ਸਿਡਨੀ (ਬਿਊਰੋ)— ਦੂਜਾ ਦਰਜਾ ਪ੍ਰਾਪਤ ਬੀ. ਸਾਈ ਪ੍ਰਣੀਤ ਤੇ ਚੌਥੀ ਸੀਡ ਸਮੀਰ ਵਰਮਾ ਸ਼ੁੱਕਰਵਾਰ ਨੂੰ ਆਪਣੇ-ਆਪਣੇ ਮੁਕਾਬਲੇ ਹਾਰ ਕੇ ਆਸਟਰੇਲੀਅਨ ਓਪਨ ਬੈਡਮਿੰਟਨ ਟੂਰਨਾਮੈਂਟ 'ਚੋਂ ਬਾਹਰ ਹੋ ਗਏ, ਜਦਕਿ ਤੀਜੀ ਸੀਡ ਮਨੂ ਅੱਤਰੀ ਤੇ ਬੀ. ਸੁਮਿਤ ਰੈੱਡੀ ਦੀ ਭਾਰਤੀ ਜੋੜੀ ਨੇ ਪੁਰਸ਼ ਡਬਲਜ਼ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ।
ਪ੍ਰਣੀਤ ਨੂੰ ਕੁਆਰਟਰ ਫਾਈਨਲ ਵਿਚ ਸੱਤਵੀਂ ਸੀਡ ਹਾਂਗਕਾਂਗ ਦੇ ਲੀ ਚਿਊਕ ਪਿਯੂ ਨੇ 23-21, 21-13 ਨਾਲ ਤੇ ਸਮੀਰ ਨੂੰ ਚੀਨ ਦੇ ਲੂ ਗੁਆਂਗਝੂ ਨੇ 21-14, 21-6 ਨਾਲ ਹਰਾਇਆ। ਪ੍ਰਣੀਤ ਤੇ ਸਮੀਰ ਦੀ ਹਾਰ ਦੇ ਨਾਲ ਪੁਰਸ਼ ਸਿੰਗਲਜ਼ 'ਚ ਭਾਰਤੀ ਚੁਣੌਤੀ ਖਤਮ ਹੋ ਗਈ।
ਇਸ ਵਿਚਾਲੇ ਪੁਰਸ਼ ਡਬਲਜ਼ 'ਚ ਤੀਜੀ ਸੀਡ ਮਨੂ ਅੱਤਰੀ ਤੇ ਬੀ. ਸੁਮਿਤ ਰੈੱਡੀ ਨੇ ਸੱਤਵੀਂ ਸੀਡ ਐੱਮ. ਆਰ. ਅਰਜੁਨ ਤੇ ਰਾਮਚੰਦਰਨ ਸ਼ਲੋਕ ਨੂੰ 17-21, 21-19, 21-18 ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ।
ਇੰਸਪੈਕਟਰ ਪਰਮਿੰਦਰ ਬਾਜਵਾ ਨਸ਼ਾ ਛਡਾਊ ਕੇਂਦਰ 'ਚ ਦਾਖਲ (ਵੀਡੀਓ)
NEXT STORY