ਨਵੀਂ ਦਿੱਲੀ—ਮੈਨਿਊਫੈਕਚਰਿੰਗ ਸੈਕਟਰ ਨੇ ਵੀ ਨਵੇਂ ਵਿੱਤੀ ਸਾਲ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਵਿੱਤੀ ਸਾਲ 2019 ਦੇ ਪਹਿਲਾਂ ਮਹੀਨੇ ਅਪ੍ਰੈਲ 'ਚ ਕਈ ਆਟੋ ਕੰਪਨੀਆਂ ਦੀ ਵਿਕਰੀ 'ਚ ਚੰਗਾ ਵਾਧਾ ਹੋਇਆ, ਜਿਸ ਨਾਲ ਮੈਨਿਊਫੈਕਚਰਿੰਗ ਸੈਕਟਰ ਦੀ ਗਰੋਥ ਨੂੰ ਸਪੋਰਟ ਮਿਲੀ। ਆਈ.ਐੱਚ.ਐੱਸ. ਮਾਰਕਿਟ ਦਾ ਨਿਕੱਏ ਮੈਨਿਊਫੈਕਚਰਿੰਗ ਪਰਚੇਜਿੰਗ ਮੈਨੇਜਰਸ ਇੰਡੈਕਸ ਅਪ੍ਰੈਲ 'ਚ ਨਵੇਂ ਆਡਰਸ ਅਤੇ ਪ੍ਰਾਡੈਕਸ਼ਨ 'ਚ ਵਾਧੇ ਨਾਲ 51.6 'ਤੇ ਪਹੁੰਚ ਗਿਆ, ਜਦਕਿ ਮਾਰਚ 'ਚ ਇਹ 51 'ਤੇ ਸੀ। ਇੰਡੈਕਸ ਜਦੋਂ 50 ਹਜ਼ਾਰ ਤੋਂ ਉੱਪਰ ਹੁੰਦਾ ਹੈ ਤਾਂ ਉਸ ਨੂੰ ਗਰੋਥ ਦਾ ਸੰਕੇਤ ਮੰਨਿਆ ਜਾਂਦਾ ਹੈ ਜਦਕਿ ਇਸ ਦੇ 50 ਤੋਂ ਹੇਠਾਂ ਹੋਣ ਦਾ ਮਤਲਬ ਕਾਨਟ੍ਰੈਕਸ਼ਨ ਭਾਵ ਨੈਗੇਟਿਵ ਗਰੋਥ ਹੈ।
ਆਈ.ਐੱਚ.ਐੱਮ. ਮਾਰਕਿਟ ਦੀ ਇਕਨਾਮਿਸਟ ਆਸ਼ਨਾ ਢੋਡੀਆ ਨੇ ਦੱਸਿਆ ਕਿ ਭਾਰਤੀ ਮੈਨਿਊਫੈਕਚਰਿੰਗ ਸੈਕਟਰ ਦੀ ਸ਼ੁਰੂਆਤ ਅਪ੍ਰੈਲ ਤਿਮਾਹੀ 'ਚ ਮਜ਼ਬੂਤ ਰਹੀ ਹੈ ਜਦਕਿ ਮਾਰਚ 'ਚ ਇਹ 5 ਮਹੀਨੇ ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ ਸੀ। ਡਿਮਾਂਡ ਵਧਣ ਨਾਲ ਇਸ ਦੀ ਗਰੋਥ ਤੇਜ਼ ਹੋਈ ਹੈ। ਵਿੱਤੀ ਸਾਲ 2019 ਦੀ ਜੀ.ਡੀ.ਪੀ. ਗਰੋਥ 7.4 ਫੀਸਦੀ ਰਹਿਣ ਦਾ ਅੰਦਾਜ਼ਾ ਲਗਾਇਆ ਗਿਆ ਹੈ ਜਦਕਿ ਵਿੱਤੀ ਸਾਲ 2018 'ਚ ਇਸ ਦੇ 6.6 ਫੀਸਦੀ ਰਹਿਣ ਦਾ ਅੰਦਾਜ਼ਾ ਹੈ। ਕਾਰ ਕੰਪਨੀਆਂ ਦੀ ਵਿਕਰੀ ਦੇ ਅੰਕੜੇ ਮੰਗਲਵਾਰ ਨੂੰ ਜਾਰੀ ਹੋਏ ਸਨ। ਇਸ ਮੁਤਾਬਕ ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਦੀ ਵਿਕਰੀ ਅਪ੍ਰੈਲ 'ਚ 14.4 ਫੀਸਦੀ ਵਧੀ ਹੈ।
ਪੀ.ਐੱਮ.ਆਈ. ਸਰਵੇ ਡਿਮਾਂਡ ਵਧਣ ਦਾ ਵੀ ਸੰਕੇਤ ਮਿਲਿਆ ਹੈ। ਮੈਨਿਊਫੈਕਚਰਿੰਗ ਪ੍ਰਾਡਕਸ਼ਨ ਵਧਣ ਨਾਲ ਪਿਛਲੇ ਮਹੀਨੇ ਰੋਜ਼ਗਾਰ ਦੇ ਨਵੇਂ ਮੌਕੇ ਵੀ ਬਣੇ। ਇੰਟਰਮੀਡੀਏਟ ਅਤੇ ਇਨਵੈਸਟਮੈਂਟ ਮਾਰਕਿਟ ਗਰੁੱਪ 'ਚ ਖਾਸ ਤੌਰ 'ਤੇ ਰੋਜ਼ਗਾਰ 'ਚ ਵਾਧਾ ਦੇਖਿਆ ਗਿਆ। ਡਿਮਾਂਡ ਵਧਣ ਦੀ ਉਮੀਦ ਦੇ ਚੱਲਦੇ ਬਿਜ਼ਨਸ ਸੈਂਟੀਮੈਂਟ ਜੁਲਾਈ 2017 'ਚ ਗੁਡਸ ਅਤੇ ਸਰਵਿਸੇਜ ਟੈਕਸ (ਜੀ.ਐੱਸ.ਟੀ.) ਲਾਗੂ ਹੋਣ ਤੋਂ ਬਾਅਦ ਸਭ ਤੋਂ ਉੱਪਰੀ ਪੱਧਰ 'ਤੇ ਪਹੁੰਚ ਗਿਆ ਹੈ।
ਪੀ.ਐੱਮ.ਏ. ਸਰਵੇ 'ਚ ਇਹ ਵੀ ਕਿਹਾ ਗਿਆ ਹੈ ਕਿ ਆਉਣ ਵਾਲੇ ਸਾਲ 'ਚ ਨਵੇਂ ਬਿਜ਼ਨਸ ਅਤੇ ਡਿਮਾਂਡ ਕੰਡੀਸ਼ਨ 'ਚ ਹੋਰ ਸੁਧਾਰ ਹੋਵੇਗਾ। ਕੰਜ਼ਿਊਮਰ ਗੁਡਸ ਸੈਗਮੈਂਟ ਦਾ ਪ੍ਰਦਰਸ਼ਨ ਇਕ ਵਾਰ ਫਿਰ ਅਪ੍ਰੈਲ 'ਚ ਵਧੀਆ ਰਿਹਾ ਹੈ। ਤਿੰਨ ਮਾਰਕਿਟ ਗਰੁੱਪ 'ਚ ਇਸ ਦੀ ਗਰੋਥ ਸਭ ਤੋਂ ਤੇਜ਼ ਰਹੀ ਹੈ। ਇਨਵੈਸਟਮੈਂਟ ਗੁਡਸ ਦਾ ਪਰਫਾਰਮੈਂਸ ਸਭ ਤੋਂ ਕਮਜ਼ੋਰ ਰਿਹਾ। ਅਪ੍ਰੈਲ 'ਚ ਇਸ ਦੇ ਪ੍ਰਾਡਕਸ਼ਨ ਅਤੇ ਨਵੇਂ ਆਡਰਸ ਦੋਵਾਂ 'ਚ ਗਿਰਾਵਟ ਆਈ। ਅਪ੍ਰੈਲ 'ਚ ਲਗਾਤਾਰ ਦੂਜੇ ਮਹੀਨੇ ਮਹਿੰਗਾਈ ਦਾ ਦਬਾਅ ਘੱਟ ਹੋਇਆ। ਮੈਨਿਊਫੈਕਚਰਿੰਗ ਕੰਪਨੀਆਂ ਦੀ ਇਨਪੁੱਟ ਕਾਸਟ ਅਤੇ ਆਊਟਪੁੱਟ ਚਾਰਜੇਜ 'ਚ ਸਤੰਬਰ 2017 ਅਤੇ ਜੁਲਾਈ 2017 ਤੋਂ ਬਾਅਦ ਕ੍ਰਮਸ਼ : ਸਭ ਤੋਂ ਘੱਟ ਵਾਧਾ ਹੋਇਆ।
ਮਿਡ-ਡੇ-ਮੀਲ ਠੇਕੇਦਾਰ ਦੇ ਸਟੋਰ ਨੂੰ ਬਣਾਇਆ ਚੋਰਾਂ ਨੇ ਨਿਸ਼ਾਨਾ, ਕਣਕ ਦੀਆਂ 80 ਬੋਰੀਆਂ ਚੋਰੀ
NEXT STORY