ਜਲੰਧਰ (ਬਿਊਰੋ)— ਕੁਝ ਸਾਲ ਪਹਿਲਾਂ ਮੁਰਲੀ ਵਿਜੇ ਤੇ ਦਿਨੇਸ਼ ਕਾਰਤਿਕ ਵਿਚਾਲੇ ਝਗੜਾ ਹੋ ਗਿਆ ਸੀ, ਇਸ ਦੀ ਵਜ੍ਹਾ ਬਣੀ ਸੀ ਕਾਰਤਿਕ ਦੀ ਪਤਨੀ ਨਿਕਿਤਾ। ਦਰਅਸਲ, ਨਿਕਿਤਾ ਦਾ ਆਈ. ਪੀ. ਐੱਲ.-5 ਦੌਰਾਨ ਮੁਰਲੀ ਨਾਲ ਅਫੇਅਰ ਸ਼ੁਰੂ ਹੋ ਗਿਆ ਸੀ। ਇਹ ਗੱਲ ਜਦੋਂ ਕਾਰਤਿਕ ਨੂੰ ਪਤਾ ਲੱਗੀ ਤਾਂ ਉਸ ਨੇ ਪ੍ਰੈਗਨੈਂਟ ਨਿਕਿਤਾ ਨੂੰ ਤਲਾਕ ਦੇ ਦਿੱਤਾ ਸੀ। ਨਿਕਿਤਾ ਨੇ ਇਸ ਤੋਂ ਬਾਅਦ ਮੁਰਲੀ ਨਾਲ ਵਿਆਹ ਕਰ ਲਿਆ ਸੀ। ਜ਼ਿਕਰਯੋਗ ਹੈ ਕਿ ਠੀਕ ਅਜਿਹੀ ਹੀ ਘਟਨਾ ਸ਼੍ਰੀਲੰਕਾ ਦੇ ਕ੍ਰਿਕਟਰਾਂ ਤਿਲਕਰਤਨੇ ਦਿਲਸ਼ਾਨ ਤੇ ਉਪਲ ਥਰੰਗਾ ਨਾਲ ਵੀ ਵਾਪਰੀ ਸੀ।
ਦਰਅਸਲ, ਦਿਲਸ਼ਾਨ ਸ਼੍ਰੀਲੰਕਾ ਦੀ ਮਾਡਲ ਨਿਲਾਂਕਾ ਨੂੰ ਚਾਹੁੰਦਾ ਸੀ। ਦੋਵੇਂ ਲੰਬੇ ਸਮੇਂ ਤਕ ਰਿਲੇਸ਼ਨ 'ਚ ਰਹੇ। ਉਨ੍ਹਾਂ ਦਾ ਬਿਨਾਂ ਵਿਆਹ ਇਕ ਬੱਚਾ ਵੀ ਸੀ ਪਰ ਪੂਰਾ ਘਟਨਾਚੱਕਰ ਉਦੋਂ ਬਦਲਿਆ, ਜਦੋਂ ਨਿਲਾਂਕਾ ਥਰੰਗਾ ਦੇ ਸੰਪਰਕ 'ਚ ਆਈ। ਇਥੋਂ ਨਿਲਾਂਕਾ ਤੇ ਥਰੰਗਾ 'ਚ ਡੇਟਿੰਗ ਸ਼ੁਰੂ ਹੋ ਗਈ। ਇਹ ਗੱਲ ਪਤਾ ਲੱਗਦਿਆਂ ਹੀ ਦਿਲਸ਼ਾਨ ਨੇ ਨਿਲਾਂਕਾ ਨੂੰ ਛੱਡ ਦਿੱਤਾ। ਦਿਲਸ਼ਾਨ ਨੇ ਬਾਅਦ 'ਚ ਮੰਜੁਲਾ ਥਿਲੀਨੀ ਨਾਲ ਵਿਆਹ ਕਰ ਲਿਆ, ਜਦਕਿ ਉਥੇ ਹੀ ਥਰੰਗਾ ਨੇ ਨਿਲਾਂਕਾ ਨਾਲ ਵਿਆਹ ਕਰ ਲਿਆ।
ਕਾਂਸਟੇਬਲ ਨੇ ਲਾਇਸੈਂਸੀ ਬੰਦੂਕ ਨਾਲ ਖੁਦ ਨੂੰ ਮਾਰੀ ਗੋਲੀ, ਹਾਲਤ ਗੰਭੀਰ
NEXT STORY