ਜਲੰਧਰ— ਵਨਪਲੱਸ ਨੇ ਹਾਲ ਹੀ 'ਚ ਵਨਪਲੱਸ 6 ਯੂਜ਼ਰਸ ਲਈ OxygenOS 5.1.5 ਅਪਡੇਟ ਜਾਰੀ ਕੀਤਾ ਸੀ, ਜਿਸ ਵਿਚ ਬਗ ਫਿਕਸ ਅਤੇ ਕਈ ਸੁਧਾਰ ਦਿੱਤੇ ਗਏ ਸਨ। ਉਥੇ ਹੀ ਹੁਣ ਵਨਪਲੱਸ 3 ਅਤੇ ਵਨਪਲੱਸ 3ਟੀ ਯੂਜ਼ਰਸ ਲਈ ਇਕ ਨਵੀਂ ਅਪਡੇਟ ਜਾਰੀ ਕੀਤੀ ਗਈ ਹੈ। ਇਸ ਅਪਡੇਟ 'ਚ ਯੂਜ਼ਰਸ ਨੂੰ ਫੇਸ ਅਨਲਾਕ ਮਿਲੇਗਾ। ਇਸੇ ਸਾਲ ਜਨਵਰੀ 'ਚ ਵਨਪਲੱਸ 5 ਨੂੰ OxygenOS ਦੀ ਅਪਡੇਟ ਮਿਲੀ ਸੀ, ਜਿਸ ਵਿਚ ਉਨ੍ਹਾਂ ਨੂੰ ਅਨਲਾਕ ਫੀਚਰ ਮਿਲਿਆ ਸੀ। ਉਥੇ ਹੀ ਹੁਣ ਵਨਪਲੱਸ 3 ਅਤੇ ਵਨਪਲੱਸ 3ਟੀ ਯੂਜ਼ਰਸ ਨੂੰ ਬੀਟਾ ਵਰਜ਼ਨ ਮਿਲਿਆ ਹੈ।
ਵਨਪਲੱਸ ਦੇ ਕੋ-ਫਾਊਂਡਰ Carl Pei ਨੇ ਪਹਿਲਾਂ ਟੀਜ਼ ਕੀਤਾ ਸੀ ਕਿ ਵਨਪਲੱਸ 3 ਅਤੇ ਵਨਪਲੱਸ 3ਟੀ ਯੂਜ਼ਰਸ ਨੂੰ ਫੇਸ ਅਨਲਾਕ ਫੀਚਰ ਮਿਲੇਗਾ। ਉਥੇ ਹੀ ਹੁਣ ਕੰਪਨੀ ਨੇ ਇਸ ਫੀਚਰ ਨੂੰ ਪੇਸ਼ ਕਰ ਦਿੱਤਾ ਗਿਆ ਹੈ। ਕੰਪਨੀ ਨੇ ਫੇਸ ਅਨਲਾਕ ਨੂੰ ਵਨਪਲੱਸ 5ਟੀ ਦੇ ਨਾਲ ਪੇਸ਼ ਕੀਤਾ ਸੀ, ਜਿਸ ਤੋਂ ਬਾਅਦ ਵਨਪਲੱਸ 6 'ਤੇ ਫੇਸ ਅਨਲਾਕ ਨੂੰ ਪੇਸ਼ ਕੀਤਾ ਗਿਆ ਸੀ।
OnePlus OxygenOS 5.0.3 ਅਪਡੇਟ ਨੂੰ ਸਾਰੇ ਵਨਪਲੱਸ 3 ਅਤੇ ਵਨਪਲੱਸ 3ਟੀ ਯੂਜ਼ਰਸ ਲਈ ਉਪਲੱਬਧ ਕਰਵਾ ਰਹੀ ਹੈ। ਇਹ ਅਪਡੇਟ ਬੈਚ 'ਚ ਉਪਲੱਬਧ ਹੋਵੇਗੀ। ਫੇਸ ਅਨਲਾਕ ਲਿਆਉਣ ਤੋਂ ਇਲਾਵਾ ਅਪਡੇਟ, ਫਾਇਲ ਮੈਨੇਜਰ, ਮੌਸਮ, ਲਾਂਚਰ ਅਤੇ ਗੈਲਰੀ ਐਪਸ 'ਚ ਵੀ ਸੁਧਾਰ ਪੇਸ਼ ਕੀਤਾ ਗਿਆ ਹੈ। OxygenOS 5.0.3 ਅਪਡੇਟ ਲਾਂਚਰ 'ਚ ਇਕ ਹੋਰ ਰਿਫਾਇਨ ਸ਼ੇਲਫ ਯੂ.ਆਈ. ਡਿਜ਼ਾਇਨ, ਐਪ ਸ਼ਾਰਟਕਟ ਲਈ ਨਵਾਂ ਡਿਜ਼ਾਇਨ ਅਤੇ ਜ਼ਿਆਦਾ ਪਾਪਅਪ ਆਪਸ਼ਨ ਵਰਗੇ ਨਵੇਂ ਐਪ ਆਈਕਨ ਦਬਾਏ ਜਾਣ 'ਤੇ ਨਵੇਂ ਸੁਧਾਰ ਲਿਆਉਂਦਾ ਹੈ।
ਵਨਪਲੱਸ 3 ਅਤੇ ਵਨਪਲੱਸ 3ਟੀ ਯੂਜ਼ਰਸ OxygenOS 5.0.3 ਅਪਡੇਟ ਲਈ Settings > System ਅਪਡੇਟ 'ਚ ਜਾ ਕੇ ਚੈੱਕ ਕਰ ਸਕਦੇ ਹਨ। ਇਸ ਤੋਂ ਇਲਾਵਾ ਨਵੇਂ OxygenOS ਰੋਮ ਨੂੰ OnePlus forums ਡਾਊਨਲੋਡ ਕਰ ਸਕਦੇ ਹੋ।
ਮਨਮੋਹਨ ਸਿੰਘ ਅਰਥ ਸ਼ਾਸਤਰੀ ਤੇ ਮੋਦੀ ਅਨਰਥ ਸ਼ਾਸਤਰੀ : ਸਿੱਧੂ
NEXT STORY