਾਰ ਨਾਲ ਮਸ਼ਹੂਰ ਬੀਚੀ ਹੈਡ ਉਤੇ ਤਸਵੀਰਾਂ ਖਿਚਵਾ ਰਹੀ ਸੀ ਉਸ ਦਾ ਪਤੀ ਤਸਵੀਰਾਂ ਖਿੱਚ ਰਿਹਾ ਸੀ, ਜਿਸ ਦੌਰਾਨ ਹਨਾਹ ਤਸਵੀਰ ਲਈ ਪੋਜ਼ ਦੇ ਰਹੀ ਸੀ, ਉਸੇ ਸਮੇਂ ਉਹ ਚੱਟਾਨ ਤੋਂ ਹੇਠਾਂ ਡਿੱਗ ਗਈ। ਇਸ ਸਬੰਧੀ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ। ਮੌਕੇ ਉੱਤੇ ਪਹੁੰਚੀ ਪੁਲਸ ਵਲੋਂ ਹਨਾਹ ਦੀ ਭਾਲ ਕੀਤੀ ਗਈ ਪਰ ਉਹ ਨਹੀਂ ਮਿਲੀ। ਅਗਲੇ ਦਿਨ ਕੋਸਟਗਾਰਡ ਦੀ ਮਦਦ ਹਨਾਹ ਦੀ ਲਾਸ਼ ਬਰਾਮਦ ਕਰ ਲਈ ਅਤੇ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਤੁਹਾਨੂੰ ਦੱਸ ਦਈਏ ਕਿ ਹਨਾਹ ਨਾਰਟਐਜ ਇਕ ਸਿੰਗਰ ਹੈ, ਜੋ ਇਥੇ ਆਪਣੇ ਪਰਿਵਾਰ ਨਾਲ ਪਿਕਨਿਕ ਮਨਾਉਣ ਆਈ ਸੀ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਹਨਾਹ ਪਹਾੜੀ ਤੋਂ ਹੇਠਾਂ ਡਿੱਗੀ ਕਿਵੇਂ।
ਪ੍ਰਧਾਨ ਮੰਤਰੀ ਕੌਸ਼ਲ ਯੋਜਨਾ ਤਹਿਤ ਝਬਾਲ ਵਿਖੇ ਟੈਕਨੀਕਲ ਸੈਂਟਰ ਖੋਲ੍ਹਿਆ
NEXT STORY