ਜਲੰਧਰ— ਮਰਸਡੀਜ਼ ਬੈਂਜ਼ ਨੇ ਆਪਣੀ ਸੀ-ਕਲਾਸ ਰੇਂਜ ਦਾ ਵਿਸਤਾਰ ਕੀਤਾ ਹੈ। ਹੁਣ ਕੰਪਨੀ ਨੇ 'ਨਾਈਟਫਾਲ ਐਡੀਸ਼ਨ' ਪੇਸ਼ ਕੀਤਾ ਹੈ। ਇਹ ਕੂਪੇ, ਸਿਡਾਨ ਅਤੇ ਇਸਟੇਟ ਵਰਜ਼ਨਸ ਲਈ ਅਵੇਲੇਬਲ ਹੋਵੇਗੀ। ਇਸ ਨਵੇਂ ਐਡੀਸ਼ਨ ਮਾਡਲ ਨਾਲ ਸੀ-ਕਲਾਸ ਦੀ ਲੁੱਕ ਪਹਿਲਾਂ ਨਾਲੋਂ ਹੋਰ ਵੀ ਬਿਹਤਰ ਹੋ ਗਈ ਹੈ। ਇਸ ਵਿਚ ਪਾਊਡਰ ਕੋਟਿਡ ਮੈਟ ਬਲੈਕ ਵ੍ਹੀਲਜ਼, ਬਲੈਕ ਵਿੰਗ ਮਿਰਰਸ, ਗ੍ਰਾਫਿਕਸ ਅਤੇ ਕਾਰਬਨ ਰਿਅਰ ਸਪਾਇਲਰ ਦਿੱਤੇ ਗਏ ਹਨ।
ਮਰਸਡੀਜ਼ ਬੈਂਜ਼ ਸੀ-ਕਲਾਸ ਦਾ ਇਹ ਨਾਈਟਫਾਲ ਐਡੀਸ਼ਨ ਤਿੰਨ ਮਟੈਲਿਕ ਪੇਂਟ ਸਕੀਮ 'ਚ ਆਇਆ ਹੈ। ਇਹ ਹਨ ਇਰੀਡੀਅਮ ਸਿਲਵਰ, ਸਲੇਨਾਈਟ ਗ੍ਰੇ ਅਤੇ ਆਬਸੀਡਨ ਬਲੈਕ। ਸੀ-ਕਲਾਸ ਨਾਈਟਫਾਲ ਐਡੀਸ਼ਨ 'ਚ ਏ.ਐੱਮ.ਜੀ. ਲਾਈਨ ਵਾਲੇ ਫੀਚਰਸ ਹਨ। ਇਸ ਵਿਚ ਬਲੈਕ ਐਸ਼ ਵੁੱਡ ਟ੍ਰਿਮ, ਏ.ਐੱਮ.ਜੀ. ਫਲੈਟ ਬਾਟਮ ਸਟੀਅਰਿੰਗ ਵ੍ਹੀਲ, ਏ.ਐੱਮ.ਜੀ. ਬਾਡੀ ਸਟਾਈਲ ਅਤੇ ਸਪੋਰਟਸ ਸਸਪੈਂਸ਼ਨ ਹੈ। ਇਸ ਨਾਈਟਫਾਲ ਐਡੀਸ਼ਨ 'ਚ ਮਰਸਡੀਜ਼ ਨੇ 18-ਇੰਚ ਦੇ 5 ਸਪੋਕ ਅਲੌਏ ਵ੍ਹੀਲਜ਼ ਦਿੱਤੇ ਹਨ ਜਿਨ੍ਹਾਂ 'ਤੇ ਪਾਊਡਰ ਕੋਟਿਡ ਮੈਟ ਬਲੈਕ ਕਲਰ ਦਿਸਦਾ ਹੈ। ਇਸ ਵਿਚ ਡਾਇਮੰਡ ਗ੍ਰਿੱਲ ਹੈ ਜੋ ਕਿ ਕ੍ਰੋਮ ਨਾਲ ਲੈਸ ਹੈ।
ਇੰਟੀਰਿਅਰ
ਗੱਡੀ ਦੇ ਇੰਟੀਰਿਅਰ ਦੀ ਗੱਲ ਕਰੀਏ ਤਾਂ ਮਰਸਡੀਜ਼ ਬੈਂਜ਼ ਸੀ-ਕਲਾਸ ਨਾਈਟਫਾਲ ਐਡੀਸ਼ਨ 'ਚ ਆਪਸ਼ਨ ਦੇ ਤੌਰ 'ਤੇ ਐਂਬੀਅੰਟ ਲਾਈਟਿੰਗ, ਕੀ-ਲੈੱਸ ਗੋ ਕੰਫਰਟ ਪੈਕੇਜ, ਮੈਮਰੀ ਪੈਕੇਜ ਅਤੇ ਪੈਨੋਰਮਿਕ ਗਲਾਸ ਸਨਰੂਫ ਆਦਿ ਫੀਚਰਸ ਦਿੱਤੇ ਜਾ ਰਹੇ ਹਨ। ਇਸ ਵਿਚ ਆਡੀਸ਼ਨਲ ਬਰਮੈਸਟਰ ਸਰਾਊਂਡ ਸਿਸਟਮ ਦਿੱਤਾ ਗਿਆ ਹੈ।
ਕਾਸਮੈਟਿਕ ਬਦਲਾਵਾਂ ਤੋਂ ਇਲਾਵਾ ਇਸ ਸੀ-ਕਲਾਸ ਮਰਸਡੀਜ਼ 'ਚ ਕੋਈ ਮਕੈਨੀਕਲ ਬਦਲਾਅ ਨਹੀਂ ਹੈ। ਇਹ ਦੋ ਡੀਜ਼ਲ ਇੰਜਣਾਂ ਦੇ ਨਾਲ ਆਉਂਦੀ ਹੈ। ਇਹ 3 ੨੨੦d, 3 ੨੫੦d ਇੰਜਣ ਹਨ। ਇਨ੍ਹਾਂ ਤੋਂ ਇਲਾਵਾ ਇਕ 3 ੨੦੦ ਪੈਟਰੋਲ ਇੰਜਣ ਆਪਸ਼ਨ ਵੀ ਹੈ।
ਐਕਸ-ਸ਼ੋਅਰੂਮ ਕੀਮਤ
ਮਰਸਡੀਜ਼ ਬੈਂਜ਼ ਨਾਈਟਫਾਲ ਐਡੀਸ਼ਨ ਸੀ-ਕਲਾਸ ਦੀ ਬ੍ਰਿਟੇਨ 'ਚ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ ਭਾਰਤੀ ਕਰੰਸੀ ਦੇ ਹਿਸਾਬ ਨਾਲ 29.82 ਲੱਖ ਰੁਪਏ ਹੈ। ਭਾਰਤ 'ਚ ਇਸ ਦੇ ਲਾਂਚ ਹੋਣ ਦੀ ਫਿਲਹਾਲ ਕੋਈ ਖਬਰ ਨਹੀਂ ਹੈ।
ਪਲੇਆਫ 'ਚੋਂ ਬਾਹਰ ਹੋਣ 'ਤੇ ਅਸ਼ਵਿਨ ਨੇ ਦਿੱਤਾ ਇਹ ਬਿਆਨ
NEXT STORY