ਅੰਮ੍ਰਿਤਸਰ (ਕੱਕੜ)– ਆਈ. ਸੀ. ਸੀ. ਟੀ-20 ਵਰਲਡ ਕੱਪ ਤੋਂ ਪਹਿਲਾਂ ਪਾਕਿਸਤਾਨ ਦੇ ਕਪਤਾਨ ਬਣੇ ਬਾਬਰ ਆਜ਼ਮ ਇਕ ਵਾਰ ਮੁੜ ਵਿਵਾਦਾਂ ’ਚ ਆ ਚੁੱਕੇ ਹਨ। ਜਾਣਕਾਰੀ ਅਨੁਸਾਰ ਜਾਪਦਾ ਹੈ ਕਿ ਇਹ ਵਿਵਾਦ ਇੰਗਲੈਂਡ ਦੇ ਦੌਰੇ ’ਤੇ ਗਈ ਟੀਮ ਦੀ ਵਾਇਰਲ ਵੀਡੀਓ ਕਾਰਨ ਹੋ ਰਿਹਾ ਹੈ।
ਪਾਕਿਸਤਾਨੀ ਟੀਮ ਨੇ ਮੇਜ਼ਬਾਨ 22 ਤੋਂ 30 ਦੇ ਦਰਮਿਆਨ 4 ਮੈਚਾਂ ਦੀ ਟੀ-20 ਸੀਰੀਜ਼ ’ਚ ਇੰਗਲੈਂਡ ਨਾਲ ਖੇਡਣਾ ਹੈ ਤੇ 22 ਤਾਰੀਖ਼ ਦਿਨ ਬੁੱਧਵਾਰ ਨੂੰ ਖੇੇਡੇ ਜਾਣ ਵਾਲੇ ਮੈਚ ਤੋਂ ਪਹਿਲਾਂ ਕੁਝ ਖਿਡਾਰੀਆਂ ਦੀ ਇਕ ਵੀਡੀਓ ਸਾਹਮਣੇ ਆਈ ਹੈ।
ਇਹ ਖ਼ਬਰ ਵੀ ਪੜ੍ਹੋ : 23 ਦੀ ਪਟਿਆਲਾ ਰੈਲੀ ’ਚ ਪ੍ਰਧਾਨ ਮੰਤਰੀ ਦਾ ਵਿਰੋਧ ਕਰਨਗੇ ਕਿਸਾਨ, ਹਜ਼ਾਰਾਂ ਕਿਸਾਨ ਕਰਨਗੇ ਪਟਿਆਲਾ ਕੂਚ
ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਕਪਤਾਨ ਬਾਬਰ ਆਜ਼ਮ ਆਪਣੇ ਸਾਥੀ ਆਜ਼ਮ ਖ਼ਾਨ ਨਾਲ ਟੀਮ ਬੱਸ ’ਚ ਇੰਗਲੈਂਡ ਦੀ ਗਰਮੀ ਦਾ ਮਜ਼ਾਕ ਉਡਾਉਂਦੇ ਉਥੋਂ ਦੇ ਨੋਟਾਂ ਨਾਲ ਪਸੀਨਾ ਸਾਫ਼ ਕਰਦੇ ਨਜ਼ਰ ਆਏ ਹਨ ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਸ ਵੀਡੀਓ ’ਚ ਪਾਕਿਸਤਾਨੀ ਟੀਮ ਦੇ ਵਿਕਟ ਕੀਪਰ ਬੱਲੇਬਾਜ਼ ਆਜ਼ਮ ਦੀ ਆਵਾਜ਼ ਸੁਣੀ ਜਾ ਸਕਦੀ ਹੈ, ਜਿਸ ਕੋਲੋਂ ਉਹ ਪੁੱਛ ਰਹੇ ਹਨ ਕੀ ਹੋਇਆ ਤੇ ਆਜ਼ਮ ਨੇ ਨੋਟਾਂ ਨਾਲ ਪਸੀਨਾ ਸਾਫ਼ ਕਰਦਿਆਂ ਕਿਹਾ ਕਿ ਬੜੀ ਗਰਮੀ ਹੈ ਤੇ ਫਿਰ ਨੋਟਾਂ ਨਾਲ ਪਸੀਨਾ ਸਾਫ਼ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
23 ਦੀ ਪਟਿਆਲਾ ਰੈਲੀ ’ਚ ਪ੍ਰਧਾਨ ਮੰਤਰੀ ਦਾ ਵਿਰੋਧ ਕਰਨਗੇ ਕਿਸਾਨ, ਹਜ਼ਾਰਾਂ ਕਿਸਾਨ ਕਰਨਗੇ ਪਟਿਆਲਾ ਕੂਚ
NEXT STORY