ਲਿਵਰਪੂਲ- ਭਾਰਤੀ ਮੁੱਕੇਬਾਜ਼ ਸੁਮਿਤ ਕੁੰਡੂ ਨੇ ਸ਼ੁੱਕਰਵਾਰ ਨੂੰ ਇੱਥੇ ਪੁਰਸ਼ ਮਿਡਲਵੇਟ ਵਰਗ ਵਿਚ ਜੌਰਡਨ ਦੇ ਮੁਹੰਮਦ ਅਲ ਹੁਸੈਨ ਨੂੰ ਸਰਬਸੰਮਤੀ ਦੇ ਫੈਸਲੇ ਨਾਲ ਹਰਾ ਕੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਆਖਰੀ-16 ਵਿਚ ਪ੍ਰਵੇਸ਼ ਕੀਤਾ। ਸੁਮਿਤ ਨੇ ਮੁਕਾਬਲੇ ਦੇ ਸ਼ੁਰੂਆਤੀ ਦੌਰ ਤੋਂ ਹੀ ਦਬਦਬਾ ਕਾਇਮ ਕਰਦੇ ਹੋਏ ਅਲ ਹੁਸੈਨ ਨੂੰ ਰੱਖਿਆਤਮਕ ਹੋਣ ’ਤੇ ਮਜਬੂਰ ਕਰ ਦਿੱਤਾ। ਦੋਵਾਂ ਮੁੱਕੇਬਾਜ਼ਾਂ ਨੇ ਕਈ ਵਾਰ ਸਟੀਕ ਮੁੱਕੇ ਮਾਰੇ ਪਰ ਸੁਮਿਤ ਲਗਾਤਾਰ ਹਾਵੀ ਰਿਹਾ। ਆਰਮੀ ਦੇ ਇਸ ਜਵਾਨ ਦੇ ਸਾਹਮਣੇ ਹੁਣ ਆਖਰੀ-16 ਵਿਚ ਬੁਲਗਾਰੀਆ ਦੇ ਮੌਜੂਦਾ ਯੂਰਪੀਅਨ ਚੈਂਪੀਅਨ ਤੇ ਪੈਰਿਸ ਓਲੰਪੀਅਨ ਰਮੀ ਕਿਵਾਨ ਦੀ ਚੁਣੌਤੀ ਹੋਵੇਗੀ।
ਮਹਿਲਾ 65 ਕਿ. ਗ੍ਰਾ. ਭਾਰ ਵਰਗ ਵਿਚ ਨੀਰਜ ਨੇ ਸਖਤ ਮੁਕਾਬਲੇ ਵਿਚ ਫਿਨਲੈਂਡ ਦੀ ਕ੍ਰਿਸਟਾ ਕੋਵਾਲੇਨੇਨ ਨੂੰ 3-2 ਦੇ ਵੰਡੇ ਹੋਏ ਫੈਸਲਾ ਨਾਲ ਹਰਾਇਆ। ਸਨਾਮਾਚਾ ਚਾਨੂ ਨੇ ਵੀਰਵਾਰ ਦੇਰ ਰਾਤ ਮਹਿਲਾ 70 ਕਿ. ਗ੍ਰਾ. ਭਾਰ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਡੈੱਨਮਾਰਕ ਦੀ ਡਿਟੇ ਫ੍ਰਾਸਟਹੋਮ ਨੂੰ 4-1 ਨਾਲ ਹਰਾਇਆ। ਹਰਸ਼ ਚੌਧਰੀ ਨੂੰ ਹਾਲਾਂਕਿ ਹੈਵੀਵੇਟ ਵਰਗ ਵਿਚ ਨਿਰਾਸ਼ਾ ਹੱਥ ਲੱਗੀ। ਉਸ ਨੂੰ ਪੁਰਸ਼ਾਂ ਦੇ 90 ਕਿ. ਗ੍ਰਾ. ਵਰਗ ਦੇ ਪਹਿਲੇ ਦੌਰ ਵਿਚ ਪੋਲੈਂਡ ਦੇ ਤੁਟਕ ਆਡਮਸ ਵਿਰੁੱਧ ਰੈਫਰੀ ਵੱਲੋਂ ਮੁਕਾਬਲਾ ਰੋਕਣ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਪੰਤ ਦੀ ਜਗ੍ਹਾ ਟੀਮ ਇੰਡੀਆ 'ਚ ਚੁਣੇ ਗਏ ਇਸ ਖਿਡਾਰੀ ਨੇ ਖੇਡੀ ਸ਼ਾਨਦਾਰ ਪਾਰੀ, ਠੋਕੇ 197 ਰਨ
NEXT STORY