ਇਸਲਾਮਾਬਾਦ— ਅਭਿਨੇਤਰੀ ਮਾਹਿਰਾ ਖਾਨ ਸਣੇ ਕਈ ਪਾਕਿਸਤਾਨੀ ਕਲਾਕਾਰਾਂ ਨੇ ਇਸਲਾਮਾਬਾਦ ਦੇ ਇਕ ਕਾਲਜ 'ਚ ਸੁਪਰਵਾਈਜ਼ਰ ਵਲੋਂ ਕਥਿਤ ਯੌਨ ਸ਼ੋਸ਼ਣ ਦੇ ਖਿਲਾਫ ਆਵਾਜ਼ ਚੁੱਕਣ ਵਾਲੀਆਂ ਵਿਦਿਆਰਥਣਾਂ ਨੂੰ ਸਮਰਥਣ ਦਿੱਤਾ ਹੈ। ਇਸਲਾਮਾਬਾਦ ਦੇ ਬਹਰਿਆ ਕਾਲਜ 'ਚ ਸੁਪਰਵਾਈਜ਼ਰ ਦੇ ਖਿਲਾਫ ਵਿਦਿਆਥਣਾਂ ਨੇ ਯੌਨ ਸ਼ੋਸ਼ਣ ਦੀ ਸ਼ਿਕਾਇਤ ਕੀਤੀ ਸੀ।
'ਰਈਸ' ਦੀ ਅਭਿਨੇਤਰੀ ਮਾਹਿਰਾ ਨੇ ਟਵੀਟ ਕੀਤਾ ਕਿ ਇਸ ਤਰ੍ਹਾਂ ਦੀਆਂ ਸਾਰੀਆਂ ਬਹਾਦਰ ਲੜਕੀਆਂ ਨੂੰ ਨਿਆ ਮਿਲਣਾ ਚਾਹੀਦਾ ਹੈ ਤੇ ਪਹਿਲਾਂ ਵੀ ਕਿੰਨੀਆਂ ਹੀ ਕੁੜੀਆਂ ਨਾਲ ਅਜਿਹਾ ਹੋਇਆ ਹੋਵੇਗਾ। ਅਭਿਨੇਤਰੀ ਮਾਵਰਾ ਹੋਕਾਨੇ ਨੇ ਪੀੜਤ ਵਿਦਿਆਰਥਣਾਂ ਦੇ ਸਮਰਥਨ 'ਚ ਟਵੀਟ ਕੀਤਾ। ਪਾਕਿਸਤਾਨੀ ਅਭਿਨੇਤਰੀ ਤੇ ਗਾਇਕਾ ਮੀਸ਼ਾ ਸ਼ਫੀ ਨੇ ਟਵੀਟ ਕੀਤਾ ਕਿ ਆਪਣੇ ਨਾਲ ਹੋਏ ਘਿਣੌਨੇ ਅਨੁਭਵ ਦੇ ਖਿਲਾਫ ਆਵਾਜ਼ ਚੁੱਕਣ ਵਾਲੀ ਬਹਾਦਰ ਭੈਣ ਦੇ ਨਾਲ ਅਸੀਂ ਸਾਰੇ ਖੜ੍ਹੇ ਹਾਂ। ਬਹਰਿਆ ਕਾਲਜ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਹਾਲ 'ਚ ਮੀਸ਼ਾ ਨੇ ਅਭਿਨੇਤਾ ਅਲੀ ਜ਼ਫਰ 'ਤੇ ਯੌਨ ਸ਼ੋਸ਼ਣ ਦਾ ਦੋਸ਼ ਲਾਇਆ ਸੀ। ਹਾਲਾਂਕਿ ਜ਼ਫਰ ਨੇ ਸ਼ਫੀ ਦੇ ਦੋਸ਼ ਨੂੰ ਨਕਾਰ ਦਿੱਤਾ ਸੀ।
ਰੇਲ ਗੱਡੀ 'ਚੋਂ ਡਿੱਗ ਕੇ ਮਜ਼ਦੂਰ ਦੀ ਮੌਤ
NEXT STORY