ਨਵੀਂ ਦਿੱਲੀ— ਐਮ.ਬੀ.ਬੀ.ਐਸ 'ਚ ਦਾਖ਼ਲੇ ਲਈ ਹੋਈ ਰਾਸ਼ਟਰੀ ਯੋਗਤਾ ਅਤੇ ਪ੍ਰਵੇਸ਼ ਪ੍ਰੀਖਿਆ(NEET) 'ਚ ਵਿਦਿਆਰਥੀਆਂ ਲਈ ਇਸ ਵਾਰ ਸਖ਼ਤ ਨਿਯਮ ਬਣਾਏ ਗਏ ਹਨ। ਨੀਟ ਪ੍ਰੀਖਿਆ ਐਤਵਾਰ(6 ਮਈ) ਨੂੰ ਆਯੋਜਿਤ ਕੀਤੀ ਗਈ। ਪ੍ਰੀਖਿਆ 'ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਲਈ ਕਈ ਨਿਯਮ ਤਾਂ ਬਹੁਤ ਅਜੀਬ ਹਨ। ਪ੍ਰੀਖਿਆ ਕੇਂਦਰਾਂ 'ਤੇ ਵਿਦਿਆਰਥੀਆਂ ਨੂੰ ਬੂਟ ਪਹਿਣਨ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਨਿਯਮ ਮੁਤਾਬਕ ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਆਖ਼ਰੀ 30 ਮਿੰਟਾਂ 'ਚ ਟਾਇਲਟ ਜਾਣ ਦੀ ਮਨਜ਼ੂਰੀ ਨਹੀਂ ਮਿਲੇਗੀ।
ਡਰੈਸ ਕੋਡ ਦੇ ਬਾਰੇ 'ਚ ਪਹਿਲੇ ਲਿਖਿਤ 'ਚ ਨਹੀਂ ਸੀ ਪਰ ਹੁਣ ਕਿਹਾ ਗਿਆ ਕਿ ਵਿਦਿਆਰਥੀ ਚੱਪਲ, ਸੈਂਡਲ 'ਚ ਪ੍ਰੀਖਿਆ ਕੇਂਦਰ ਆਉਣ। ਲੜਕੀਆਂ ਨੂੰ ਹੀਲਸ ਦੀ ਸੈਂਡਲ ਅਤੇ ਸਲੀਪਰਜ਼ ਪਹਿਣ ਕੇ ਆਉਣ ਹੈ। ਵੱਡੇ ਬਟਨ ਵਾਲੇ ਕੱਪੜੇ, ਗੂੜੇ ਰੰਗ ਦੇ ਕੱਪੜੇ ਪਹਿਣਨ ਤੋਂ ਵੀ ਮਨਾਂ ਕੀਤਾ ਗਿਆ। ਵਿਦਿਆਰਥੀਆਂ ਨੂੰ ਹਾਫ ਬਾਂਹ ਵਾਲੀ ਟੀ-ਸ਼ਰਟ ਅਤੇ ਸ਼ਰਟ ਪਹਿਣਨ ਲਈ ਕਿਹਾ ਗਿਆ ਹੈ।
ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਨੀਟ ਪੀ.ਜੀ. ਅਤੇ ਨੀਟ ਐਸ.ਐਸ ਦਾ ਕਟਆਫ ਪਰਸੇਂਟਾਇਲ 15 ਫੀਸਦੀ ਘਟਾ ਦਿੱਤੀ ਗਈ ਹੈ। ਇਸ ਫੈਸਲੇ ਤੋਂ 18,000 ਵਿਦਿਆਰਥੀਆਂ ਨੂੰ ਲਾਭ ਮਿਲੇਗਾ। ਇਸ ਤੋਂ ਪੀ.ਜੀ ਸੀਟਾਂ ਭਰਨ ਦੇ ਮੌਕੇ ਵਧਣਗੇ ਅਤੇ ਸੀਟਾਂ ਖਾਲੀ ਰਹਿ ਜਾਣ ਦੀ ਸਮੱਸਿਆ ਘਟੇਗੀ। ਸਿਹਤ ਮੰਤਰੀ ਨੱਡਾ ਨੇ ਇਸ ਫੈਸਲੇ ਦੇ ਬਾਰੇ 'ਚ ਕਿਹਾ ਕਿ ਪੀ.ਜੀ ਸੀਟਾਂ ਭਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਹਨ।
ਨੀਟ ਪ੍ਰੀਖਿਆ ਦੇ ਸੰਬੰਧ 'ਚ ਦਿੱਲੀ ਹਾਈਕੋਰਟ ਦੇ ਫੈਸਲੇ ਦੇ ਬਾਅਦ ਕੜਾ ਅਤੇ ਕਿਰਪਾਨ ਧਾਰਨ ਕਰਨ ਵਾਲੇ ਐਮ.ਬੀ.ਬੀ.ਐਸ ਦੇ ਸਿੱਖ ਵਿਦਿਆਰਥੀਆਂ ਨੂੰ ਨਿਸ਼ਚਿਤ ਸਮੇਂ ਤੋਂ ਇਕ ਘੰਟੇ ਪਹਿਲੇ ਪ੍ਰੀਖਿਆ ਕੇਂਦਰ 'ਤੇ ਪੁੱਜਣ ਲਈ ਕਿਹਾ ਗਿਆ ਹੈ। ਕੋਰਟ ਨੇ ਇਨ੍ਹਾਂ ਵਸਤੂਆਂ ਨੂੰ ਅੰਦਰ ਲੈ ਜਾਣ ਦੀ ਮਨਜ਼ੂਰੀ ਦਿੱਤੀ। ਇਨ੍ਹਾਂ ਚੀਜਾਂ ਨੂੰ ਜਹਾਜ਼ 'ਚ ਵੀ ਲੈ ਕੇ ਜਾਣ ਦੀ ਮਨਜ਼ੂਰੀ ਹੁੰਦੀ ਹੈ।
ਸੀ. ਐੱਮ. ਸਿਟੀ ਵਿਚ ਕਰੋੜਾਂ ਦੇ ਜ਼ਮੀਨ ਸਕੈਂਡਲ ਨਾਲ ਮਚਿਆ ਹੜਕੰਪ
NEXT STORY